ਪਤਨੀ ਦਾ ਵਿਛੋੜਾ ਸਹਾਰ ਨਾ ਸਕਿਆ ਪਤੀ, ਜ਼ਹਿਰ ਖਾ ਗਲ ਲਾਈ ਮੌਤ

Friday, Aug 16, 2019 - 04:09 PM (IST)

ਪਤਨੀ ਦਾ ਵਿਛੋੜਾ ਸਹਾਰ ਨਾ ਸਕਿਆ ਪਤੀ, ਜ਼ਹਿਰ ਖਾ ਗਲ ਲਾਈ ਮੌਤ

ਬਟਾਲਾ (ਜ.ਬ) : ਬੀਤੀ ਦੇਰ ਸ਼ਾਮ ਮੁਹੱਲਾ ਸ਼ੁੱਕਰਪੁਰਾ ਦੇ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਸਲਫ਼ਾਸ ਦੀਆ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ. ਐਸ. ਆਈ. ਅਮਰਜੀਤ ਅਤੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕਿਸ਼ਨ ਲਾਲ ਪੁੱਤਰ ਸਾਈਂਦਾਸ ਵਾਸੀ ਨਵੀਂ ਆਬਾਦੀ ਸ਼ੁੱਕਰਪੁਰਾ ਦੀ ਪਤਨੀ ਦੀ 10 ਜੁਲਾਈ ਨੂੰ ਮੌਤ ਹੋ ਗਈ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਅਕਸਰ ਉਹ ਪ੍ਰੇਸ਼ਾਨ ਰਹਿੰਦਾ ਸੀ।
ਇਸ ਦਰਮਿਆਨ ਬੀਤੇ ਕੱਲ੍ਹ ਪਿੰਡ ਮੂਲਿਆਂਵਾਲ ਦੇ ਬਾਈਪਾਸ ਨਜ਼ਦੀਕ ਕਿਸ਼ਨ ਲਾਲ ਨੇ ਸਲਫ਼ਾਸ ਦੀਆ ਗੋਲੀਆਂ ਖਾ ਲਈਆਂ ਜਿਸ ਨਾਲ ਇਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਏ. ਐਸ. ਆਈ. ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਸੰਨੀ ਅਤੇ ਉਸ ਦੀ ਭੈਣ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ।


author

Gurminder Singh

Content Editor

Related News