''''ਜੇਕਰ ਹਿੰਦੂ ਅਤੇ ਸਿੱਖ ਮੱਕਾ ਮਦੀਨਾ ਨਹੀਂ ਜਾ ਸਕਦੇ ਤਾਂ ਫਿਰ ਮੁਸਲਮਾਨਾਂ ਦਾ ਕੁੰਭ ’ਚ ਕੀ ਕੰਮ'''' : ਪ੍ਰਵੀਨ ਤੋਗੜੀਆ
Wednesday, Jan 08, 2025 - 02:49 AM (IST)
ਪਟਿਆਲਾ (ਰਾਜੇਸ਼ ਪੰਜੌਲਾ)- ਸ਼੍ਰੀ ਰਾਮ ਮੰਦਿਰ ਅੰਦੋਲਨ ਦੇ ਮੁੱਖ ਨਾਇਕ ਰਹੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਡਾ. ਪ੍ਰਵੀਨ ਭਾਈ ਤੋਗੜੀਆ ਨੇ ਕਿਹਾ ਕਿ ਜਦੋਂ ਹਿੰਦੂ ਅਤੇ ਸਿੱਖ ਮੱਕਾ ਮਦੀਨਾ ਨਹੀਂ ਜਾ ਸਕਦੇ ਤਾਂ ਫਿਰ ਮੁਸਲਮਾਨਾਂ ਦਾ ਕੁੰਭ ਨਾਲ ਕੀ ਸਬੰਧ ਹੈ।
ਇਥੇ ਪ੍ਰੀਸ਼ਦ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਵਲੋਂ ਆਯੋਜਿਤ ਸਮਾਗਮ ਵਿਚ ਪਹੁੰਚੇ ਡਾ. ਤੋਗੜੀਆ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਤੀਰਥ ਰਾਜ ਪਰਿਆਗਰਾਜ ਵਿਖੇ ਆਯੋਜਿਤ ਹੋ ਰਿਹਾ ਕੁੰਭ ਹਿੰਦੂਆਂ ਦਾ ਪਵਿੱਤਰ ਤਿਓਹਾਰ ਹੈ। ਇਹ 12 ਸਾਲ ਬਾਅਦ ਆਉਂਦਾ ਹੈ, ਜਿਸ ਵਿਚ 40 ਕਰੋੜ ਤੋਂ ਵੱਧ ਹਿੰਦੂ, ਸਿੱਖ, ਬੋਧੀ, ਜੈਨੀ ਆਉਂਦੇ ਹਨ ਕਿਉਂਕਿ ਉਨ੍ਹਾਂ ਦਾ ਡੀ.ਐੱਨ.ਏ. ਇਕ ਹੈ ਅਤੇ ਉਹ ਭਾਰਤੀ ਸੰਸਕ੍ਰਿਤੀ ਦੇ ਹੀ ਧਰਮ ਹਨ ਜਦੋਂ ਕਿ ਮੁਸਲਮਾਨ ਗਊ ਮਾਸ ਦਾ ਸੇਵਨ ਕਰਦੇ ਹਨ, ਅਜਿਹੇ ਵਿਚ ਗਊ ਮਾਸ ਖਾਣ ਵਾਲਿਆਂ ਨੂੰ ਕੁੰਭ ਵਿਚ ਕਿੱਦਾਂ ਸ਼ਾਮਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਨਸ਼ੇ ਨੇ ਪੱਟ'ਤਾ ਪੂਰਾ ਘਰ, ਓਵਰਡੋਜ਼ ਕਾਰਨ ਡਿੱਗੇ ਪੁੱਤ ਨੂੰ ਦੇਖ ਮਾਂ ਨੇ ਛੱਡੀ ਦੁਨੀਆ, ਮਗਰੋਂ ਪੁੱਤ ਨੇ ਵੀ ਤੋੜਿਆ ਦਮ
ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆਂ ਦੁਕਾਨਾਂ ਜਾਂ ਸਟਾਲਾਂ ਮੱਕਾ ਜਾਂ ਮਦੀਨਾਂ ਵਿਚ ਕੋਈ ਵੀ ਹਿੰਦੂ ਨਹੀਂ ਲਾ ਸਕਦਾ, ਅਜਿਹੇ ਵਿਚ ਮੁਸਲਮਾਨਾਂ ਨੂੰ ਕੁੰਭ ਵਿਚ ਦੁਕਾਨਾਂ ਕਿਸ ਤਰ੍ਹਾਂ ਅਲਾਟ ਕੀਤੀਆਂ ਜਾ ਸਕਦੀਆਂ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਦੇਸ਼ ਹਿੱਤ ਅਤੇ ਹਿੰਦੂ ਹਿੱਤ ਲਈ ਆਰ.ਐੱਸ.ਐਸ., ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਪ੍ਰਵੀਨ ਤੋਗੜੀਆ ਇਕ ਹੋ ਗਏ ਹਨ। ਇਸ ਲਈ ਹੁਣ ਹਿੰਦੂ ਵਿਰੋਧੀਆਂ ਦੀ ਖੈਰ ਨਹੀਂ।
ਉਨ੍ਹਾਂ ਫਿਲਮੀ ਅੰਦਾਜ਼ ਵਿਚ ਕਿਹਾ ਕਿ ਸਾਡੇ ਇਕਜੁੱਟ ਹੋਣ ਨਾਲ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ‘ਅਬ ਤੇਰਾ ਕਿਆ ਹੋਗਾ ਕਾਲੀਆ’। ਤੋਗੜੀਆ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਯੂ.ਪੀ. ਦੀ ਸਰਕਾਰ ਵਲੋਂ ਮਹਾਕੁੰਭ 2025 ਲਈ ਇਤਿਹਾਸਕ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖੁੱਦ ਸਾਰੇ ਪ੍ਰੋਗਰਾਮ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਵਲੋਂ ਕੁੰਭ ਵਿਚ ਇਕ ਕਰੋੜ ਤੋਂ ਵੱਧ ਲੋਕਾਂ ਦੇ ਖਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਇਸ ਲਈ ਬਹੁਤ ਵੱਡੀ ਤਿਆਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਮਹਾਕੁੰਭ ਵਿਚ ਲੋਕਾਂ ਨੂੰ ਇਕਜੁੱਟ ਹੋਣ ਲਈ ਜਾਗਰੁਕ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਪੁੱਜ ਗਈ ਤੇਲੰਗਾਨਾ ਦੀ ਪੁਲਸ, ਕਰ'ਤੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e