ਰੁੱਸ ਕੇ ਗਈ ਪਤਨੀ ਤਾਂ ਨੌਜਵਾਨ ਨੇ ਕਰ ਲਈ ਖ਼ੁਦਕੁਸ਼ੀ, ਨੋਟ ’ਚ ਲਿਖਿਆ ਮੋਬਾਇਲ ’ਚ ਹਨ 2 ਵੀਡੀਓ, ਪੂਰੀਆਂ ਵੇਖਣਾ

Monday, Sep 13, 2021 - 10:49 PM (IST)

ਰੁੱਸ ਕੇ ਗਈ ਪਤਨੀ ਤਾਂ ਨੌਜਵਾਨ ਨੇ ਕਰ ਲਈ ਖ਼ੁਦਕੁਸ਼ੀ, ਨੋਟ ’ਚ ਲਿਖਿਆ ਮੋਬਾਇਲ ’ਚ ਹਨ 2 ਵੀਡੀਓ, ਪੂਰੀਆਂ ਵੇਖਣਾ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਸਥਾਨਕ ਬੈਂਕ ਕਾਲੋਨੀ ਦੇ ਨਿਵਾਸੀ ਪ੍ਰੇਮ ਸਿੰਘ (35) ਨੇ ਆਪਣੇ ਘਰ ਵਿਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਇਹ ਨੌਜਵਾਨ ਆਪਣੀ ਪਤਨੀ ਵੱਲੋਂ ਝਗੜਾ ਕਰਕੇ ਪੇਕੇ ਘਰ ਤੁਰ ਜਾਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੇ ਰਿਸ਼ਤੇ ’ਚ ਲੱਗਦੇ ਭਰਾ ਕਮਲਜੀਤ ਸਿੰਘ ਨੇ ਦੱਸਿਆ ਕਿ ਪ੍ਰੇਮ ਸਿੰਘ ਕਿੱਤੇ ਵਜੋਂ ਬੱਸ ਚਲਾਉਂਦਾ ਸੀ ਅਤੇ ਆਪਣੀ ਪਤਨੀ ਅਤੇ ਛੋਟੇ ਬੱਚੇ ਸਮੇਤ ਬੈਂਕ ਕਾਲੋਨੀ ਵਿਚ ਕਿਰਾਏ ’ਤੇ ਕੋਠੀ ਲੈ ਕੇ ਰਹਿ ਰਿਹਾ ਸੀ।

ਇਹ ਵੀ ਪੜ੍ਹੋ : ਪਟਿਆਲਾ ’ਚ ਵੱਡੀ ਵਾਰਦਾਤ, ਸਕੇ ਭਰਾਵਾਂ ਨੇ ਭੈਣਾਂ ਨੂੰ ਮਾਰੀਆਂ ਗੋਲ਼ੀਆਂ

PunjabKesari

ਐਤਵਾਰ ਸਵੇਰ ਤੋਂ ਉਸਦਾ ਦੋਸਤ ਬੱਬੂ ਜਦੋਂ ਵਾਰ-ਵਾਰ ਪ੍ਰੇਮ ਸਿੰਘ ਨੂੰ ਮੋਬਾਇਲ ’ਤੇ ਕਾਲ ਕਰ ਰਿਹਾ ਸੀ ਤਾਂ ਉਹ ਚੁੱਕ ਨਹੀਂ ਰਿਹਾ ਸੀ। ਘਰ ਅੰਦਰੋਂ ਜ਼ਿੰਦਰਾ ਲੱਗਾ ਹੋਣ ਅਤੇ ਮੋਬਾਇਲ ਨਾ ਚੁੱਕਣ ਕਾਰਨ ਉਨ੍ਹਾਂ ਨੂੰ ਸ਼ੱਕ ਹੋਇਆ, ਜਿਸ ’ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਸਹਾਇਕ ਥਾਣੇਦਾਰ ਮਦਨ ਸਿੰਘ ਅਤੇ ਤੇਜਿੰਦਰ ਸਿੰਘ ਮੌਕੇ ’ਤੇ ਪੁੱਜੇ, ਜੋ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਕੰਧ ਟੱਪ ਕੇ ਅੰਦਰ ਦਾਖਲ ਹੋਏ ਤਾਂ ਕਮਰੇ ਦਾ ਦ੍ਰਿਸ਼ ਦੇਖ ਕੇ ਹੱਕੇ-ਬੱਕੇ ਰਹਿ ਗਏ ਕਿਉਂਕਿ ਪ੍ਰੇਮ ਸਿੰਘ ਦੀ ਲਾਸ਼ ਰੌਸ਼ਨਦਾਨ ’ਚ ਬੰਨ੍ਹੇ ਕੱਪਡ਼ੇ ਨਾਲ ਲਟਕ ਰਹੀ ਸੀ।

