ਤਲਾਕ ਲਏ ਬਿਨਾਂ ਦੂਜਾ ਵਿਆਹ ਕਰਵਾ ਰਹੇ ਪਤੀ ਨੂੰ ਪਹਿਲੀ ਪਤਨੀ ਨੇ ਫੜ੍ਹਿਆ ਰੰਗੇ ਹੱਥੀਂ,ਥਾਣੇ ਪੁੱਜਾ ਮਾਮਲਾ
Saturday, Apr 03, 2021 - 06:31 PM (IST)
ਗੁਰੂਹਰਸਹਾਏ (ਆਵਲਾ): ਸ਼ਹਿਰ ਦੇ ਨਾਲ ਲੱਗਦੇ ਪਿੰਡ ਛਾਗਾ ਰਾਏ ਉਤਾੜ ਵਿਖੇ ਹੱਥਾਂ ’ਚ ਲਾਲ ਚੂੜਾ ਪਾਈ ਪਹਿਲੀ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਕਰਵਾ ਰਹੇ ਪਤੀ ਨੂੰ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ ਰੰਗੇ ਹੱਥੀਂ ਫੜਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਸੁਨੀਤਾ ਪੁੱਤਰੀ ਜੋਗਿੰਦਰ ਸਿੰਘ ਢਾਣੀ ਬਾਬਾ ਵਲੂ ਸਿੰਘ ਵਾਲੀ ਦੁੱਲੇ ਕੇ ਨੱਥੂ ਵਾਲੀ ਦੀ ਰਹਿਣ ਵਾਲੀ ਨੇ ਦੱਸਿਆ ਕਿ ਉਸ ਦਾ ਵਿਆਹ ਪਿਛਲੇ ਸਾਲ 2020 ’ਚ ਫ਼ਰਵਰੀ ਦੇ ਮਹੀਨੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮੌਜਮ ਵਿਖੇ ਉਸ ਦੇ ਪਰਿਵਾਰ ਨੇ ਉਸ ਦਾ ਵਿਆਹ ਬੜੀ ਹੀ ਧੂਮਧਾਮ ਦੇ ਨਾਲ ਬੂਟਾ ਸਿੰਘ ਨਾਲ ਕੀਤਾ।
ਇਹ ਵੀ ਪੜ੍ਹੋ: ਮੇਲੇ 'ਚ ਗਏ 21 ਸਾਲਾ ਨੌਜਵਾਨ ਦਾ ਅਣਪਛਾਤਿਆਂ ਵਲੋਂ ਕਤਲ
ਵਿਆਹ ਤੋਂ ਕੁਝ ਮਹੀਨਿਆਂ ਬਾਅਦ ਜਦ ਉਸ ਦੇ ਬੱਚਾ ਹੋਣ ਵਾਲਾ ਸੀ ਤਾਂ ਉਸ ਨੂੰ ਉਸ ਦਾ ਪਤੀ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੰਦਾ ਸੀ ਜਿਸ ਦੌਰਾਨ ਪੰਚਾਇਤ ਨੇ ਕਈ ਵਾਰ ਰਾਜ਼ੀਨਾਮਾ ਕਰਵਾ ਦਿੱਤਾ ਸੀ।ਜਿਸ ਦੌਰਾਨ ਪਿਛਲੇ ਕੁਝ ਮਹੀਨਿਆਂ ’ਚ ਉਸਦੇ ਘਰ ਬੱਚੀ ਪੈਦਾ ਹੋਈ।ਪਰ ਬੀਤੇ ਦਿਨੀਂ ਉਸ ਦਾ ਪਤੀ ਸ਼ਹਿਰ ਦੇ ਨਾਲ ਲੱਗਦੇ ਪਿੰਡ ਛਾਗਾ ਰਾਏ ਉਤਾੜ ਵਿਖੇ ਦੂਜਾ ਵਿਆਹ ਕਰਵਾ ਰਿਹਾ ਸੀ। ਜਦ ਇਸ ਗੱਲ ਦਾ ਪਤਾ ਸੁਨੀਤਾ ਰਾਣੀ ਨੂੰ ਲੱਗਿਆ ਕਿ ਉਸ ਦੇ ਹੁੰਦਿਆਂ ਉਸ ਦਾ ਪਤੀ ਦੂਸਰਾ ਵਿਆਹ ਕਰਵਾ ਰਿਹਾ ਹੈ ਤਾਂ ਸੁਨੀਤਾ ਰਾਣੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਪਿੰਡ ਛਾਂਗਾ ਰਾਏ ਉਤਾੜ ਵਿਖੇ ਹੋ ਰਹੇ ਵਿਆਹ ਨੂੰ ਰੁਕਵਾ ਦਿੱਤਾ ਗਿਆ ਅਤੇ ਇਸ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਦੌਰਾਨ ਮੌਕੇ ’ਤੇ ਪਹੁੰਚੀ ਪੁਲਸ ਨੇ ਮੁੰਡੇ ਨੂੰ ਫੜ ਕੇ ਥਾਣੇ ਲੈ ਆਈ।
ਇਹ ਵੀ ਪੜ੍ਹੋ: ਲੰਬੀ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, 3 ਕੁੜੀਆਂ ਸਮੇਤ 12 ਕਾਬੂ
ਘਰੇਲੂ ਮਸਲਾ ਹੋਣ ਕਰਕੇ ਪੁਲਸ ਬਰੀਕੀ ਨਾਲ ਮੁੰਡੇ ਕੋਲੋਂ ਪੁੱਛਗਿੱਛ ਕਰ ਰਹੀ ਹੈ।ਜਿਸ ਦੂਜੀ ਕੁੜੀ ਨਾਲ ਲੜਕਾ ਵਿਆਹ ਕਰਵਾ ਰਿਹਾ ਸੀ ਉਸ ਕੁੜੀ ਬਾਰੇ ਜਾਂ ਉਸ ਦੇ ਪਰਿਵਾਰਿਕ ਮੈਂਬਰਾਂ ਬਾਰੇ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋ ਸਕੀ। ਪੀੜਤ ਸੁਨੀਤਾ ਰਾਣੀ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਦੇ ਪਤੀ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: 26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