ਨਸ਼ੀਲੇ ਕੈਪਸੂਲ ਸਮੇਤ ਔਰਤ ਕਾਬੂ
Tuesday, Jan 09, 2018 - 06:40 PM (IST)

ਟਾਂਡਾ ਉੜਮੁੜ (ਪੰਡਿਤ, ਸ਼ਰਮਾ, ਮੋਮੀ)— ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ. ਏਲਿਨਚੇਲੀਅਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਸ਼ੇ ਦੇ ਖਿਲਾਫ ਸਰਗਰਮ ਟਾਂਡਾ ਪੁਲਸ ਨੇ ਇੱਕ ਔਰਤ ਨੂੰ 40 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਰਿੰਦਰ ਸਿੰਘ ਅਤੇ ਏ. ਐੱਸ. ਆਈ. ਮਨਿੰਦਰ ਕੌਰ ਦੀ ਟੀਮ ਨੇ ਸਿਨੇਮਾ ਚੌਕ ਦੇ ਨਜ਼ਦੀਕ ਅੱਜ ਰੇਖਾ ਪਤਨੀ ਸੋਨੂ ਨਿਵਾਸੀ ਵਾਰਡ 8 ਟਾਂਡਾ ਨੂੰ 40 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਕਤ ਔਰਤ ਖਿਲਾਫ ਨਸ਼ਾ ਵਿਰੋਧੀ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।