ਪੇਕੇ ਗਈ ਸੀ ਪਤਨੀ, ਪਿੱਛੋਂ ਪਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Tuesday, Jun 04, 2019 - 05:04 PM (IST)

ਪੇਕੇ ਗਈ ਸੀ ਪਤਨੀ, ਪਿੱਛੋਂ ਪਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਅਬੋਹਰ (ਰਹੇਜਾ) : ਉਪਮੰਡਲ ਦੇ ਪਿੰਡ ਧਰਾਂਗਵਾਲਾ ਵਾਸੀ ਅਤੇ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਆਪਣੇ ਘਰ ਵਿਚ ਗਾਰਡਰ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਲਾਸ਼ ਨੂੰ ਪੁਲਸ ਨੇ ਸਮਾਜਸੇਵੀ ਸੰਸਥਾ ਨਰਸੇਵਾ ਨਰਾਇਣ ਸੇਵਾ ਸੰਮਤੀ ਦੀ ਮੱਦਦ ਨਾਲ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ।ਮ੍ਰਿਤਕ ਬਲਵੰਤ ਪੁੱਤਰ ਬੀਰਬਲ ਰਾਮ ਦੀ ਮਾਂ ਨੇ ਦੱਸਿਆ ਕਿ ਮੰਗਲਵਾਰ ਤੜਕੇ ਕਰੀਬ 6 ਵਜੇ ਉਹ ਬਲਵੰਤ ਸਿੰਘ ਨੂੰ ਚਾਹ ਦੇਣ ਗਈ ਤਾਂ ਵੇਖਿਆ ਕਿ ਬਲਵੰਤ ਕਮਰੇ ਵਿਚ ਲੱਗੇ ਗਾਰਡਰ 'ਤੇ ਫਾਹੇ ਨਾਲ ਲਟਕ ਰਿਹਾ ਸੀ। ਉਸਦੇ ਰੌਲਾ ਪਾਉਣ 'ਤੇ ਪਰਿਵਾਰਿਕ ਮੈਂਬਰ ਅਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ। ਲੋਕਾਂ ਨੇ ਇਸ ਗੱਲ ਦੀ ਸੂਚਨਾ ਅਬੋਹਰ ਦੀ ਸਦਰ ਥਾਣਾ ਪੁਲਸ ਨੂੰ ਦਿੱਤੀ। 
ਪੁਲਸ ਨੇ ਮੌਕੇ 'ਤੇ ਪੁੱਜ ਕੇ ਨਰਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਬਰਾਂ ਦੀ ਮਦਦ ਨਾਲ ਲਾਸ਼ ਨੂੰ ਹੇਠਾਂ ਲਾਹ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਪਰਿਵਾਰਿਕ ਮੈਬਰਾਂ ਮੁਤਾਬਕ ਮ੍ਰਿਤਕ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਉਸਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ। ਉਸਦੀ ਪਤਨੀ ਗਰਮੀਆਂ ਦੀਆਂ ਛੁੱਟੀਆਂ ਵਿਚ ਪੇਕੇ ਗਈ ਹੋਈ ਸੀ। ਬਲਵੰਤ ਦੀ ਮਾਂ ਨੇ ਦੱਸਿਆ ਕਿ ਉਸਦਾ ਪੁੱਤਰ ਪਿਛਲੇ ਕੁੱਝ ਦਿਨਾਂ ਤੋਂ ਮਾਨਸਿਕ ਰੂਪ ਤੋਂ ਪਰੇਸ਼ਾਨ ਰਹਿੰਦਾ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Gurminder Singh

Content Editor

Related News