...ਤੇ ਹੁਣ ਬੰਗਾ ਦੇ ਪਿੰਡ ''ਚ ਵੀ ਕੱਟੀ ਗਈ ਮਹਿਲਾ ਦੀ ਗੁੱਤ

Sunday, Aug 13, 2017 - 07:24 PM (IST)

...ਤੇ ਹੁਣ ਬੰਗਾ ਦੇ ਪਿੰਡ ''ਚ ਵੀ ਕੱਟੀ ਗਈ ਮਹਿਲਾ ਦੀ ਗੁੱਤ

ਬੰਗਾ (ਭਟੋਆ) : ਸ਼ਨੀਵਾਰ ਦੇਰ ਸ਼ਾਮ ਪਿੰਡ ਸਰਹਾਲ ਕਾਜ਼ੀਆਂ ਵਿਖੇ ਵੀ ਇਕ ਔਰਤ ਦੀ ਗੁੱਤ ਕੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਕੁਲਵਿੰਦਰ ਕੌਰ ਪਤਨੀ ਸਵ. ਸਰਿੰਦਰ ਕੁਮਾਰ ਨਾਲ ਵਾਪਰੀ ਦੱਸੀ ਜਾ ਰਹੀ ਹੈ। ਕੁਲਵਿੰਦਰ ਨਾਲ ਇਹ ਘਟਨਾ ਉਸ ਵਕਤ ਘਟੀ ਜਦੋਂ ਉਹ ਆਪਣੀ ਦੋ ਸਾਥੀ ਮਹਿਲਾਵਾਂ ਨਾਲ ਆਪਣੀ ਸਕੂਟਰੀ 'ਤੇ ਕੰਮ ਤੋਂ ਘਰ ਪਰਤ ਰਹੀਆਂ ਸਨ। ਕੁਲਵਿੰਦਰ ਕੌਰ ਮੁਤਾਬਕ ਰਾਸਤੇ 'ਚ ਉਸ ਦੇ ਦੁਪੱਟੇ ਤੇ ਕੁਝ ਚੜਿਆ ਜਿਸ ਨੂੰ ਉਸ ਨੇ ਝਾੜਿਆਂ ਵੀ ਪਰ ਜਦੋਂ ਉਹ ਪਿੰਡ ਦੇ ਨੇੜੇ ਪਹੁੰਚੀ ਤਾਂ ਉਸ ਨੂੰ ਕੁਝ ਚੱਕਰ ਜਿਹੇ ਆਉਣ ਲੱਗੇ। ਘਰ ਪਹੁੰਚਣ 'ਤੇ ਜਦੋਂ ਉਸ ਨੇ ਸਿਰ 'ਤੇ ਬੰਨਿਆ ਕੱਪੜਾ ਖੋਲਿਆ ਤਾਂ ਉਸ ਦੇ ਹੱਥ 'ਚ ਸਿਰ ਦੇ ਕਾਫ਼ੀ ਬਾਲ ਆ ਗਏ। ਜਿਸ ਨੂੰ ਦੇਖਦੇ ਹੀ ਉਹ ਬੇਸੁਰਤ ਹੋ ਗਈ।
ਬਾਅਦ 'ਚ ਡਾਕਟਰੀ ਨੂੰ ਦਿਖਾਉਣ ਤੋਂ ਬਾਅਦ ਉਹ ਹੋਸ਼ 'ਚ ਆਈ ਤਾਂ ਉਸ ਨੇ ਇਹ ਸਾਰੀ ਘਟਨਾ ਦੱਸੀ। ਕੁਲਵਿੰਦਰ ਕੌਰ ਨਾਲ ਹੋਈ ਇਸ ਘਟਨਾ ਤੋਂ ਬਾਅਦ ਮਹਿਲਾਵਾਂ 'ਚ ਆਪਣੀਆਂ ਗੁੱਤਾਂ ਦੀ ਸੁਰੱਖਿਆਂ ਨੂੰ ਲੈ ਕੇ ਇਲਾਕੇ 'ਚ ਕਾਫੀ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਉੱਧਰ ਇਨ੍ਹਾਂ ਘਟਨਾਵਾਂ ਨੂੰ ਤਰਕਸ਼ੀਲ ਸਿਰਫ਼ ਵਹਿਮਾਂ ਭਰਮਾਂ ਦਾ ਹੀ ਇਕ ਹਿੱਸਾ ਮੰਨ ਰਹੇ ਹਨ।
ਇਸ ਸਬੰਧੀ ਗੱਲ ਕਰਦਿਆਂ ਤਰਕਸ਼ੀਲ ਸੋਸਾਇਟੀ ਦੇ ਮੈਂਬਰ ਮਾਸਟਰ ਸੰਕਰ ਦਾਸ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਲੋਕਾਂ 'ਚੋਂ ਇਸ ਦਹਿਸ਼ਤ ਨੂੰ ਦੂਰ ਕਰਨ ਲਈ ਇਨ੍ਹਾਂ ਘਟਨਾਵਾਂ ਦੀ ਡੂੰਘਾਈ 'ਚ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਜੋ ਤੱਥ ਸਾਹਮਣੇ ਆਉਣ ਉਨ੍ਹਾਂ ਨੂੰ ਲੋਕਾਂ 'ਚ ਲਿਆਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਗਰ ਘਰ ਦੇ ਬਜ਼ੁਰਗ ਮਹਿਲਾਵਾਂ ਨੂੰ ਵਾਲਾਂ ਦੇ ਮਾਮਲੇ 'ਚ ਖੁੱਲ੍ਹੀ ਅਜ਼ਾਦੀ ਦੇ ਦੇਣ ਤਾਂ ਹੋ ਸਕਦਾ ਕਿ ਇਸ ਤੋਂ ਬਾਅਦ ਹੀ ਅਜਿਹੀਆਂ ਘਟਨਾਵਾਂ ਹੋਣੀਆਂ ਬੰਦ ਹੋ ਜਾਣ।


Related News