ਔਰਤ ਤੋਂ ਬੇਕਾਬੂ ਹੋਈ ਕਾਰ, ਦੇਖੋ ਵੀਡੀਓ
Friday, Jul 27, 2018 - 08:36 AM (IST)
ਮੋਗਾ(ਬਿਊਰੋ)— ਮੋਗਾ ਵਿਖੇ ਪੋਸ਼ ਇਲਾਕੇ ਰਾਜਿੰਦਰਾ ਸਟੇਟ ਵਿਚ ਇਕ ਔਰਤ ਕਾਰ ਚਾਲਕ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਦਰਅਸਲ ਇਕ ਅਣਪਛਾਤੀ ਔਰਤ ਵਲੋਂ ਬਹੁਤ ਹੀ ਲਾਪ੍ਰਵਾਹੀ ਨਾਲ ਕਾਰ ਚਲਾਈ ਜਾ ਰਹੀ ਸੀ। ਇਸ ਔਰਤ ਕੋਲੋਂ ਬੇਕਾਬੂ ਹੋ ਕੇ ਕਾਰ ਮੁਹੱਲੇ ਵਿਚ ਖੜ੍ਹੀਆਂ 3 ਹੋਰ ਕਾਰਾਂ ਨਾਲ ਟਕਰਾ ਗਈ। ਇਹ ਘਟਨਾ 22 ਜੁਲਾਈ ਦੀ ਹੈ। ਸੀ.ਸੀ.ਟੀ.ਵੀ. ਫੁਟੇਜ ਹੁਣ ਸਾਹਮਣੇ ਆਈ ਹੈ।
ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਪਹਿਲਾਂ ਇਸ ਔਰਤ ਦੀ ਗੱਡੀ ਨੇ ਇਕ ਗੱਡੀ ਨੂੰ ਟੱਕਰ ਮਾਰੀ। ਉਸ ਤੋਂ ਔਰਤ ਦੀ ਕਾਰ ਗਲੀ ਵਿਚ ਤਾਸ਼ ਖੇਡ ਰਹੇ ਵਿਅਕਤੀਆਂ ਵੱਲ ਵਧੀ। ਗਨੀਮਤ ਰਹੀ ਕਿ ਜਿਸ ਸਮੇਂ ਇਹ ਕਾਰ ਉਨ੍ਹਾਂ ਵੱਲ ਗਈ ਤਾਂ ਸਾਰੇ ਵਿਅਕਤੀ ਉਥੋਂ ਭੱਜ ਕੇ ਇਕ ਪਾਸੇ ਹੋ ਗਏ ਪਰ ਔਰਤ ਦੀ ਕਾਰ ਗਲੀ ਵਿਚ ਖੜ੍ਹੀ ਇਕ ਕਾਰ ਨੂੰ ਟੱਕਰ ਮਾਰਦੀ ਹੋਈ ਅੱਗੇ ਲੰਘ ਗਈ। ਫਿਲਹਾਲ ਕਾਰ ਚਾਲਕ ਦੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।
