ਕਤਲ ਕਰਕੇ ਸੁੱਟੀ ਗਈ ਔਰਤ ਦੀ ਲਾਸ਼, ਪੁਲਸ ਨੇ ਤੇਜ਼ ਕੀਤੀ ਜਾਂਚ

Sunday, Dec 01, 2024 - 06:20 PM (IST)

ਕਤਲ ਕਰਕੇ ਸੁੱਟੀ ਗਈ ਔਰਤ ਦੀ ਲਾਸ਼, ਪੁਲਸ ਨੇ ਤੇਜ਼ ਕੀਤੀ ਜਾਂਚ

ਬਠਿੰਡਾ (ਸੁਖਵਿੰਦਰ) : ਪਿਛਲੇ ਦਿਨੀਂ ਬਹਿਮਣ ਦੀਵਾਨਾ ਨਜ਼ਦੀਕ ਔਰਤ ਦੀ ਲਾਸ਼ ਮਿਲਣ ਦੇ ਮਾਮਲੇ ’ਚ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪਤਾ ਲੱਗਾ ਹੈ ਕਿ ਕਿਸੇ ਨੇ ਉਕਤ ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ ਅਤੇ ਬਾਅਦ ’ਚ ਲਾਸ਼ ਉਕਤ ਜਗ੍ਹਾ ’ਤੇ ਸੁੱਟ ਦਿੱਤੀ। ਪੁਲਸ ਵਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ। ਜਗਮੇਲ ਸਿੰਘ ਵਾਸੀ ਕੋਟਭਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਥਾਣਾ ਸਦਰ ਬਠਿੰਡਾ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਪਤਨੀ ਰਮਨਦੀਪ ਕੌਰ (35) ਭੱਟੀ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਨੌਕਰੀ ਕਰਦੀ ਸੀ। 

ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਪਿੰਡ ਤੋਂ ਬਠਿੰਡਾ ਦੇ ਉਕਤ ਹਸਪਤਾਲ ਜਾਂਦੀ ਸੀ ਅਤੇ ਸ਼ਾਮ ਨੂੰ ਵਾਪਸ ਆ ਜਾਂਦੀ ਸੀ ਪਰ ਜਦੋਂ ਉਹ ਬੀਤੇ ਦਿਨੀਂ ਵਾਪਸ ਨਹੀਂ ਆਈ ਤਾਂ ਉਨ੍ਹਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪਿੰਡ ਬਹਿਮਣ ਦੀਵਾਲਾ ਨੇੜੇ ਉਸ ਦੀ ਪਤਨੀ ਦੀ ਲਾਸ਼ ਬਰਾਮਦ ਹੋਈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਕਿਸੇ ਨੇ ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ। ਇਸ ਸਬੰਧੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ।


author

Gurminder Singh

Content Editor

Related News