ਅੰਨ੍ਹੇ ਕਤਲ ਦੀ ਸੁਲਝੀ ਗੁੱਥੀ, ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਕੀਤਾ ਸੀ ਟੈਕਸੀ ਡਰਾਈਵਰ ਦਾ ਕਤਲ

07/07/2022 10:13:12 PM

ਖੇਮਕਰਨ (ਸੋਨੀਆ, ਧਿਆਣਾ) - ਸਰਹੱਦੀ ਕਸਬਾ ਖੇਮਕਰਨ ਦੇ ਨੌਜਵਾਨ ਟੈਕਸੀ ਡਰਾਈਵਰ ਸ਼ੇਰਾ ਮਸੀਹ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ। ਵਲਟੋਹਾ ਪੁਲਸ ਨੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਚਾਰ ਹੋਰ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਪੁਲਸ ਨੇ ਦੋਸ਼ੀ ਸਾਜਨ ਸਿੰਘ ਪੁੱਤਰ  ਗੁਰਬਚਨ ਸਿੰਘ ਵਾਸੀ ਮੋਹਨ ਬਸਤੀ ਖੇਮਕਰਨ ਨੂੰ ਕਾਬੂ ਕੀਤਾ ਹੈ, ਜਦਕਿ ਉਤਰਾਖੰਡ ਦੇ ਰਹਿਣ ਵਾਲੇ ਦੋ ਸ਼ੂਟਰਾਂ ਅਰੁਣ ਅਤੇ ਰੋਹਿਤ ਵਾਸੀ ਰੁਦਰਪੁਰ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਹੈ। 

ਪੜ੍ਹੋ ਇਹ ਵੀ ਖ਼ਬਰ: ਪਿਆਰ ਲਈ ਸਰਹੱਦ ਪਾਰ ਕਰ ਜਲੰਧਰ ਆਈ ਪਾਕਿਸਤਾਨੀ ਕੁੜੀ, ਇੰਝ ਸ਼ੁਰੂ ਹੋਈ ਸੀ ਲਵ ਸਟੋਰੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਵਲਟੋਹਾ ਦੇ ਮੁਖੀ ਜਗਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸ਼ੇਰ ਮਸੀਹ ਦੇ ਭਰਾ ਅਸ਼ੋਕ ਮਸੀਹ ਪੁੱਤਰ ਨਾਜਰ ਮਸੀਹ ਵਾਰਡ ਨੰਬਰ 6 ਖੇਮਕਰਨ ਨੇ ਦੱਸਿਆ ਕਿ ਉਸ ਦਾ ਭਰਾ ਆਪਣੀ ਜ਼ੈੱਨ ਕਾਰ ਵਿੱਚ ਟੈਕਸੀ ਸਟੈਂਡ ਤੋਂ ਸਵਾਰੀਆਂ ਲੈ ਕੇ ਅੰਮ੍ਰਿਤਸਰ ਗਿਆ ਹੈ। ਜਦੋਂ ਉਨ੍ਹਾਂ ਨੇ ਮ੍ਰਿਤਕ ਨੂੰ ਕਿਸੇ ਕੰਮ ਲਈ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਉਹ ਆਪਣੇ ਭਰਾ ਦੀ ਭਾਲ ਵਿੱਚ ਮੋਟਰਸਾਈਕਲ 'ਤੇ ਅੰਮ੍ਰਿਤਸਰ ਵਾਲੀ ਸਾਈਡ ਨੂੰ ਚੱਲ ਪਿਆ। ਜਦੋਂ ਉਹ ਪਿੰਡ ਆਸਲ ਉਤਾੜ ਦੇ ਅੱਡਾ ਟਾਹਲੀ ਪੁੱਜਾ ਤਾਂ ਦੇਖਿਆ ਕਿ ਉਸ ਦਾ ਭਰਾ ਜ਼ੈੱਨ ਕਾਰ ਵਿੱਚ ਖ਼ੂਨ ਨਾਲ ਲੱਥਪੱਥ ਪਿਆ ਹੋਇਆ ਸੀ, ਜਿਸ ਦੇ ਸਿਰ ’ਤੇ ਗੋਲੀਆਂ ਲੱਗੀਆਂ ਹਨ। ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਪੜ੍ਹੋ ਇਹ ਵੀ ਖ਼ਬਰ: ਵਿਆਹ ਵਾਲੇ ਦਿਨ ਲਾੜੇ ਦੇ ਲਿਬਾਸ 'ਚ ਮੁੱਖ ਮੰਤਰੀ ਮਾਨ ਦੀ ਪਹਿਲੀ ਤਸਵੀਰ ਆਈ ਸਾਹਮਣੇ

ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਖੁਫੀਆ ਸੋਰਸਾਂ ਦੁਬਾਰਾ ਦੋਸ਼ੀਆਂ ਦੀ ਭਾਲ ਕੀਤੀ ਗਈ। ਤੱਥਾਂ ਦੇ ਆਧਾਰ ’ਤੇ ਸਾਜਨ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਖੇਮਕਰਨ ਵਾਰਡ ਨੰਬਰ 6 ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ। ਉਸ ਨੇ ਖੁਲਾਸਾ ਕੀਤਾ ਕਿ ਉਸ ਦੇ ਮ੍ਰਿਤਕ ਸ਼ੇਰ ਮਸੀਹ ਦੀ ਘਰਵਾਲੀ ਨਾਲ ਲੰਮੇ ਸਮੇਂ ਤੋਂ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਦੋਵਾਂ ਵਿੱਚ ਹਮੇਸ਼ਾ ਟਕਰਾਅ ਰਹਿੰਦਾ ਸੀ। ਇਸੇ ਕਰਕੇ ਉਸ ਨੇ ਸ਼ੇਰ ਮਸੀਹ ਨੂੰ ਮਾਰਨ ਲਈ ਆਪਣੇ ਉੱਤਰਾਖੰਡ ਦੇ ਦੋਸਤ ਅਰੁਣ ਵਾਸੀ ਰੁਦਰਪੁਰ ਨਾਲ ਮਿਲ ਕੇ ਕਤਲ ਕਰਨ ਦੀ ਯੋਜਨਾ ਬਣਾਈ। ਉਸ ਨੇ ਰੋਹਿਤ ਅਤੇ ਇਕ ਹੋਰ ਵਿਅਕਤੀ ਨੂੰ ਪੰਜਾਬ ਭੇਜਿਆ। ਰੋਹਿਤ ਆਪਣੇ ਸਾਥੀ ਸਾਜਨ ਸਿੰਘ ਨੂੰ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਮਿਲਿਆ ਅਤੇ ਕਿਸੇ ਗੈਸਟ ਹਾਊਸ ਵਿੱਚ ਰਾਤ ਠਹਿਰੇ। ਅਗਲੀ ਸਵੇਰ ਸਾਜਨ ਸਿੰਘ, ਰੋਹਿਤ ਅਤੇ ਉਸ ਦੇ ਸਾਥੀ ਨੂੰ ਮੋਟਰਸਾਈਕਲ ’ਤੇ ਖੇਮਕਰਨ ਦੇ ਟੈਕਸੀ ਸਟੈਂਡ ’ਤੇ ਛੱਡ ਦਿੱਤਾ। 

ਪੜ੍ਹੋ ਇਹ ਵੀ ਖ਼ਬਰ: ਖੇਮਕਰਨ ’ਚ ਰੂੰਹ ਕੰਬਾਊ ਵਾਰਦਾਤ: ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ

ਉਸ ਨੇ ਦੱਸਿਆ ਕਿ ਉਥੇ ਰੋਹਿਤ ਅਤੇ ਉਸ ਦੇ ਸਾਥੀ ਨੇ ਅੰਮ੍ਰਿਤਸਰ ਜਾਣ ਲਈ ਸ਼ੇਰ ਮਸੀਹ ਦੀ ਟੈਕਸੀ ਸਣੇ ਡਰਾਈਵਰ ਕਿਰਾਏ 'ਤੇ ਲਈ। ਜਦੋਂ ਉਹ ਪਿੰਡ ਆਸਲ ਉਤਾੜ ਦੇ ਟਾਹਲੀ ਮੋੜ ਵਿਖੇ ਪਹੁੰਚੇ ਤਾਂ ਉੱਤਰਾਖੰਡ ਦੇ ਸ਼ੂਟਰਾਂ ਨੇ ਸ਼ੇਰ ਮਸੀਹ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਵਲਟੋਹਾ ਜਗਦੀਪ ਸਿੰਘ ਨੇ ਕਿਹਾ ਕਿ ਜਲਦ ਹੀ ਦੂਸਰੇ ਕਾਤਲਾ ਨੂੰ ਵੀਂ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


rajwinder kaur

Content Editor

Related News