ਪੰਜਾਬੀ ਖੇਡ ਜਗਤ ''ਚ ਸੋਗ ਦੀ ਲਹਿਰ, ਨਾਮੀ ਸ਼ਖ਼ਸੀਅਤ ਦਾ ਹੋਇਆ ਦੇਹਾਂਤ
Sunday, Jan 05, 2025 - 02:35 PM (IST)
![ਪੰਜਾਬੀ ਖੇਡ ਜਗਤ ''ਚ ਸੋਗ ਦੀ ਲਹਿਰ, ਨਾਮੀ ਸ਼ਖ਼ਸੀਅਤ ਦਾ ਹੋਇਆ ਦੇਹਾਂਤ](https://static.jagbani.com/multimedia/2025_1image_13_25_287457208196.jpg)
ਮਾਛੀਵਾੜਾ ਸਾਹਿਬ (ਟੱਕਰ): ਪੰਜਾਬੀ ਖੇਡ ਜਗਤ ਵਿਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਨਾਮੀ ਪਹਿਲਵਾਨ ਦਲਜੀਤ ਸਿੰਘ ਅਚਾਨਕ ਹੀ ਇਸ ਦੁਨੀਆ ਨੂੰ ਅਲਵਿਦਾ ਆਖ਼ ਗਏ। ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ 45 ਸਾਲ ਦੀ ਉਮਰ ਵਿਚ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਹੋਰ ਵਧੇਗੀ ਠੰਡ, ਹੁਣ 13 ਜਨਵਰੀ ਨੂੰ ਖੁਲ੍ਹਣਗੇ ਸਕੂਲ
ਦਲਜੀਤ ਸਿੰਘ ਆਪਣੇ ਦੌਰ ਵਿਚ ਪਹਿਲਵਾਨੀ ਕਰਦੇ ਰਹੇ ਹਨ ਤੇ ਇਸ ਵੇਲੇ ਮਾਛੀਵਾੜਾ ਵਿਚ ਹੀ ਬਾਬਾ ਭਗਤੀ ਨਾਥ ਅਖਾੜਾ ਚਲਾਉਂਦੇ ਸਨ। ਇਸ ਅਖਾੜੇ ਤੋਂ ਉਨ੍ਹਾਂ ਤੋਂ ਕੋਚਿੰਗ ਲੈਣ ਵਾਲੇ ਕਈ ਪਹਿਲਵਾਨ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ 'ਤੇ ਕਈ ਇਨਾਮ ਜਿੱਤੇ ਚੁੱਕੇ ਹਨ। ਦਲਜੀਤ ਸਿੰਘ ਦੀ ਮੌਤ ਦੀ ਖ਼ਬਰ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8