ਭਰਜਾਈ ਦੇ ਸਿਰ ਚੜ੍ਹ ਬੋਲਿਆ ਦਿਓਰ ਦਾ ਇਸ਼ਕ, ਸੁਹਾਗ ਦੇ ਖੂਨ ਨਾਲ ਰੰਗੇ ਹੱਥ

09/01/2015 10:25:36 AM

ਰੂਪਨਗਰ (ਵਿਜੇ)-ਵਿਆਹੀ ਬਰੀ ਔਰਤ ਜਦੋਂ ਪਤੀ ਨੂੰ ਛੱਡ ਕਿਸੇ ਹੋਰ ਨਾਲ ਇਸ਼ਕ ਫਰਮਾਉਣ ਲੱਗੇ ਤਾਂ ਉਸ ਦਾ ਘਰ ਤਬਾਹ ਹੋਣੋਂ ਨਹੀਂ ਬਚ ਸਕਦਾ। ਰੂਪਨਗਰ ਦੀ ਰਹਿਣ ਵਾਲੀ ਇਕ ਔਰਤ ''ਤੇ ਵੀ ਜਦੋਂ ਦਿਓਰ ਦਾ ਪਿਆਰ ਹਾਵੀ ਹੋ ਗਿਆ ਤਾਂ ਇਸ਼ਕ ''ਚ ਅੰਨ੍ਹੀ ਨੇ ਆਪਣੇ ਸੁਹਾਗ ਨੂੰ ਹੱਥੀਂ ਕਤਲ ਕਰ ਦਿੱਤਾ ਅਤੇ ਹੁਣ ਜੇਲ ਦੀ ਹਵਾ ਖਾ ਰਹੀ ਹੈ।
ਜਾਣਕਾਰੀ ਮੁਤਾਬਕ ਬੀਤੇ ਦਿਨੀਂ ਪਿੰਡ ਮਨਸੂਹਾਂ ਬੁੱਧਕੀ ਨਦੀ ਕੋਲ ਝਾੜੀਆਂ ''ਚੋਂ ਮਿਲੀ ਨੌਜਵਾਨ ਦੀ ਲਾਸ਼ ਦੇ ਕੇਸ ਨੂੰ ਹੱਲ ਕਰਦਿਆਂ ਪੁਲਸ ਨੇ ਮ੍ਰਿਤਕ ਦੀ ਪਤਨੀ ਸਣੇ ਤਿੰਨ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਸ ਜ਼ਿਲਾ ਰੂਪਨਗਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ 28 ਅਗਸਤ 2015 ਨੂੰ ਰਜਿੰਦਰ ਸਿੰਘ ਪੁੱਤਰ ਗੁਰਮੇਲ ਵਾਸੀ ਪਿੰਡ ਝੱਲੀਆਂ ਕਲਾਂ ਥਾਣਾ ਸ੍ਰੀ ਚਮਕੌਰ ਸਾਹਿਬ ਦੀ ਖੂਨ ਨਾਲ ਲਥਪਥ ਲਾਸ਼ ਪਿੰਡ ਮਨਸੂਹਾਂ ਬੁੱਧਕੀ ਨਦੀ ਪੁਲ ਨੇੜਿਓਂ ਮਿਲੀ ਸੀ।
ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ ਦੇ ਬਿਆਨਾਂ ''ਤੇ ਕੇਸ ਦਰਜ ਕਰਨ ਦੇ 48 ਘੰਟਿਆਂ ਵਿਚ ਪੁਲਸ ਨੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਮ੍ਰਿਤਕ ਦੀ ਪਤਨੀ ਰੇਖਾ, ਉਸਦੇ ਪ੍ਰੇਮੀ ਕੇਨੂੰ ਪੁੱਤਰ ਜੇਜਾ ਅਤੇ ਦਰਸ਼ਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਕੋਟਲਾ ਨਿਹੰਗ ਥਾਣਾ ਸਿੰਘ ਭਗਵੰਤਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਰੇਖਾ ਦੇ ਆਪਣੇ ਪਤੀ ਦੇ ਮਾਮੇ ਦੇ ਲੜਕੇ ਕੇਨੂੰ ਨਾਲ ਨਾਜਾਇਜ਼ ਸੰਬੰਧ ਸਨ। ਪਤੀ ਨੂੰ ਆਪਣੇ ਰਸਤੇ ਵਿਚੋਂ ਹਟਾਉਣ ਲਈ ਰਚੀ ਸਾਜ਼ਿਸ਼ ਤਹਿਤ ਰੇਖਾ ਨੇ ਉਸਨੂੰ ਦਵਾਈ ਲੈਣ ਲਈ ਰੂਪਨਗਰ ਭੇਜ ਦਿੱਤਾ। 
ਰਸਤੇ ਵਿਚ ਬੁੱਧਕੀ ਨਦੀ ਨੇੜੇ ਪਹਿਲਾਂ ਹੀ ਖੜ੍ਹੇ ਕੇਨੂੰ ਤੇ ਸ਼ਰੀਕੇ ਵਿਚੋਂ ਉਸਦਾ ਚਾਚਾ ਲੱਗਦੇ ਦਰਸ਼ਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਕੋਟਲਾ ਨਿਹੰਗ ਨੇ ਕਿਰਪਾਨਾਂ ਨਾਲ ਵਾਰ ਕਰ ਕੇ ਰਜਿੰਦਰ ਸਿੰਘ ਨੂੰ ਕਤਲ ਕਰ ਦਿੱਤਾ। ਪੁਲਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ''ਤੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਤੇ ਕਿਰਪਾਨ ਵੀ ਬਰਾਮਦ ਕਰ ਲਏ ਹਨ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Babita Marhas

News Editor

Related News