ਜਲੰਧਰ ਜ਼ਿਲ੍ਹੇ ''ਚ ਕੀ ਸੱਚਮੁੱਚ ਨਹੀਂ ਵਿਕਦੇ ਘਟੀਆ ਤੇ ਮਿਲਾਵਟੀ ਖੁਰਾਕੀ ਪਦਾਰਥ? 37 ਸੈਂਪਲਾਂ ''ਚੋਂ ਜਾਂਚ ’ਚ ਸਿਰਫ਼ 2 ਫੇਲ
Monday, Oct 12, 2026 - 11:49 AM (IST)
ਜਲੰਧਰ (ਰੱਤਾ)-ਕੀ ਜ਼ਿਲ੍ਹੇ ’ਚ ਸੱਚਮੁੱਚ ਘਟੀਆ ਅਤੇ ਮਿਲਾਵਟੀ ਖੁਰਾਕੀ ਪਦਾਰਥ ਨਹੀਂ ਵਿਕਦੇ ਜਾਂ ਫਿਰ ਦਾਲ ’ਚ ਕੁਝ ਕਾਲਾ ਹੈ, ਕਿਉਂਕਿ ਸਿਹਤ ਵਿਭਾਗ ਮੁਤਾਬਕ ਪਿਛਲੇ ਦੋ ਮਹੀਨਿਆਂ ’ਚ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਦੇ 37 ਸੈਂਪਲਾਂ ’ਚੋਂ ਲੈਬਾਰਟਰੀ ਜਾਂਚ ’ਚ ਸਿਰਫ਼ 2 ਸੈਂਪਲ ਹੀ ਫੇਲ੍ਹ ਪਾਏ ਗਏ ਹਨ ਜਦਕਿ 35 ਪਾਸ ਹੋਏ ਹਨ।
ਜ਼ਿਕਰਯੋਗ ਹੈ ਕਿ ਘਟੀਆ ਅਤੇ ਮਿਲਾਵਟੀ ਖੁਰਾਕੀ ਵਸਤਾਂ ਦੀ ਵਿਕਰੀ ਰੋਕਣ ਦੇ ਨਾਂ ’ਤੇ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੈਸੇ ਤਾਂ ਰੁਟੀਨ ’ਚ ਸੈਂਪਲ ਭਰਦੀ ਹੈ ਅਤੇ ਤਿਉਹਾਰਾਂ ਦੇ ਦਿਨਾਂ ’ਚ ਸੈਂਪਲਿੰਗ ਦੀ ਇਹ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਪਰ ਫਿਰ ਵੀ ਸੈਂਪਲਿੰਗ ਦੀ ਇਹ ਪ੍ਰਕਿਰਿਆ ਸ਼ਾਇਦ ਮਹਿਜ਼ ਖਾਨਾਪੂਰਤੀ ਲਈ ਕੀਤੀ ਜਾਂਦੀ ਹੈ।ਮਿਲਾਵਟੀ ਖੁਰਾਕੀ ਵਸਤਾਂ ਦੀ ਵਿਕਰੀ ਨੂੰ ਲੈ ਕੇ ਲੋਕਾਂ ਦੀ ਚਿੰਤਾ ਇਸ ਲਈ ਵਧਦੀ ਜਾ ਰਹੀ ਹੈ ਕਿਉਂਕਿ ਦੁੱਧ, ਪਨੀਰ, ਘਿਓ, ਮਠਿਆਈਆਂ, ਮਸਾਲਿਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ’ਚ ਮਿਲਾਵਟ ਦੇ ਖ਼ਦਸ਼ੇ ਕਾਰਨ ਆਮ ਜਨਤਾ ਦੀ ਸਿਹਤ ’ਤੇ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਖੁਰਾਕੀ ਵਸਤਾਂ ’ਚ ਮਿਲਾਵਟ ਨਾ ਸਿਰਫ਼ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ, ਸਗੋਂ ਇਹ ਇਕ ਗੰਭੀਰ ਅਪਰਾਧ ਵੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ Red Alert! ਭਾਰੀ ਮੀਂਹ ਤੇ ਆਵੇਗਾ ਹਨ੍ਹੇਰੀ-ਤੂਫ਼ਾਨ, ਹੋ ਗਈ ਵੱਡੀ ਭਵਿੱਖਬਾਣੀ
ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਜ਼ਿਲ੍ਹੇ ’ਚੋਂ ਕੁੱਲ੍ਹ 114 ਸੈਂਪਲ ਭਰੇ, ਜਿਨ੍ਹਾਂ ’ਚੋਂ ਉਨ੍ਹਾਂ ਨੂੰ 44 ਦੀ ਰਿਪੋਰਟ ਪ੍ਰਾਪਤ ਹੋਈ। ਇਹ 44 ’ਚੋਂ ਪਨੀਰ ਦੇ 7, ਟੋਮੈਟੋ ਸੌਸ ਅਤੇ ਰੈੱਡ ਚਿਲੀ ਸੌਸ ਦਾ ਇਕ-ਇਕ ਸੈਂਪਲ ਫੇਲ ਹੋਇਆ ਜਦਕਿ 35 ਪਾਸ ਹੋ ਗਏ। ਪਨੀਰ ਦੇ ਫੇਲ ਹੋਏ 7 ਸੈਂਪਲਾਂ ’ਚੋਂ 5 ਅਨਸੇਫ਼ ਫਾਰ ਹਿਊਮਨ ਯੂਜ਼ ਅਤੇ 2 ਸਬ-ਸਟੈਂਡਰਡ ਪਾਏ ਗਏ। ਜ਼ਿਕਰਯੋਗ ਹੈ ਕਿ ਸ਼ਹਿਰ ’ਚ ਥਾਂ-ਥਾਂ ਲੱਗੀਆਂ ਖਾਣ-ਪੀਣ ਵਾਲੀਆਂ ਰੇਹੜੀਆਂ ਅਤੇ ਕਈ ਛੋਟੇ-ਮੋਟੇ ਦੁਕਾਨਦਾਰਾਂ ਕੋਲ ਨਾ ਤਾਂ ਐੱਫ. ਐੱਸ. ਐੱਸ. ਏ. ਆਈ. ਲਾਇਸੈਂਸ ਹੈ ਅਤੇ ਨਾ ਹੀ ਉਹ ਰਜਿਸਟਰਡ ਹਨ। ਜ਼ਿਆਦਾਤਰ ਰੇਹੜੀਆਂ ’ਤੇ ਜਿੱਥੇ ਹਾਈਜੀਨਿਕ ਕੰਡੀਸ਼ਨ ਠੀਕ ਨਹੀਂ ਹੁੰਦੀ, ਉੱਥੇ ਹੀ ਦੁਕਾਨਦਾਰ ਪੀਸੀ ਹੋਈ ਹਲਦੀ, ਮਿਰਚ ਆਦਿ ਖੁੱਲ੍ਹੀ ਹੀ ਵੇਚਦੇ ਰਹਿੰਦੇ ਹਨ।
ਇਹ ਵੀ ਪੜ੍ਹੋ: LPU ਹਿੰਸਾ ਮਾਮਲੇ 'ਚ ਵੱਡੀ ਅਪਡੇਟ! ਇਨ੍ਹਾਂ ਵਿਦਿਆਰਥੀਆਂ 'ਤੇ ਸਖ਼ਤ ਐਕਸ਼ਨ, ਯੂਨੀਵਰਸਿਟੀ ਵੱਲੋਂ ਨੋਟਿਸ ਜਾਰੀ
ਫੂਡ ਸੇਫਟੀ ਵਿੰਗ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਇਕੋ ਸੀਟ ’ਤੇ ਕਬਜ਼ਾ ਜਮਾਈ ਬੈਠੇ ਹਨ
ਵੈਸੇ ਤਾਂ ਸਰਕਾਰੀ ਵਿਭਾਗਾਂ ’ਚ ਨੌਕਰੀ ਕਰਨ ਵਾਲਿਆਂ ’ਤੇ ਹਰ ਸਮੇਂ ਤਬਾਦਲੇ ਰੂਪੀ ਤਲਵਾਰ ਲਟਕਦੀ ਰਹਿੰਦੀ ਹੈ, ਪਰ ਲੱਗਦਾ ਹੈ ਕਿ ਫੂਡ ਸੇਫਟੀ ਵਿੰਗ ’ਤੇ ਸਰਕਾਰ ਦਾ ਇਹ ਨਿਯਮ ਲਾਗੂ ਨਹੀਂ ਹੁੰਦਾ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਫੂਡ ਸੇਫਟੀ ਵਿੰਗ ’ਚ ਕੁਝ ਅਧਿਕਾਰੀ ਅਤੇ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਜਲੰਧਰ ’ਚ ਹੀ ਤਾਇਨਾਤ ਹਨ ਅਤੇ ਜੇਕਰ ਕਦੇ ਕਿਸੇ ਦੀ ਟ੍ਰਾਂਸਫਰ ਹੋ ਵੀ ਜਾਂਦੀ ਹੈ ਤਾਂ ਉਹ ਦੁਬਾਰਾ ਜਲੰਧਰ ਹੀ ਆਪਣੀ ਟਰਾਂਸਫਰ ਕਰਵਾ ਲੈਂਦਾ ਹੈ।
ਤਿਉਹਾਰਾਂ ਦੇ ਦਿਨਾਂ ’ਚ ਇਕ ਵਾਰ ਸਰਕਾਰ ਨੇ ਇੱਧਰ-ਉੱਧਰ ਕੀਤੇ ਸਨ ਫੂਡ ਸੇਫਟੀ ਵਿੰਗ ਦੇ ਸਾਰੇ ਅਧਿਕਾਰੀ
ਅਕਤੂਬਰ 2023 ’ਚ ਪੰਜਾਬ ਸਰਕਾਰ ਨੇ ਇਕ ਵਾਰ ਤਿਉਹਾਰਾਂ ਦੇ ਮੱਦੇਨਜ਼ਰ ਰਾਜ ਦੇ ਸਾਰੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਅਤੇ ਫੂਡ ਸੇਫਟੀ ਅਫ਼ਸਰਾਂ ਨੂੰ ਉਨ੍ਹਾਂ ਦੀ ਤਾਇਨਾਤੀ ਵਾਲੇ ਜ਼ਿਲ੍ਹੇ ’ਚੋਂ ਹਟਾ ਕੇ ਦੂਜੇ ਜ਼ਿਲ੍ਹੇ ’ਚ ਤਾਇਨਾਤ ਕੀਤਾ ਸੀ ਤਾਂ ਜੋ ਪੂਰੇ ਪੰਜਾਬ ’ਚ ਠੀਕ ਤਰ੍ਹਾਂ ਸੈਂਪਲਿੰਗ ਹੋ ਸਕੇ। ਉਸ ਵੇਲੇ ਫੂਡ ਸੇਫਟੀ ਅਫ਼ਸਰਾਂ ਨੇ ਨਾ ਕੇਵਲ ਧੜਾਧੜ ਸੈਂਪਲਿੰਗ ਕੀਤੀ ਸੀ, ਸਗੋਂ ਭਾਰੀ ਮਾਤਰਾ ’ਚ ਘਟੀਆ ਅਤੇ ਮਿਲਾਵਟੀ ਖੁਰਾਕੀ ਵਸਤਾਂ ਵੀ ਫੜੀਆਂ ਸਨ।
ਇਹ ਵੀ ਪੜ੍ਹੋ: ਪੰਜਾਬ: ਖ਼ਾਲੀ ਪਲਾਟਾਂ ਦੇ ਮਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋਏ ਨਵੇਂ ਹੁਕਮ, 2 ਦਸਬੰਰ ਤੱਕ ਕਰੋ ਇਹ ਕੰਮ
ਫੂਡ ਸੇਫਟੀ ਵਿੰਗ ਦੇ ਅਧਿਕਾਰੀ ਆਪਣੀ ਮਰਜ਼ੀ ਨਾਲ ਦਿੰਦੇ ਹਨ
ਮੀਡੀਆ ਨੂੰ ਸੈਂਪਲ ਭਰਨ ਦੀ ਜਾਣਕਾਰੀ
ਸੂਬਾ ਸਰਕਾਰ ਨੇ ਵੈਸੇ ਤਾਂ ਸਿਹਤ ਵਿਭਾਗ ’ਚ ਮਾਸ ਮੀਡੀਆ ਵਿੰਗ ਵੀ ਬਣਾਇਆ ਹੋਇਆ ਹੈ ਤਾਂ ਜੋ ਵਿਭਾਗ ਦੀ ਹਰ ਗਤੀਵਿਧੀ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਜਾ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਫੂਡ ਸੇਫਟੀ ਵਿੰਗ ਕਦੇ-ਕਦਾਈਂ ਹੀ ਮਾਸ ਮੀਡੀਆ ਵਿੰਗ ਦੀਆਂ ਸੇਵਾਵਾਂ ਲੈਂਦਾ ਹੈ, ਜਦਕਿ ਜ਼ਿਆਦਾਤਰ ਅਧਿਕਾਰੀ ਆਪਣੀ ਮਰਜ਼ੀ ਨਾਲ ਹੀ ਮੀਡੀਆ ਨੂੰ ਸੈਂਪਲ ਭਰਨ ਦੀ ਜਾਣਕਾਰੀ ਦਿੰਦੇ ਹਨ। ਕਿਸੇ ਦੁਕਾਨ ਤੋਂ ਸੈਂਪਲ ਭਰਨ ਤੋਂ ਬਾਅਦ ਉਸ ਨੂੰ ਜਨਤਕ ਨਾ ਕਰਨ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਹਰ ਕੋਈ ਭਲੀ-ਭਾਂਤ ਲਗਾ ਸਕਦਾ ਹੈ।
ਇਹ ਵੀ ਪੜ੍ਹੋ: ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
