ਕਾਰ ਦੀ ਲਪੇਟ ''ਚ ਆ ਕੇ ਜ਼ਖ਼ਮੀ ਔਰਤ ਦੀ ਪੀ.ਜੀ.ਆਈ. ''ਚ ਮੌਤ

Monday, Jan 22, 2018 - 05:03 AM (IST)

ਕਾਰ ਦੀ ਲਪੇਟ ''ਚ ਆ ਕੇ ਜ਼ਖ਼ਮੀ ਔਰਤ ਦੀ ਪੀ.ਜੀ.ਆਈ. ''ਚ ਮੌਤ

ਹੁਸ਼ਿਆਰਪੁਰ, (ਜ.ਬ.)- ਫਗਵਾੜਾ ਰੋਡ 'ਤੇ ਤਨੂੰਲੀ ਪਿੰਡ ਨੇੜੇ 17 ਜਨਵਰੀ ਦੀ ਦੇਰ ਸ਼ਾਮ ਸੜਕ ਹਾਦਸੇ 'ਚ ਗੰਭੀਰ ਰੂਪ 'ਚ ਜ਼ਖ਼ਮੀ ਹੋਈ 65 ਸਾਲਾ ਔਰਤ ਦੀ ਅੱਜ ਸਵੇਰੇ ਇਲਾਜ ਦੌਰਾਨ ਪੀ.ਜੀ.ਆਈ. ਚੰਡੀਗੜ੍ਹ 'ਚ ਮੌਤ ਹੋ ਗਈ। ਮੇਹਟੀਆਣਾ ਪੁਲਸ ਨੇ ਦੋਸ਼ੀ ਅਣਪਛਾਤੇ ਕਾਰ ਚਾਲਕ ਵਿਰੁੱਧ ਧਾਰਾ 279, 337 ਅਧੀਨ ਦਰਜ ਕੇਸ ਵਿਚ ਧਾਰਾ 304-ਏ ਜੋੜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਾਦਸੇ ਉਪਰੰਤ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਬਜ਼ੁਰਗ ਔਰਤ ਨੂੰ ਘਟਨਾ ਸਥਾਨ ਤੋਂ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖ ਕੇ ਡਾਕਟਰਾਂ ਨੇ ਉਸ ਨੂੰ ਪੀ. ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਸੀ। ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਹੰਸ ਰਾਜ ਨੇ ਦੱਸਿਆ ਕਿ ਹਾਦਸਾ ਸਥਾਨ 'ਤੇ ਲੋਕਾਂ ਨੇ ਕਾਰ ਦਾ ਨੰਬਰ ਨੋਟ ਕਰ ਲਿਆ ਸੀ। ਪੁਲਸ ਜਲਦ ਉਸ ਨੂੰ ਕਾਬੂ ਕਰ ਲਵੇਗੀ।


Related News