ਵਿਆਹ ਮਗਰੋਂ ਕੈਨੇਡਾ ਗਈ ਪਤਨੀ, ਮਗਰੋਂ ਪਤੀ ਨੇ ਜੋ ਕੀਤਾ ਜਾਣ ਕੰਬ ਜਾਵੇਗੀ ਰੂਹ

Monday, Oct 14, 2024 - 03:14 PM (IST)

ਖੰਨਾ (ਵਿਪਨ): ਖੰਨਾ ਦੇ ਨੇੜਲੇ ਪਿੰਡ ਮਾਜਰਾ ਰਾਹੌਣ ਵਿਚ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ (28) ਵਜੋਂ ਹੋਈ ਹੈ। ਕਰਨਵੀਰ ਦੀ ਲਾਸ਼ ਘਰ ਦੇ ਬੰਦ ਕਮਰੇ ਵਿਚ ਪੱਖੇ ਨਾਲ ਲਟਕਦੀ ਮਿਲੀ। ਦਰਵਾਜ਼ਾ ਤੋੜ ਕੇ ਲਾੜ ਬਾਹਰ ਕੱਢੀ ਗਈ। ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸੱਕਿਆ। ਅਜੇ 4 ਮਹੀਨੇ ਪਹਿਲਾਂ ਹੀ ਨੌਜਵਾਨ ਦਾ ਵਿਆਹ ਹੋਇਆ ਸੀ ਤੇ ਪਤਨੀ ਵਿਆਹ ਮਗਰੋਂ ਕੈਨੇਡਾ ਚਲੀ ਗਈ ਸੀ। 

ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਵੱਡੇ ਸੁਫ਼ਨੇ ਵੇਖ ਵਿਦੇਸ਼ ਭੇਜੀ ਸੀ ਧੀ, ਹੁਣ ਇੰਟਰਨੈੱਟ ਰਾਹੀਂ ਮਿਲੀ ਵੀਡੀਓ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

ਕਰਨਵੀਰ ਦੇ ਤਾਇਆ ਰਣਧੀਰ ਸਿੰਘ ਨੇ ਦੱਸਿਆ ਕਿ ਕਰਨਵੀਰ ਆਪਣੀ ਮਾਂ ਦੇ ਨਾਲ ਇਕੱਲਾ ਰਹਿੰਦਾ ਸੀ। ਉਸ ਦਦੇ ਪਿਤਾ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਜੂਨ 2024 ਵਿਚ ਕਰਨਵੀਰ ਦਾ ਵਿਆਹ ਹੋਇਆ। ਵਿਆਹ ਮਗਰੋਂ ਪਤਨੀ ਕੈਨੇਡਾ ਚਲੀ ਗਈ। ਕਰਨਵੀਰ ਨੇ ਵੀ ਕੈਨੇਡਾ ਜਾਣ ਲਈ ਪੇਪਰ ਲਗਾਏ ਹੋਏ ਸਨ। ਕਰਨਵੀਰ ਦੁਪਹਿਰ ਦੇ ਸਮੇਂ ਆਪਣੀ ਮਾਂ ਨੂੰ ਇਹ ਕਹਿ ਕੇ ਕਮਰੇ ਵਿਚ ਸੋਣ ਚਲਿਆ ਗਿਆ ਕਿ ਰਾਤ ਨੂੰ ਪਤਨੀ ਦਾ ਫ਼ੋਨ ਆਉਂਦਾ ਹੈ, ਇਸ ਲਈ ਉਸ ਨੇ ਆਰਾਮ ਕਰਨਾ ਹੈ। ਕੁਝ ਸਮਾਂ ਬਾਅਦ ਮਾਂ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਆਲੇ-ਦੁਆਲੇ ਦੇ ਲੋਕਾਂ ਨੂੰ ਬੁਲਾਇਆ ਗਿਆ। ਜਦੋਂ ਕਮਰੇ ਦਾ ਕਰਵਾਜ਼ਾ ਤੋੜਿਆ ਤਾਂ ਪੱਖੇ ਨਾਲ ਕਰਨਵੀਰ ਲਟਕ ਰਿਹਾ ਸੀ। ਉਸ ਦੀ ਮੌਤ ਹੋ ਚੁੱਕੀ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਤੋਂ ਇਲਾਵਾ ਦੁਕਾਨਾਂ ਤੇ ਫੈਕਟਰੀਆਂ 'ਚ ਵੀ ਛੁੱਟੀ

ਇਸ ਸਬੰਧੀ ਖੰਨਾ ਦੇ ਡੀ.ਐੱਸ.ਪੀ. ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਪੁਲਸ ਮੌਕੇ 'ਤੇ ਪਹੁੰਚੀ ਸੀ। ਕਮਰੇ ਵਿਚ ਕਰਨਵੀਰ ਨੇ ਫਾਹਾ ਲਿਆ ਹੋਇਆ ਸੀ। ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਕਰਨਵੀਰ ਦਾ ਫ਼ੋਨ ਕਬਜ਼ੇ ਵਿਚ ਲੈ ਕੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਫ਼ਿਲਹਾਲ ਪਰਿਵਾਰ ਦੇ ਬਿਆਨ ਦਰਜ ਕਰਕੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 194 ਦੇ ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News