ਕੀ ਹੁਣ ਛੇਤੀ ਹੋਵੇਗਾ ਕਿਸਾਨੀ ਮਸਲੇ ਦਾ ਹੱਲ !

Wednesday, May 26, 2021 - 08:13 PM (IST)

ਕੀ ਹੁਣ ਛੇਤੀ ਹੋਵੇਗਾ ਕਿਸਾਨੀ ਮਸਲੇ ਦਾ ਹੱਲ !

ਜਲੰਧਰ(ਬਿਊਰੋ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨ ਅੰਦੋਲਨ ਨੂੰ ਅੱਜ 6 ਮਹੀਨੇ ਹੋ ਗਏ ਹਨ। ਦੇਸ਼ ਭਰ ‘ਚ ਕਿਸਾਨ ਜਥੇਬੰਦੀਆਂ ਦਾ ਕੇਂਦਰ ਖਿਲਾਫ ਰੋਸ ਹੈ। ਹਾਲੇ ਵੀ ਕਿਸਾਨ ਆਪਣੇ ਮਕਸਦ ਲਈ ਡਟੇ ਹੋਏ ਹਨ। ਬੇਸ਼ੱਕ 11 ਗੇੜ੍ਹ ਦੀ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਿਆ ਪਰ ਹਾਲ ਹੀ ‘ਚ ਕਿਸਾਨਾਂ ਵੱਲੋਂ ਈਮੇਲ ਦੇ ਰਾਹੀਂ ਇਕ ਵਾਰ ਫਿਰ ਗੱਲਬਾਤ ਲਈ ਪ੍ਰਪੋਜਲ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਫਿਲੌਰ: ਥਾਣੇਦਾਰ ਦੀ ਧੀ ਨੂੰ ਸੜਕ 'ਤੇ ਰੋਕ ਕੇ ਪਾੜੇ ਕੱਪੜੇ, ਮਾਰਨ ਲਈ ਪਿੱਛੇ ਤਲਵਾਰ ਲੈ ਕੇ ਭੱਜੇ

ਚਰਚਾ ਚੱਲ ਰਹੀ ਹੈ ਕਿ ਕੇਂਦਰ ਸਰਕਾਰ ਵੀ ਹੁਣ ਇਸ ਮਸਲੇ ਦਾ ਹੱਲ ਕਰਨ ਦੇ ਰੌਅ ਵਿੱਚ ਆ ਗਈ ਹੈ। ਖ਼ਬਰਾਂ ਆ ਰਹੀਆਂ ਨੇ ਕਿ ਛੇਤੀ ਹੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਅਤੇ ਕਿਸਾਨ ਜਥੇਬੰਦੀਆਂ ਦੀ ਬੈਠਕ ਹੋ ਸਕਦੀ ਹੈ ਜਿਸ ਵਿੱਚ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਫੈਸਲਾ ਹੋ ਸਕਦਾ ਹੈ। ਕਿਆਸ ਲਾਏ ਜਾ ਰਹੇ ਹਨ ਕਿ ਕੇਂਦਰ ਸਰਕਾਰ ਜਲਦੀ ਹੀ ਇਸ ਮਸਲੇ ਪ੍ਰਤੀ ਕੋਈ ਫੈਸਲਾ ਲੈ ਸਕਦੀ ਹੈ ਜਿਸ ਨਾਲ ਕਿਸਾਨ ਜਥੇਬੰਦੀਆਂ ਨੂੰ ਵੀ ਸੰਤੁਸ਼ਟ ਜਾਂ ਫਿਰ ਸਹਿਮਤ ਕੀਤਾ ਜਾ ਸਕੇ।


author

Bharat Thapa

Content Editor

Related News