ਧੋਖਾਦੇਹੀ ਕਰਨ ਦੇ ਦੋਸ਼ ’ਚ ਚਾਰ ਖ਼ਿਲਾਫ਼ ਕੇਸ ਦਰਜ
Saturday, Jan 04, 2025 - 06:53 PM (IST)
ਪਟਿਆਲਾ (ਬਲਜਿੰਦਰ)- ਪਲਾਟ ਕੋਈ ਹੋਰ ਵਿਖਾਇਆ ਅਤੇ ਸੌਦਾ ਕਿਸੇ ਹੋਰ ਦਾ ਕਰਕੇ ਕੀਤੀ ਧੋਖਾਦੇਹੀ ਦੇ ਦੋਸ਼ ’ਚ ਥਾਣਾ ਸਨੌਰ ਦੀ ਪੁਲਸ ਨੇ ਚਾਰ ਵਿਅਕਤੀਆਂ, ਜਿਨ੍ਹਾਂ ’ਚ ਜਤਿੰਦਰ ਕੌਰ ਪਤਨੀ ਪ੍ਰਭਜੋਤ ਸਿੰਘ, ਪ੍ਰਭਜੋਤ ਸਿੰਘ ਪੁੱਤਰ ਪੂਰਨ ਸਿੰਘ, ਭੁਪਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ, ਹਰਮੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਸੰਤ ਹਜ਼ਾਰਾ ਸਿੰਘ ਨਗਰ ਸਨੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗੀ ਇਹ ਪਾਬੰਦੀ, ਹੋਰ ਵੀ ਸਖ਼ਤ ਹਦਾਇਤਾਂ ਜਾਰੀ
ਇਸ ਮਾਮਲੇ ਵਿਚ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਨੌਰ ਨੇ ਸ਼ਿਕਾÎਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਮਿਲੀਭਗਤ ਕਰਕੇ ਸੰਤ ਹਜ਼ਾਰਾ ਸਿੰਘ ਨਗਰ ਸਨੌਰ ਵਿਖੇ ਪਲਾਟ ਨੰ-16 ਦਾ ਸੌਦਾ ਪਲਾਟ ਨੰ-24 ਦਿਖਾ ਕੇ ਕਰ ਲਿਆ ਅਤੇ ਉਸ ਤੋਂ ਸਾਰੇ ਪੈਸੇ ਲੈ ਲਏ। ਜਦੋਂ ਸ਼ਿਕਾਇਤਕਰਤਾ ਨੇ ਆਪਣੇ ਖਰਚੇ ’ਤੇ ਨੀਹਾਂ ਭਰ ਲਈਆਂ, ਬੋਰ ਵੀ ਕਰਵਾ ਲਿਆ ਸੀ ਤਾਂ ਬਾਅਦ ਵਿਚ ਪਤਾ ਲੱÎਗਿਆ ਕਿ ਉਹ ਪਲਾਟ ਕਿਸੇ ਹੋਰ ਦੇ ਨਾਮ ’ਤੇ ਹੈ, ਜੋ ਪਲਾਟ ਦੀ ਵਾਧੂ ਕੀਮਤ ਅਤੇ ਨੀਹਾਂ ਭਰਨ ਨੂੰ ਲੈ ਕੇ ਸਿਕਾਇਤਕਰਤਾ ਦੇ 7 ਲੱਖ ਰੁਪਏ ਵਾਧੂ ਖਰਚ ਹੋ ਗਏ। ਪੁਲਸ ਨੇ ਪੜਤਾਲ ਤੋਂ ਬਾਅਦ ਉਕਤ ਵਿਅਕਤੀਆਂ ਦੇ ਖ਼ਿਲਾਫ਼ 406, 420 ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਖ਼ੁਸ਼ੀਆਂ 'ਚ ਪੈ ਗਏ ਵੈਣ, ਪੁੱਤ ਦੇ ਵਿਆਹ ਦਾ ਕਾਰਡ ਦੇ ਕੇ ਪਰਤ ਰਹੇ ਮਾਂ-ਪਿਓ ਨਾਲ ਵਾਪਰੀ ਅਣਹੋਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e