ਨਕਲੀ ਸਾਧੂ ਨੇ ਔਰਤ ਨੂੰ ਗੁੰਮਰਾਹ ਕਰ ਕੇ ਲੁੱਟੇ ਗਹਿਣੇ

Saturday, Aug 24, 2019 - 04:43 PM (IST)

ਨਕਲੀ ਸਾਧੂ ਨੇ ਔਰਤ ਨੂੰ ਗੁੰਮਰਾਹ ਕਰ ਕੇ ਲੁੱਟੇ ਗਹਿਣੇ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਨਕਲੀ ਸਾਧੂ ਨੇ ਇਕ ਵਿਅਕਤੀ ਅਤੇ ਔਰਤ ਨਾਲ ਮਿਲ ਕੇ ਇਕ ਔਰਤ ਨਾਲ ਧੋਖਾਦੇਹੀ ਕਰਕੇ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਹੋ ਗਏ। ਥਾਣਾ ਸਿਟੀ ਅਹਿਮਦਗੜ੍ਹ ਦੇ ਪੁਲਸ ਅਧਿਕਾਰੀ ਸੁਰਿੰਦਰਪਾਲ ਨੇ ਦੱਸਿਆ ਕਿ ਪੁਲਸ ਨੂੰ ਪਰਮਜੀਤ ਕੌਰ ਵਾਸੀ ਹਰਬੰਸਪੁਰਾ ਥਾਣਾ ਖੰਨਾ ਜ਼ਿਲਾ ਲੁਧਿਆਣਾ ਨੇ ਬਿਆਨ ਦਰਜ ਕਰਵਾਏ ਕਿ ਮੈਂ ਅਹਿਮਦਗੜ੍ਹ ਦੇ ਇਕ ਮੈਡੀਸਨ ਸਟੋਰ 'ਚ ਦਵਾਈ ਲੈਣ ਆ ਰਹੀ ਸੀ ਤਾਂ ਇਕ ਵਿਅਕਤੀ ਨੇ ਮੈਨੂੰ ਪੁੱਛਿਆ ਕਿ ਬਿਆਸ ਦਾ ਡੇਰਾ ਕਿਧਰ ਹੈ। ਮੈਂ ਕਿਹਾ ਕਿ ਇਥੇ ਕੋਈ ਡੇਰਾ ਨਹੀਂ ਹੈ। 

ਇੰਨਾ ਕਹਿ ਕਿ ਮੈਂ ਅੱਗੇ ਚਲੀ ਗਈ। ਮੇਰੇ ਪਿੱਛੇ ਮੋਟਰਸਾਈਕਲ 'ਤੇ ਇਕ ਵਿਅਕਤੀ ਔਰਤ ਨਾਲ ਆਇਆ ਅਤੇ ਕਿਹਾ ਕਿ ਬਾਬਾ ਜੀ ਤੁਹਾਨੂੰ ਕੀ ਪੁੱਛ ਰਹੇ ਸਨ। ਅਜਿਹੇ ਸਾਧੂ ਬਹੁਤ ਕਰਮਾਂ ਨਾਲ ਮਿਲਦੇ ਹਨ। ਮੈਂ ਬੱਸ ਦੇ ਨੇੜੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਵਿਅਕਤੀ ਅਤੇ ਔਰਤ ਮੈਨੂੰ ਗੱਲਾਂ 'ਚ ਲਾ ਕੇ ਗਰੋਵਰ ਸਟ੍ਰੀਟ ਅਹਿਮਦਗੜ੍ਹ ਲੈ ਗਏ ਅਤੇ ਧੋਖਾਦੇਹੀ ਕਰ ਕੇ ਮੇਰੇ ਕੋਲੋਂ ਸੋਨੇ ਦੀਆਂ ਚੂੜੀਆਂ, ਚੇਨ, ਲਾਕੇਟ ਅਤੇ ਦੋ ਅੰਗੂਠੀਆਂ ਜੋ 6 ਤੋਲੇ ਦੇ ਕਰੀਬ ਸਨ, ਲੈ ਗਏ ਅਤੇ ਸਫੈਦ ਰੁਮਾਲ 'ਚ ਉਹ ਮੈਨੂੰ ਰੋੜੇ ਬੰਨ੍ਹ ਕੇ ਦੇ ਗਏ। ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਦੋ ਅਣਪਛਾਤੇ ਵਿਅਕਤੀਆਂ ਅਤੇ ਇਕ ਔਰਤ ਵਿਰੁੱਧ ਕੇਸ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News