‘ਆਪ’ ਦੇ ਮੋਹਿਤ ਕੁੰਦਰਾ ਬਣੇ ਨਗਰ ਕੌਂਸਲ ਮਾਛੀਵਾੜਾ ਦੇ ਪ੍ਰਧਾਨ, ਹੱਕ ''ਚ ਨਿੱਤਰੇ ਕਾਂਗਰਸੀ-ਅਕਾਲੀ ਕੌਂਸਲਰ

Friday, Jan 10, 2025 - 03:51 PM (IST)

‘ਆਪ’ ਦੇ ਮੋਹਿਤ ਕੁੰਦਰਾ ਬਣੇ ਨਗਰ ਕੌਂਸਲ ਮਾਛੀਵਾੜਾ ਦੇ ਪ੍ਰਧਾਨ, ਹੱਕ ''ਚ ਨਿੱਤਰੇ ਕਾਂਗਰਸੀ-ਅਕਾਲੀ ਕੌਂਸਲਰ

ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਦੌਰਾਨ ਅੱਜ ਆਮ ਆਦਮੀ ਪਾਰਟੀ ਦੇ ਮੋਹਿਤ ਕੁੰਦਰਾ ਬਹੁਮਤ ਨਾਲ ਪ੍ਰਧਾਨ ਚੁਣੇ ਗਏ ਜਦਕਿ ਸੀਨੀਅਰ ਤੇ ਜੂਨੀਅਰ ਉਪ ਪ੍ਰਧਾਨ ਦੀ ਚੋਣ ਅਜੇ ਫਿਲਹਾਲ ਟਾਲ ਦਿੱਤੀ ਗਈ। ਚੋਣ ਅਧਿਕਾਰੀ ਐੱਸ.ਡੀ.ਐੱਮ. ਰਜਨੀਸ਼ ਅਰੋੜਾ ਦੀ ਨਿਗਰਾਨੀ ਹੇਠ ਅੱਜ ਪ੍ਰਧਾਨ ਅਹੁਦੇ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਹੋਈ ਜਿਸ ਵਿਚ 10 ਆਮ ਆਦਮੀ ਪਾਰਟੀ, 2 ਕਾਂਗਰਸ, 2 ਅਕਾਲੀ ਦਲ ਅਤੇ 1 ਅਜ਼ਾਦ ਉਮੀਦਵਾਰ ਸਮੇਤ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਹਾਜ਼ਰ ਸਨ। ਪ੍ਰਧਾਨ ਦੀ ਚੋਣ ਵੋਟਿੰਗ ਦੌਰਾਨ ਇਕ ਕੌਂਸਲਰ ਨੇ ਮੋਹਿਤ ਕੁੰਦਰਾ ਦੇ ਨਾਮ ਦੀ ਪੇਸ਼ਕਸ ਕੀਤੀ ਜਿਸ ’ਤੇ ਚੋਣ ਅਧਿਕਾਰੀ ਵਲੋਂ ਹੱਥ ਖੜ੍ਹੇ ਕਰਵਾ ਇਸ ਦੀ ਵੋਟਿੰਗ ਕਰਵਾਈ ਗਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਾਸਕ ਪਾਉਣਾ ਲਾਜ਼ਮੀ! ਬਜ਼ੁਰਗਾਂ 'ਚ ਵੀ ਫੈਲਣ ਲੱਗਿਆ ਚੀਨੀ ਵਾਇਰਸ

ਇਸ ਚੋਣ ਪ੍ਰਕਿਰਿਆ ਵਿਚ 11 ਕੌਂਸਲਰ ਜਿਸ ਵਿਚ ‘ਆਪ’ ਦੇ ਪ੍ਰਕਾਸ਼ ਕੌਰ, ਹਰਵਿੰਦਰ ਕੌਰ, ਕਿਸ਼ੋਰ ਕੁਮਾਰ, ਧਰਮਪਾਲ, ਨੀਰਜ ਕੁਮਾਰ ਅਤੇ ਅਕਾਲੀ ਦਲ ਦੇ ਕੁਲਵਿੰਦਰ ਕੌਰ, ਪਰਮਜੀਤ ਕੌਰ, ਕਾਂਗਰਸ ਦੇ ਸੁਰਿੰਦਰ ਕੁਮਾਰ ਛਿੰਦੀ ਤੇ ਰਸ਼ਮੀ ਜੈਨ ਤੋਂ ਇਲਾਵਾ ਇਕ ਆਜ਼ਾਦ ਉਮੀਦਵਾਰ ਅਸ਼ੋਕ ਸੂਦ ਨੇ ਮੋਹਿਤ ਕੁੰਦਰਾ ਦੇ ਹੱਕ ਵਿਚ ਵੋਟ ਪਾਈ ਜਦਕਿ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਵੀ ਇਸ ਦਾ ਸਮਰਥਨ ਕੀਤਾ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ 4 ਕੌਂਸਲਰ ਜਿਸ ਵਿਚ ਜਗਮੀਤ ਸਿੰਘ ਮੱਕਡ਼, ਨਗਿੰਦਰਪਾਲ ਮੱਕਡ਼, ਪਰਮਿੰਦਰ ਕੌਰ ਤਨੇਜਾ ਤੇ ਰਵਿੰਦਰਜੀਤ ਕੌਰ ਨੇ ਬਗਾਵਤ ਕਰਦਿਆਂ ਪ੍ਰਧਾਨਗੀ ਦੇ ਅਹੁਦੇ ਲਈ ਹੱਥ ਨਾ ਖਡ਼ੇ ਕਰ ਸਹਿਮਤੀ ਨਾ ਪ੍ਰਗਟਾਈ। 11 ਕੌਂਸਲਰ ਤੇ 1 ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਸਮਰਥਨ ਨਾਲ ਮੋਹਿਤ ਕੁੰਦਰਾ ਨਾਲ ਭਾਰੀ ਬਹੁਮਤ ਨਾਲ ਨਗਰ ਕੌਂਸਲ ਮਾਛੀਵਾਡ਼ਾ ਦੇ ਨਵੇਂ ਪ੍ਰਧਾਨ ਚੁਣੇ ਗਏ। ਐੱਸਡੀਐੱਮ ਰਜਨੀਸ਼ ਅਰੋਡ਼ਾ ਨੇ ਦੱਸਿਆ ਕਿ ਚੋਣ ਬੜੇ ਸ਼ਾਂਤਮਈ ਢੰਗ ਨਾਲ ਸੰਪੰਨ ਹੋਈ ਜਦਕਿ ਸੀਨੀਅਰ ਤੇ ਜੂਨੀਅਰ ਉਪ ਪ੍ਰਧਾਨ ਦੀ ਚੋਣ ਅਗਲੀ ਮੀਟਿੰਗ ਵਿਚ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਫ਼ਲਾਈਓਵਰ ਤੋਂ ਲਮਕੀ ਰੋਡਵੇਜ਼, ਪੰਜਾਬ 'ਚ ਸੰਘਣੀ ਧੁੰਦ ਕਾਰਨ ਸਵਾਰੀਆਂ ਨਾਲ ਭਰੀਆਂ ਬੱਸਾਂ ਦੀ ਜ਼ਬਰਦਸਤ ਟੱਕਰ