ਇਹ ਵੀ ਪੜ੍ਹੋ : ਜਿਸ ਮਾਂ ਨੇ ਕੁੱਖੋਂ ਜੰਮਿਆ ਉਸੇ ਨਾਲ ਕਹਿਰ ਕਮਾ ਗਿਆ ਪੁੱਤ, ਹਥੌੜੇ ਮਾਰ ਬੇਰਹਿਮੀ ਨਾਲ ਕੀਤਾ ਕਤਲ

PunjabKesari

ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਪ੍ਰੇਮ ਸਿੰਘ ਦਾ ਕੁਝ ਦਿਨ ਪਹਿਲਾਂ ਹੀ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ, ਜਿਸ ਕਾਰਨ ਉਹ ਬੱਚੇ ਸਮੇਤ ਪੇਕੇ ਚਲੀ ਗਈ ਸੀ। ਮ੍ਰਿਤਕ ਦੇ ਦੋਸਤਾਂ ਅਨੁਸਾਰ ਉਸ ਦਿਨ ਤੋਂ ਪ੍ਰੇਮ ਸਿੰਘ ਪ੍ਰੇਸ਼ਾਨ ਸੀ, ਜਿਸ ਕਾਰਨ ਉਸਨੇ ਅਜਿਹਾ ਖੌਫ਼ਨਾਕ ਕਦਮ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਪ੍ਰੇਮ ਸਿੰਘ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਹ ਆਪਣੇ ਪਿੱਛੇ ਪਤਨੀ ਅਤੇ ਇਕ ਲੜਕਾ ਛੱਡ ਗਿਆ ਹੈ।

ਇਹ ਵੀ ਪੜ੍ਹੋ : ਸਾਬਕਾ ਮੰਗੇਤਰ ਦੇ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਵਾਲੇ ਮਾਮਲੇ ’ਚ ਸਬ ਇੰਸਪੈਕਟਰ ’ਤੇ ਵੱਡੀ ਕਾਰਵਾਈ

PunjabKesari

ਸੁਸਾਇਡ ਨੋਟ ’ਚ ਲਿਖਿਆ : ਮੋਬਾਇਲ ’ਚ ਹਨ 2 ਵੀਡੀਓ, ਪੂਰੀਆਂ ਵੇਖੀਆਂ ਜਾਣ
ਮ੍ਰਿਤਕ ਪ੍ਰੇਮ ਸਿੰਘ ਵੱਲੋਂ ਇਕ ਸੁਸਾਇਡ ਨੋਟ ਲਿਖਿਆ ਗਿਆ ਸੀ, ਜਿਸ ’ਚ ਉਸਨੇ ਆਪਣੇ ਦੋਸਤ ਬੱਬੂ ਦਾ ਨੰਬਰ ਲਿਖਿਆ ਅਤੇ ਕਿਹਾ ਕਿ ਮੇਰੀ ਮੌਤ ਦੀ ਖ਼ਬਰ ਸਭ ਤੋਂ ਪਹਿਲਾਂ ਉਸਨੂੰ ਦਿੱਤੀ ਜਾਵੇ। ਸੁਸਾਇਡ ਨੋਟ ’ਚ ਉਸਨੇ ਇਹ ਵੀ ਲਿਖਿਆ ਕਿ ਉਸਦੇ ਮੋਬਾਇਲ ਦਾ ਕੋਡ ਨੰਬਰ 34081 ਹੈ, ਜਿਸ ’ਚ 2 ਵੀਡੀਓ ਹਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਦੇਖਿਆ ਜਾਵੇ। ਸੁਸਾਇਡ ਨੋਟ ’ਚ ਉਸਨੇ ਥਾਣਾ ਮੁਖੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ। ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਨੇ ਮ੍ਰਿਤਕ ਪ੍ਰੇਮ ਸਿੰਘ ਦਾ ਮੋਬਾਇਲ ਕਬਜ਼ੇ ’ਚ ਲੈ ਲਿਆ ਹੈ ਅਤੇ ਉਸ ’ਚ ਜੋ ਵੀਡੀਓ ਹਨ, ਉਸਨੂੰ ਦੇਖਣ ਤੋਂ ਬਾਅਦ ਖੁਲਾਸਾ ਹੋਵੇਗਾ ਕਿ ਆਖਿਰ ਖ਼ੁਦਕੁਸ਼ੀ ਕਰਨ ਦੇ ਕੀ ਕਾਰਨ ਹਨ। ਆਤਮ-ਹੱਤਿਆ ਕਰਨ ਵਾਲੇ ਪ੍ਰੇਮ ਸਿੰਘ ਨੇ ਆਪਣੇ ਬੱਚੇ ਰੌਬਿਨ ਨੂੰ ਵੀ ‘ਲਵ ਯੂ’ ਲਿਖਿਆ। ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਦੇ ਮੋਬਾਇਲ ਦੀ ਵੀਡੀਓ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ : ਨਾਭਾ ’ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਅੰਗਰੇਜ਼ੀ ਦੇ ਲੈਕਚਰਾਰ ਦੀ ਦਰਦਨਾਕ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News