ਟਾਂਡਾ ''ਚ ਅਵਾਰਾ ਹਲਕਾਏ ਕੁੱਤਿਆਂ ਦਾ ਕਹਿਰ, 13 ਤੋਂ ਵੱਧ ਲੋਕਾਂ ਨੂੰ ਕੀਤਾ ਜ਼ਖਮੀ

Tuesday, Feb 06, 2018 - 05:23 PM (IST)

ਟਾਂਡਾ ''ਚ ਅਵਾਰਾ ਹਲਕਾਏ ਕੁੱਤਿਆਂ ਦਾ ਕਹਿਰ, 13 ਤੋਂ ਵੱਧ ਲੋਕਾਂ ਨੂੰ ਕੀਤਾ ਜ਼ਖਮੀ

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਟਾਂਡਾ ਇਲਾਕੇ 'ਚ ਅਵਾਰਾ ਕੁੱਤਿਆਂ ਦੀ ਗੰਭੀਰ ਸਮੱਸਿਆ ਨੇ ਸੋਮਵਾਰ ਸ਼ਾਮ ਉਸ ਸਮੇਂ ਖਤਰਨਾਕ ਰੂਪ ਇਖਤਿਆਰ ਕਰ ਲਿਆ ਜਦੋਂ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਹਲਕਾਏ ਅਵਾਰਾ ਕੁੱਤਿਆਂ ਨੇ 13 ਤੋਂ ਵੱਧ ਲੋਕਾਂ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਅਵਾਰਾ ਕੁੱਤਿਆਂ ਦੇ ਸ਼ਿਕਾਰ ਹੋਏ ਸਲੇਮਪੁਰ, ਜਲਾਲਪੁਰ ਅਤੇ ਮੂਨਕਾਂ ਇਲਾਕੇ ਦੇ ਲੋਕਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ।

PunjabKesari
ਸਲੇਮਪੁਰ ਇਲਾਕੇ 'ਚ ਅਵਾਰਾ ਕੁੱਤਿਆਂ ਵੱਲੋਂ ਵੱਢਣ ਨਾਲ ਜ਼ਖਮੀ ਹੋਏ ਪਰਮਜੀਤ ਕੌਰ ਨਿਵਾਸੀ ਸਲੇਮਪੁਰ, ਆਸ਼ਕ ਨਿਵਾਸੀ ਭੁੱਟਿਆ, ਸ਼ਿੰਗਾਰ ਸਿੰਘ ਅਤੇ ਗੁਰਮੀਤ ਕੌਰ ਸਿੰਘ ਦੋਵੇਂ ਨਿਵਾਸੀ ਜਲਾਲਪੁਰ ਤੋਂ ਇਲਾਵਾ  ਜਿੰਦੋ ਅਤੇ ਅਨੀਤਾ ਨਿਵਾਸੀ ਤੱਲਾ, ਕਰਤਾਰ ਕੌਰ ਨਿਵਾਸੀ ਮੂਨਕ ਕਲਾਂ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। 

PunjabKesari
ਪਤਨੀ ਦੇ ਇਲਾਜ ਲਈ ਹਸਪਤਾਲ ਆਏ ਸਲੇਮਪੁਰ ਨਿਵਾਸੀ ਬਲਬੀਰ ਸਿੰਘ ਨੇ ਦੱਸਿਆ ਕੇ ਕੁੱਤੇ ਦੇ ਹਮਲੇ ਨਾਲ ਜ਼ਖਮੀਆਂ ਦੀ ਗਿਣਤੀ ਬੇਹੱਦ ਜ਼ਿਆਦਾ ਹੈ ਕਈ ਲੋਕਾਂ ਨੇ ਪਿੰਡ ਦੇ ਅਤੇ ਹੋਰ ਹਸਪਤਾਲ 'ਚ ਜਾ ਕੇ ਵੀ ਇਲਾਜ ਕਰਵਾਇਆ ਹੈ।

PunjabKesari


Related News