ਸ਼ਰਾਬ ਦੀਆਂ 8 ਪੇਟੀਆਂ ਸਮੇਤ 1 ਕਾਬੂ, 1 ਫਰਾਰ

Monday, Aug 20, 2018 - 06:27 AM (IST)

ਸ਼ਰਾਬ ਦੀਆਂ 8 ਪੇਟੀਆਂ ਸਮੇਤ 1 ਕਾਬੂ, 1 ਫਰਾਰ

ਜਲੰਧਰ,    (ਰਾਜੇਸ਼)-  ਸ਼ਰਾਬ ਦੀਆਂ 8 ਪੇਟੀਆਂ ਲੈ ਕੇ ਜਾ ਰਹੇ ਸ਼ਰਾਬ ਸਮੱਗਲਰ ਨੂੰ ਸਪੈਸ਼ਲ  ਆਪ੍ਰੇਸ਼ਨ ਯੂਨਿਟ ਦੇ ਇਚਾਰਜ ਨਵਦੀਪ ਸਿੰਘ ਨੇ ਪਠਾਨਕੋਟ ਚੌਕ  ਕੋਲੋਂ ਗ੍ਰਿਫਤਾਰ ਕੀਤਾ  ਹੈ। ਫੜੇ ਗਏ ਸਮੱਗਲਰ ਦੀ ਪਛਾਣ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਅਮਰੀਕ ਸਿੰਘ ਵਾਸੀ ਬਾਬਾ  ਦੀਪ ਸਿੰਘ  ਨਗਰ ਸੋਢਲ ਵਜੋਂ ਹੋਈ ਹੈ। ਇੰਸਪੈਕਟਰ ਨਵਦੀਪ  ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ  ਸੂਚਨਾ ਮਿਲੀ ਸੀ ਕਿ ਸ਼ਰਾਬ ਸਮੱਗਲਰ ਅਮਨਦੀਪ ਭਾਰੀ ਮਾਤਰਾ ਵਿਚ ਸ਼ਰਾਬ ਦੀ ਸਮੱਗਲਿੰਗ ਕਰ  ਰਿਹਾ ਹੈ, ਜਿਸ ਦੀ ਸੂਚਨਾ  ਮਿਲਦੇ ਹੀ ਉਨ੍ਹਾਂ ਨੇ ਉਥੇ ਛਾਪੇਮਾਰੀ ਕਰਕੇ 8 ਪੇਟੀਆਂ  ਸ਼ਰਾਬ ਬਰਾਮਦ ਕਰ ਲਈ। ਜਿਸ ਦੇ ਨਾਲ ਹੀ ਉਨ੍ਹਾਂ ਨੇ ਸਮੱਗਲਰ ਨੂੰ ਵੀ ਕਾਬੂ ਕਰ ਲਿਆ।  ਅਮਨਦੀਪ ਦਾ ਸਾਥੀ ਮੌਕੇ  ਤੋਂ ਫਰਾਰ ਹੋ ਗਿਆ। ਜਿਸ ਦੀ ਪੁਲਸ ਤਲਾਸ਼ ਕਰ ਰਹੀ  ਹੈ। ਥਾਣਾ  ਨੰ. 8 ਵਿਚ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
 


Related News