ਦੇਹ ਵਪਾਰ ਦਾ ਧੰਦਾ ਚਲਾਉਣ ਵਾਲੀ ਔਰਤ ਗ੍ਰਿਫਤਾਰ

04/29/2020 3:40:22 PM

ਡੇਰਾਬੱਸੀ (ਅਨਿਲ) : ਇਕ ਫਲੈਟ 'ਚ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ ਵਿਚ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਅਸਾਮ ਤੋਂ 20 ਸਾਲਾ ਲੜਕੀ ਨੂੰ ਡੇਰਾਬੱਸੀ ਲਿਆਕੇ ਉਸ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਸੀ। ਸਬ ਇੰਸਪੈਕਟਰ ਨਰਿੰਦਰ ਕਮਾਰ ਨੇ ਦੱਸਿਆ ਕਿ ਮਕਾਨ ਮਾਲਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੇਹ ਵਪਾਰ ਲਈ ਪੀੜਤਾਂ ਦਾ ਇਸਤੇਮਾਲ ਫਲੈਟ ਦੀ ਬਜਾਏ ਲਾਕਡਾਊਨ ਤੋਂ ਪਹਿਲਾਂ ਕਿਤੇ ਬਾਹਰ ਹੋਇਆ ਹੈ ਜਿਸ ਸਬੰਧੀ ਹਾਲੇ ਜਾਂਚ ਜਾਰੀ ਹੈ । ਪੀੜਤਾਂ ਦੀ ਸ਼ਿਕਾਇਤ ਮਿਲਣ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨ ਵਿਚ ਪੀੜਤਾਂ ਨੇ ਦੱਸਿਆ ਕਿ ਮਨੀ ਬੇਗਮ ਉਸ ਤੋਂ ਦੇਹ ਵਪਾਰ ਕਰਵਾਉਣ ਲੱਗ ਪਈ। ਉਸ ਦੇ ਚੁੰਗਲ ਤੋਂ ਨਿਕਲ ਕੇ ਉਹ ਪੁਲਸ ਦੇ ਕੋਲ ਪਹੁੰਚੀ, ਜਿਸ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਮਨੀ ਬੇਗ਼ਮ ਦੇ ਘਰ ਐਤਵਾਰ ਰਾਤ ਨੂੰ ਛਾਪੇਮਾਰੀ ਕੀਤੀ। ਉੱਥੇ ਇਕ ਹੋਰ ਅਸਾਮ ਦੀ ਵਿਆਹੁਤਾ ਲੜਕੀ ਮਿਲੀ ਜਿਸ ਨੇ ਮਨੀ ਬੇਗਮ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਕੀਤੀ। ਦੂਜੇ ਪਾਸੇ ਪੀੜਤਾਂ ਸਬੰਧੀ ਪੁਲਸ ਤੋਂ ਵੱਖ ਹੀ ਕਹਾਣੀ ਦਾ ਪਤਾ ਲੱਗਿਆ ਹੈ। ਪੀੜਤਾ 3 ਅਪ੍ਰੈਲ ਨੂੰ ਹੀ ਮਨੀ ਬੇਗਮ ਦੇ ਚੁੰਗਲ ਤੋਂ ਛੂਟ ਕੇ ਭੱਜ ਗਈ ਸੀ। ਹਿੰਦੀ ਨਾ ਆਉਣ ਕਾਰਣ ਉਹ ਆਪਣੀ ਪੀੜਾ ਨਹੀਂ ਦੱਸ ਪਾਈ। ਪੁਲਸ ਨੇ ਉਸ ਦੀ ਜਾਂਚ ਕਰਵਾ ਕੇ ਸਿਵਲ ਹਸਪਤਾਲ 'ਚ ਭਰਤੀ ਕਰਵਾ ਦਿੱਤਾ, ਜਿੱਥੇ ਉਸ ਨੂੰ 14 ਦਿਨਾਂ ਦੇ ਕੁਆਰੰਟਾਈਨ ਕਰ ਦਿੱਤਾ। ਇਸ ਮਗਰੋਂ 17 ਅਪ੍ਰੈਲ ਨੂੰ ਲੜਕੀ ਸ਼ਿਵ ਸੈਨਾ ਹਿੰਦੁਸਤਾਨ ਦੀ ਰਾਸ਼ਟਰੀ ਮਹਿਲਾ ਪ੍ਰਧਾਨ ਆਸ਼ਾ ਕਾਲੀਆ ਦੇ ਹਵਾਲੇ ਕਰ ਦਿੱਤੀ ਗਈ।
 


Anuradha

Content Editor

Related News