ਚਕਲਾ ਚਲਾ ਰਹੀ ਔਰਤ ਸਣੇ 6 ਗ੍ਰਿਫਤਾਰ

01/04/2019 6:10:03 PM

ਅਬੋਹਰ (ਰਹੇਜਾ) : ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਗੁਰੂ ਕਿਰਪਾ ਮੁਹੱਲੇ ਵਿਚ ਚੱਲ ਰਹੇ ਚਕਲੇ 'ਤੇ ਛਾਪਾ ਮਾਰ ਕੇ ਚਕਲਾ ਚਲਾ ਰਹੀ ਔਰਤ ਸਣੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਖਿਲਾਫ ਪੁਲਸ ਨੇ ਧਾਰਾ 3/4 ਬਦਕਾਰੀ ਦਾ ਧੰਧਾ ਰੋਕੂ ਐਕਟ 1956 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਥਾਣਾ ਨੰਬਰ 1 ਦੀ ਪੁਲਸ ਨੂੰ ਦਲੀਪ ਕੁਮਾਰ ਪੁੱਤਰ ਫੁੱਲਾਂ ਰਾਮ ਵਾਸੀ ਗੁਰੂ ਕ੍ਰਿਪਾ ਕਾਲੋਨੀ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਮੁਹੱਲੇ ਵਿਚ ਇਕ ਔਰਤ ਸ਼ਰੇਆਮ ਨੌਜਵਾਨ ਲੜਕੀਆਂ ਨੂੰ ਬੁਲਾ ਕੇ ਧੰਦਾ ਕਰਵਾਉਂਦੀ ਹੈ। ਉਸਨੂੰ ਵਾਰ-ਵਾਰ ਰੋਕਣ 'ਤੇ ਵੀ ਉਹ ਨਹੀਂ ਮੰਨਦੀ।
ਸ਼ੁੱਕਰਵਾਰ ਵੀ ਉਹ ਧੰਦਾ ਕਰਵਾ ਰਹੀ ਸੀ, ਜਿਸ 'ਤੇ ਉਸ ਨੇ ਪੁਲਸ ਨੂੰ ਦਿੱਤੀ ਕਿ ਜੇਕਰ ਹੁਣੇ ਛਾਪਾ ਮਾਰਿਆ ਜਾਵੇ ਤਾ ਉਥੋਂ ਨੌਜਵਾਨ ਕੁੜੀਆਂ-ਮੁੰਡਿਆਂ ਨੂੰ ਫੜਿਆ ਜਾ ਸਕਦਾ ਹੈ। ਪੁਲਸ ਨੇ ਜਦ ਗੁਰੂ ਕਿਰਪਾ ਕਾਲੋਨੀ ਵਿਖੇ ਘਰ 'ਚ ਛਾਪਾ ਮਾਰਿਆ ਤਾਂ ਉਥੋਂ ਜਸਵੀਰ ਕੌਰ ਉਰਫ ਜੋਤੀ ਉਰਫ ਬਬਲੀ ਪਤਨੀ ਪੂਰਨ ਸਿੰਘ, ਜਸਪ੍ਰੀਤ ਕੌਰ ਉਰਫ ਸੀਮਾ ਪਤਨੀ ਜਗਦੀਸ਼ ਸਿੰਘ ਵਾਸੀ ਜੰਮੂ ਬਸਤੀ, ਰੇਣੁ ਪਤਨੀ ਸੁਭਾਸ਼ ਵਾਸੀ ਅਜ਼ੀਮਗੜ੍ਹ ਅਬੋਹਰ, ਜਗਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਢਾਣੀ ਸੁੱਚਾ ਸਿੰਘ, ਮਨਪ੍ਰੀਤ ਸਿੰਘ ਪੁੱਤਰ ਬਲਰਾਜ ਸਿੰਘ ਅਤੇ ਗੰਗਾ ਰਾਮ ਪੁੱਤਰ ਪਤਰਾਮ ਵਾਸੀ ਪਿੰਡ ਬਹਾਦਰ ਖੇੜਾ ਨੂੰ ਗਿਰਫ਼ਤਾਰ ਕਰ ਲਿਆ।


Related News