ਪੰਜਾਬ ''ਚ ''ਠੰਡ'' ਨੇ ਤੋੜਿਆ ਬੀਤੇ 10 ਸਾਲਾਂ ਦਾ ਰਿਕਾਰਡ, ਅਜੇ ਹੋਰ ਡਿਗੇਗਾ ਪਾਰਾ

Monday, Nov 23, 2020 - 04:09 PM (IST)

ਪੰਜਾਬ ''ਚ ''ਠੰਡ'' ਨੇ ਤੋੜਿਆ ਬੀਤੇ 10 ਸਾਲਾਂ ਦਾ ਰਿਕਾਰਡ, ਅਜੇ ਹੋਰ ਡਿਗੇਗਾ ਪਾਰਾ

ਲੁਧਿਆਣਾ (ਨਰਿੰਦਰ) : ਪੰਜਾਬ 'ਚ ਠੰਡ ਨੇ ਬੀਤੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਹਾੜੀ ਇਲਾਕਿਆਂ 'ਚ ਪੈ ਰਹੀ ਲਗਾਤਾਰ ਬਰਫਬਾਰੀ ਕਾਰਨ ਅਤੇ ਵੈਸਟਰਨ ਡਿਸਟਰਬੈਂਸ ਕਾਰਨ ਠੰਡ ਲਗਾਤਾਰ ਵੱਧਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜੀਜੇ ਨੇ ਕਬਰ 'ਚੋਂ ਕਢਵਾਈ ਜਣੇਪੇ ਮਗਰੋਂ ਮਰੀ ਸਾਲੀ ਦੀ ਲਾਸ਼, ਸੱਚਾਈ ਜਾਣ ਸਭ ਰਹਿ ਗਏ ਹੈਰਾਨ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਮਹਿਕਮੇ ਦਾ ਦਾਅਵਾ ਹੈ ਕਿ ਬੀਤੇ ਦਿਨ ਘੱਟੋ-ਘੱਟ ਪਾਰਾ 4.5 ਦਰਜ ਕੀਤਾ ਗਿਆ ਹੈ, ਜਿਸ ਨੇ ਬੀਤੇ 10 ਸਾਲ ਦਾ ਰਿਕਾਰਡ ਤੋੜਿਆ ਹੈ। ਮੌਸਮ ਮਹਿਕਮੇ ਮੁਤਾਬਕ ਨਵੰਬਰ ਮਹੀਨੇ 'ਚ ਕਦੇ ਵੀ ਪਾਰਾ ਇੰਨਾ ਹੇਠਾਂ ਨਹੀਂ ਡਿੱਗਦਾ।

ਇਹ ਵੀ ਪੜ੍ਹੋ : ਸ਼ਾਤਰ ਜਨਾਨੀਆਂ ਦੀ ਕਰਤੂਤ ਜਾਣ 'ਬਜ਼ੁਰਗ ਬੇਬੇ' ਨੇ ਦਿਖਾਈ ਦਲੇਰੀ, ਚੱਲਦੀ ਕਾਰ 'ਚੋਂ ਮਾਰੀ ਛਾਲ

ਮਹਿਕਮੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਡਿਗੇਗਾ, ਜਿਸ ਕਾਰਨ ਠੰਡ ਹੋਰ ਵੱਧ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਮਹਿਕਮੇ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਪਹਾੜਾਂ 'ਚ ਠੰਡ ਅਤੇ ਬਰਫ਼ਬਾਰੀ ਪੈਣ ਕਰਕੇ ਸ਼ੀਤ ਲਹਿਰ ਪੰਜਾਬ 'ਚ ਚੱਲ ਰਹੀ ਹੈ ਅਤੇ ਰਾਤ ਅਤੇ ਦਿਨ ਦਾ ਪਾਰਾ ਹੇਠਾਂ ਡਿੱਗ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਰੈਂਕ ਵਾਲੇ ਅਧਿਕਾਰੀਆਂ ਨੂੰ ਨਹੀਂ ਮਿਲੇਗੀ 'ਇਨੋਵਾ ਗੱਡੀ'

ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ 'ਚ ਵੀ ਪੰਜਾਬ ਦੇ ਕੁੱਝ ਹਿੱਸਿਆਂ, ਜੰਮੂ-ਕਸ਼ਮੀਰ ਅਤੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਖੇਤਰਾਂ 'ਚ ਹਲਕੀ ਬਾਰਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਤ ਅਤੇ ਦਿਨ ਦਾ ਪਾਰਾ ਆਉਂਦੇ ਦਿਨਾਂ 'ਚ ਹੋਰ ਡਿਗੇਗਾ ਅਤੇ ਲੋਕਾਂ ਨੂੰ ਠੰਡ ਵੱਧ ਮਹਿਸੂਸ ਹੋਵੇਗੀ। 


 


author

Babita

Content Editor

Related News