ਔਰਤ ਦੇ ਗੁਪਤ ਅੰਗ ''ਚੋਂ ਨਸ਼ੀਲੀਆਂ ਗੋਲੀਆਂ ਬਰਾਮਦ
Saturday, Jan 19, 2019 - 04:07 PM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਕੇਂਦਰੀ ਜੇਲ ਵਿਚ ਬੰਦ ਕੈਦੀ ਨੂੰ ਮਿਲਣ ਆਈ ਔਰਤ ਤੋਂ ਤਲਾਸ਼ੀ ਦੌਰਾਨ ਉਸਦੇ ਗੁਪਤ ਅੰਗ 'ਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਇਸਦੀ ਜਾਣਕਾਰੀ ਦਿੰਦੇ ਏ. ਐੱਸ. ਆਈ. ਦਲੀਪ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜੇਲ ਦੇ ਸਹਾਇਕ ਸੁਪਰਡੰਟ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਗੁਰਮੀਤ ਕੌਰ ਨਾਮੀ ਔਰਤ ਆਪਣੇ ਦਿਓਰ ਗੁਰਮੇਜ ਸਿੰਘ ਉਰਫ ਕਾਕਾ ਜੋ ਕਿ ਐੱਨ. ਡੀ. ਪੀ. ਐੱਸ. ਐਕਟ ਕੇਸ ਵਿਚ ਸਜ਼ਾ ਕੱਟ ਰਿਹਾ ਹੈ, ਨਾਲ ਮੁਲਾਕਾਤ ਕਰਨ ਆਈ ਸੀ।
ਇਸ ਦੌਰਾਨ ਜਦੋਂ ਮੁਲਾਕਾਤ ਕਰਨ ਵਾਲੇ ਕਮਰੇ ਦੇ ਬਾਹਰ ਜਨਾਨਾ ਤਲਾਸ਼ੀ ਪੋਸਟ 'ਤੇ ਗੁਰਮੀਤ ਕੌਰ ਦੀ ਤਲਾਸ਼ੀ ਲਈ ਤਾਂ ਉਸਦੇ ਗੁਪਤ ਅੰਗ ਵਿਚ ਕਾਲੇ ਰੰਗ ਦੇ ਪੋਲੀਥੀਨ ਲਿਫਾਫੇ ਵਿਚੋਂ 234 ਗੋਲੀਆਂ ਜੋ ਨਸ਼ੀਲੀਆਂ ਜਾਪਦੀਆਂ ਹਨ, ਬਰਾਮਦ ਹੋਈਆਂ। ਏ. ਐੱਸ. ਆਈ. ਦਲੀਪ ਕੁਮਾਰ ਨੇ ਦੱਸਿਆ ਕਿ ਪੁਲਸ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ।