ਪਤਨੀ ਦਾ ਕਾਰਾ, ਆਸ਼ਕ ਨਾਲ ਮਿਲ ਕਤਲ ਕੀਤਾ ਪਤੀ

Saturday, Nov 30, 2019 - 04:00 PM (IST)

ਪਤਨੀ ਦਾ ਕਾਰਾ, ਆਸ਼ਕ ਨਾਲ ਮਿਲ ਕਤਲ ਕੀਤਾ ਪਤੀ

ਲਹਿਰਾਗਾਗਾ (ਗਰਗ) : ਪਿਛਲੇ ਦਿਨੀਂ ਪਿੰਡ ਚੂੜਲ ਕਲਾਂ ਦੇ ਨੌਜਵਾਨ ਕਾਲਾ ਸਿੰਘ ਦੀ ਨਹਿਰ ਵਿਚੋਂ ਲਾਸ਼ ਮਿਲੀ ਸੀ, ਇਸ ਘਟਨਾ ਦੀ ਜਾਂਚ ਤੋਂ ਪੁਲਸ ਨੇ ਅਹਿਮ ਖੁਲਾਸਾ ਕੀਤਾ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਦੀ ਪਤਨੀ ਗੇਲੋ ਕੌਰ ਅਤੇ ਉਸ ਦੇ ਆਸ਼ਕ ਪਵਨ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਕਤ ਕਤਲ ਕਾਂਡ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਮੁਤਾਬਕ ਤਫਤੀਸ਼ ਦੌਰਾਨ ਮ੍ਰਿਤਕ ਕਾਲਾ ਸਿੰਘ ਦੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਕਾਲਾ ਸਿੰਘ ਦੀ ਪਤਨੀ ਗੇਲੋ ਕੌਰ ਦੇ ਪਿੰਡ ਦੇ ਹੀ ਨੌਜਵਾਨ ਪਵਨ ਕੁਮਾਰ ਨਾਲ ਨਾਜਾਇਜ਼ ਸਬੰਧ ਸਨ ਅਤੇ ਮੇਰਾ ਭਰਾ ਉਸ ਨੂੰ ਇਸ ਕੰਮ ਲਈ ਰੋਕਦਾ ਸੀ, ਜਿਸਦੇ ਚੱਲਦੇ ਮੇਰੀ ਭਰਜਾਈ ਕਾਲਾ ਸਿੰਘ ਨੂੰ ਆਪਣੇ ਪਿਆਰ ਵਿਚ ਰੋੜਾ ਸਮਝਦੀ ਸੀ ਅਤੇ ਇਸੇ ਦੇ ਚੱਲਦੇ ਗੇਲੋ ਕੌਰ ਨੇ ਕਾਲਾ ਸਿੰਘ ਦੇ ਗੁੰਮ ਹੋਣ ਬਾਰੇ ਪੁਲਸ ਕੋਲ ਝੂਠੀ ਸ਼ਿਕਾਇਤ ਲਿਖਵਾਈ ਦਿੱਤੀ ਜਦਕਿ ਬਾਅਦ ਵਿਚ ਮੇਰੇ ਭਰਾ ਦੀ ਲਾਸ਼ ਭਾਖੜਾ ਵਿਚੋਂ ਮਿਲੀ।

ਉਕਤ ਨੇ ਦੋਸ਼ ਲਗਾਇਆ ਕਿ ਮੇਰੀ ਭਰਜਾਈ ਗੇਲੋ ਕੌਰ ਨੇ ਆਪਣੇ ਆਸ਼ਕ ਪਵਨ ਕੁਮਾਰ ਨਾਲ ਮਿਲ ਕੇ ਮੇਰੇ ਭਰਾ ਕਾਲਾ ਸਿੰਘ ਨੂੰ ਕਤਲ ਕਰਕੇ ਲਾਸ਼ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਨਹਿਰ ਵਿਚ ਸੁੱਟ ਦਿੱਤੀ ਸੀ, ਜਿਸਦੇ ਚੱਲਦੇ ਮੇਰੀ ਭਰਜਾਈ ਅਤੇ ਉਸ ਦੇ ਆਸ਼ਕ ਨੇ ਹੀ ਮੇਰੇ ਭਰਾ ਦਾ ਕਤਲ ਕੀਤਾ ਹੈ। ਡੀ. ਐੱਸ. ਪੀ. ਬੂਟਾ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਭਰਾ ਅਮਰੀਕ ਸਿੰਘ ਦੇ ਬਿਆਨਾਂ 'ਤੇ ਮ੍ਰਿਤਕ ਦੀ ਪਤਨੀ ਗੇਲੋ ਕੌਰ ਅਤੇ ਉਸ ਦੇ ਆਸ਼ਕ ਪਵਨ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਪਹਿਲਾਂ ਕੇਸ ਦਰਜ ਵਿਚ ਵੱਖ-ਵੱਖ ਧਰਾਵਾਂ ਦਾ ਵਾਧਾ ਕਰ ਦਿੱਤਾ ਹੈ ।    


author

Gurminder Singh

Content Editor

Related News