4 ‘ਆਪ’ ਕੌਂਸਲਰਾਂ ਦੇ ਬਾਈਕਾਟ ਦੀਆਂ ਚਰਚਾਵਾਂ ਕਾਰਨ ਅਖੀਰ ਤੱਕ ਬਣਿਆ ਸਸਪੈਂਸ

ਆਮ ਆਦਮੀ ਪਾਰਟੀ ਦੇ 10 ਕੌਂਸਲਰ ਚੁਣੇ ਗਏ ਅਤੇ ਭਾਰੀ ਬਹੁਮਤ ਇਸ ਪਾਰਟੀ ਕੋਲ ਸੀ ਪਰ ਕੱਲ੍ਹ ਦੇਰ ਰਾਤ ਪਾਰਟੀ ਵਿਚ ਅਜਿਹਾ ਘਸਮਾਨ ਛਿਡ਼ਿਆ ਕਿ 4 ਕੌਂਸਲਰਾਂ ਵਲੋਂ ਪ੍ਰਧਾਨਗੀ ਦੇ ਦਾਅਵੇਦਾਰ ਮੋਹਿਤ ਕੁੰਦਰਾ ਦੇ ਹੱਕ ਵਿਚ ਵੋਟ ਪਾਉਣ ਤੋਂ ਇੰਨਕਾਰ ਕਰ ਚੋਣ ਤੋਂ ਕਿਨਾਰਾ ਕਰ ਲਿਆ। ‘ਆਪ’ ਦੇ ਕੌਂਸਲਰ ਜਗਮੀਤ ਸਿੰਘ ਮੱਕਡ਼ ਜੋ ਪ੍ਰਧਾਨਗੀ ਲਈ ਦਾਅਵੇਦਾਰ ਸਨ ਅਤੇ ਉਨ੍ਹਾਂ ਨੂੰ ਉਪ ਪ੍ਰਧਾਨ ਅਹੁਦੇ ਲਈ ਮਨਾ ਲਿਆ ਗਿਆ ਸੀ ਪਰ ਅਜਿਹਾ ਕਿ ਘਟਨਾਕ੍ਰਮ ਵਾਪਰਿਆ ਕਿ ਉਨ੍ਹਾਂ ਨੇ ਚੋਣ ਵਿਚ ਆਪਣੀ ਪਾਰਟੀ ਦੇ ਉਮੀਦਵਾਰ ਖਿਲਾਫ਼ ਬਗਾਵਤ ਕਰਨ ਦਾ ਮਨ ਬਣਾ ਲਿਆ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਰ ਹਾਲ ਵਿਚ ਬਣਾਉਣ ਲਈ ਉਨ੍ਹਾਂ ਕੋਲ 6 ਕੌਂਸਲਰ ਰਹਿ ਗਏ ਸਨ ਅਤੇ ਮੌਕੇ ’ਤੇ  ਹੀ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਦਾ ਸਮਰਥਨ ਲੈ ਕੇ ਉਨ੍ਹਾਂ ਨੇ ਆਪਣੀ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਰਣਨੀਤੀ ਤਿਆਰ ਕੀਤੀ ਜਿਸ ਵਿਚ ਉਹ ਸਫ਼ਲ ਵੀ ਰਹੇ। ਚੋਣ ਦੇ ਅਖੀਰ ਤੱਕ ਸਸਪੈਂਸ ਬਣਿਆ ਰਿਹਾ ਕਿ ਮੋਹਿਤ ਕੁੰਦਰਾ ਨੂੰ ਕਿੰਨੇ ਕੌਂਸਲਰਾਂ ਦਾ ਸਮਰਥਨ ਮਿਲੇਗਾ ਪਰ ਆਸ ਤੋਂ ਵੱਧ ਸਮਰਥਨ ਮਿਲਣ ਕਾਰਨ ਉਹ ਭਾਰੀ ਬਹੁਮਤ ਨਾਲ ਪ੍ਰਧਾਨ ਚੁਣੇ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News