ਡੇਢ ਕਿਲੋ ਅਫੀਮ ਸਮੇਤ ਦੋ ਵਿਅਕਤੀ ਗ੍ਰਿਫਤਾਰ

Saturday, Jan 06, 2018 - 04:46 PM (IST)

ਡੇਢ ਕਿਲੋ ਅਫੀਮ ਸਮੇਤ ਦੋ ਵਿਅਕਤੀ ਗ੍ਰਿਫਤਾਰ

ਨਾਭਾ (ਜਗਨਾਰ) — ਸਥਾਨਕ ਪੁਲਸ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਇੰਸਪੈਕਟਰ ਸਮਿੰਦਰ ਸਿੰਘ ਇੰਚਾਰਜ ਸੀ. ਆਈ. ਏ ਸਟਾਫ ਦੀ ਅਗਵਾਈ ਹੇਠ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਡੇਢ ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਨਾਕੇਬੰਦੀ ਦੌਰਾਨ ਪੁਲਸ ਵਲੋਂ ਉਕਤ ਵਿਅਕਤੀਆਂ ਦੀ ਸਵੀਫਟ ਡਿਜ਼ਾਇਰ ਗੱਡੀ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਉਸ 'ਚੋਂ ਡੇਢ ਕਿਲੋ ਅਫੀਮ ਬਰਾਮਦ ਹੋਈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਬਿਕਰਮਜੀਤ ਸਿੰਘ ਉਰਫ ਬਿੱਕਰ ਪੁੱਤਰ ਬਹਾਦਰ ਸਿੰਘ ਵਾਸੀ ਸੰਗਰੂਰ ਤੇ ਦੂਜਾ ਵਿਅਕਤੀ ਹਰਵੀਰ ਸਿੰਘ ਉਰਫ ਹੈਰੀ ਪੁੱਤਰ ਉਧਮ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਪੁਲਸ ਅਧਿਕਾਰੀ ਮੁਤਾਬਕ ਬਿਕਰਮਜੀਤ ਸਿੰਘ ਉਰਫ ਬਿੱਕਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਅਫੀਮ ਦੀ ਤਸਕਰੀ 'ਚ ਸ਼ਾਮਲ ਰਿਹਾ ਹੈ। ਇਹ ਹਰਿਆਣਾ ਤੇ ਰਾਜਸਥਾਨ ਤੋਂ ਅਫੀਮ ਸਸਤੇ ਰੇਟਣ 'ਚ ਲਿਆ ਕੇ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਵੇਚਦਾ ਰਿਹਾ ਹੈ। ਉਸ ਖਿਲਾਫ ਅਫੀਮ ਦੇ ਹੋਰ ਵੀ ਮੁੱਕਦਮੇ ਦਰਜ ਹਨ ਤੇ ਥਾਣਾ ਭਵਾਨੀਗੜ੍ਹ ਜ਼ਿਲਾ ਸੰਗਰੂਰ ਵਿਖੇ ਉਹ ਭਗੋੜਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਹੋਰ ਪੁੱਛਗਿੱਛ ਜਾਰੀ ਹੈ।


Related News