ਘੁਮਿਆਰਾਂ ਨੂੰ ਚਿੰਤਾ- ਕੀ ਖੁਸ਼ੀਆਂ ਦੇ ਦੀਵਿਆਂ ਦੀ ਰੌਸ਼ਨੀ ਉਨ੍ਹਾਂ ਦੇ ਘਰਾਂ ਦਾ ਹਨ੍ਹੇਰਾ ਦੂਰ ਕਰੇਗੀ?

Monday, Nov 01, 2021 - 06:36 PM (IST)

ਘੁਮਿਆਰਾਂ ਨੂੰ ਚਿੰਤਾ- ਕੀ ਖੁਸ਼ੀਆਂ ਦੇ ਦੀਵਿਆਂ ਦੀ ਰੌਸ਼ਨੀ ਉਨ੍ਹਾਂ ਦੇ ਘਰਾਂ ਦਾ ਹਨ੍ਹੇਰਾ ਦੂਰ ਕਰੇਗੀ?

ਲੁਧਿਆਣਾ (ਮੁਕੇਸ਼) : ਰੌਸ਼ਨੀ ਦੇ ਤਿਉਹਾਰ ਦੀਵਾਲੀ ਨੂੰ ਲੈ ਕੇ ਲੋਕਾਂ ਨੇ ਘਰਾਂ ਤੇ ਬਾਜ਼ਾਰਾਂ ਵਿਚ ਸਫਾਈ ਦੇ ਨਾਲ ਸਜਾਵਟ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮਿੱਟੀ ਨਾਲ ਦੀਵੇ ਤੇ ਹੋਰ ਸਾਮਾਨ ਤਿਆਰ ਕਰਨ ਵਾਲੇ ਕਾਰੀਗਰਾਂ ਤੇ ਘੁਮਿਆਰਾਂ ਦੇ ਮਨਾਂ ’ਚ ਦੀਵਾਲੀ ਨੂੰ ਲੈ ਕੇ ਚਿੰਤਾ ਵੀ ਹੈ ਤੇ ਖੁਸ਼ੀ ਵੀ, ਕਿ ਇਸ ਵਾਰ ਸੀਜ਼ਨ ਚੰਗਾ ਲੱਗੇਗਾ ਜਾਂ ਨਹੀਂ। ਮਿੱਟੀ ਨਾਲ ਦੀਵੇ ਬਣਾਉਣ ਤੇ ਮੂਰਤੀਆਂ ਤਿਆਰ ਕਰਨ ਵਾਲੇ ਮੋਤੀ, ਵਿੱਦਿਆ ਰਾਣੀ, ਮਿੰਟੂ, ਮਹਿੰਦਰੁ, ਨੀਤੂ ਹੋਰਾਂ ਨੇ ਕਿਹਾ ਕਿ ਪਿਛਲੇ ਸਾਲ ਕੋਰੋਨਾ ਕਾਰਨ ਦੀਵਾਲੀ ਫਿੱਕੀ ਰਹੀ ਸੀ। ਸਾਰਾ ਕਾਰੋਬਾਰ ਚੌਪਟ ਹੋ ਗਿਆ ਸੀ ਪਰ ਇਸ ਵਾਰ ਕੋਰੋਨਾ ਦੇ ਘੱਟ ਹੋਣ ਕਾਰਨ ਉਮੀਦ ਹੈ, ਦੀਵਾਲੀ ਚੰਗੀ ਕਮਾਈ ਹੋਵੇਗੀ। ਫਿਰ ਵੀ ਦਿਨ-ਰਾਤ ਚਿੰਤਾ ਸਤਾ ਰਹੀ ਹੈ ਕੀ ਉਨ੍ਹਾਂ ਦੇ ਘਰਾਂ ਦਾ ਖੁਸ਼ੀ ਦੇ ਦੀਵਿਆਂ ਦੀ ਰੌਸ਼ਨੀ ਹਨੇਰਾ ਦੂਰ ਕਰੇਗੀ।

ਇਹ ਵੀ ਪੜ੍ਹੋ : ਜ਼ਬਰਨ ਚੋਣ ਡਿਊਟੀ ਬਣੀ ਆਫਤ... ਮਹਿਲਾ ਅਧਿਆਪਕ ਤਣਾਅ ’ਚ !

ਤੇਲ ਦੀਆਂ ਵਧੀਆਂ ਕੀਮਤਾਂ ਨੇ ਹਰ ਚੀਜ਼ ਦਾ ਰੇਟ ਵਧਾ ਦਿੱਤਾ ਹੈ। ਮਹਿੰਗਾਈ ਨੇ ਲੋਕਾਂ ਦਾ ਬਜਟ ਵਿਗਾੜ ਦਿੱਤਾ ਹੈ। ਲੋਕ ਸੋਚ ਸਮਝ ਕੇ ਖਰੀਦਦਾਰੀ ਕਰ ਰਹੇ ਹਨ। ਚਾਈਨਜ਼ ਲਾਈਟਾਂ ਦੀ ਜਗਮਗਾਗਟ ’ਚ ਘਰਾਂ ’ਚੋਂ ਮਿੱਟੀ ਦੇ ਦੀਵਿਆਂ ਦੀ ਰੌਸ਼ਨੀ ਅਲੋਪ ਹੁੰਦੀ ਜਾ ਰਹੀ ਹੈ। ਰੱਬ ਤੋਂ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਨਾ ਫੇਰ ਦੇਵੀਂ, ਉਨ੍ਹਾਂ ਵੱਲੋਂ ਤਿਆਰ ਮਾਲ ਵਿਕ ਜਾਵੇ, ਬਸ ਫਿਰ ਤਾਂ ਦੀਵਾਲੀ ਹੀ ਦੀਵਾਲੀ ਹੈ।

ਇਹ ਵੀ ਪੜ੍ਹੋ : ਖੇਤੀ ਵਿਭਾਗ ਵਲੋਂ ਪਰਾਲੀ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਿਜ਼ੀਕਲ ਵੈਰੀਫਿਕੇਸ਼ਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News