ਜਨਤਕ ਥਾਵਾਂ ''ਤੇ ਸ਼ਰੇਆਮ ਮਿਲ ਰਹੀਆਂ ਨੇ ਸ਼ਰਾਬ ਦੀਆਂ ਬੋਤਲਾਂ
Saturday, Oct 19, 2019 - 02:09 PM (IST)
ਖਰੜ (ਸ਼ਸ਼ੀ, ਰਣਬੀਰ, ਅਮਰਦੀਪ) : ਵਪਾਰ ਮੰਡਲ ਖਰੜ ਪ੍ਰਧਾਨ ਅਸ਼ੋਕ ਸ਼ਰਮਾ ਨੇ ਮੰਗ ਕੀਤੀ ਹੈ ਕਿ ਸਥਾਨਕ ਪ੍ਰਸ਼ਾਸਨ ਉਨ੍ਹਾਂ ਲੋਕਾਂ ਨੂੰ ਕੰਟਰੋਲ ਕਰੇ, ਜੋ ਜਨਤਕ ਥਾਵਾਂ 'ਤੇ ਵਿਸ਼ੇਸ਼ ਕਰਕੇ ਖਰੜ ਨਗਰ ਕੌਂਸਲ ਦੀ ਪੁਰਾਣੀ ਮੋਰਿੰਡਾ ਸੜਕ 'ਤੇ ਬਣੀ ਹੋਈ ਪਾਰਕ 'ਚ ਸ਼ਰਾਬ ਪੀਂਦੇ ਹਨ। ਉਨ੍ਹਾਂ ਇਸ ਸਬੰਧੀ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਮਿਊਂਸੀਪਲ ਪਾਰਕ 'ਚ ਸ਼ਰਾਬ ਦੀਆਂ ਖਾਲੀ ਬੋਤਲਾਂ ਪਾਈਆਂ ਗਈਆਂ ਸਨ।
ਉਨ੍ਹਾਂ ਕਿਹਾ ਕਿ ਬੀਤੇ ਕੱਲ ਵੀ ਕਈ ਥਾਵਾਂ 'ਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲੀਆਂ ਹਨ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਵੇਰ ਵੇਲੇ ਜਦੋਂ ਲੋਕੀ ਪਾਰਕ 'ਚ ਸੈਰ ਕਰਨ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਖਾਲੀ ਬੋਤਲਾਂ ਦੇਖ ਕੇ ਬਹੁਤ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੁਰੰਤ ਇਸ ਸਬੰਧ 'ਚ ਕਾਰਵਾਈ ਕਰੇ ਅਤੇ ਜੇ ਕੋਈ ਵਿਅਕਤੀ ਮਿਊਂਸੀਪਲ ਪਾਰਕ 'ਚ ਸ਼ਰਾਬ ਪੀਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।