ਆਖ਼ਰ ਕਿਉਂ ਦਿੱਤਾ ਪੰਜਾਬ ਗਵਰਨਰ ਨੇ ਅਸਤੀਫ਼ਾ !

Saturday, Feb 03, 2024 - 06:58 PM (IST)

ਆਖ਼ਰ ਕਿਉਂ ਦਿੱਤਾ ਪੰਜਾਬ ਗਵਰਨਰ ਨੇ ਅਸਤੀਫ਼ਾ !

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਜਪਾਲ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਅਹੁਦਾ ਛੱਡਣ ਦੀ ਇੱਛਾ ਜ਼ਾਹਰ ਕੀਤੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਨਿੱਜੀ ਕਾਰਨਾਂ ਕਾਰਨ ਅਸਤੀਫ਼ਾ ਦਿੱਤਾ। ਰਾਜਪਾਲ ਵਲੋਂ ਅਚਾਨਕ ਦਿੱਤੇ ਗਏ ਇਸ ਅਸਤੀਫੇ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਲਾਲ ਕ੍ਰਿਸ਼ਨ ਅਡਵਾਨੀ ਭਾਰਤ ਰਤਨ ਸਨਮਾਨ ਦਿੱਤਾ ਜਾ ਰਿਹਾ ਹੈ, ਇਸੇ ਦਰਮਿਆਨ ਗਵਰਨਰ ਦਾ ਅਸਤੀਫ਼ਾ ਹੋ ਜਾਣਾ, ਇਸ ਤਰ੍ਹਾਂ ਲੱਗ ਰਿਹਾ ਹੈ ਕਿ ਭਾਜਪਾ ਪਾਰਟੀ ਦੇ ਲੀਡਰਾਂ ਨੂੰ ਐਡਜਸਟ ਕਰਨਾ ਚਾਹੁੰਦੀ ਹੈ। 84 ਸਾਲਾ ਬਨਵਾਰੀ ਲਾਲ ਪੁਰੋਹਿਤ 8 ਸਾਲ ਵੱਖ ਵੱਖ ਜਗ੍ਹਾ ’ਤੇ ਗਵਰਨਰ ਦੇ ਅਹੁਦੇ ’ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਤਿੰਨ ਸੂਬਿਆਂ ਦੇ ਉਹ ਗਵਰਨਰ ਰਹਿ ਚੁੱਕੇ ਹਨ, ਇਸ ਤੋਂ ਇਲਾਵਾ ਤਿੰਨ ਵਾਰ ਉਹ ਨਾਗਪੁਰ ਤੋਂ ਐੱਮ. ਪੀ. ਵੀ ਰਹਿ ਚੁੱਕੇ ਹਨ। ਲਿਹਾਜ਼ਾ ਭਾਜਪਾ ਨਵੇਂ ਆਗੂਆਂ ਨੂੰ ਨਾਰਾਜ਼ ਨਾ ਕਰਕੇ ਉਨ੍ਹਾਂ ਨੂੰ ਐਡਜਸਟ ਕਰਨਾ ਚਾਹੁੰਦੀ ਹੈ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਕਾਂਗਰਸ ਛੱਡੂ ਜਾਂ ਫਿਰ ਸਿੱਧੂ ਨੂੰ ਪਾਰਟੀ ਬਾਹਰ ਕੱਢੂ, ਖੜਗੇ ਕਰਨਗੇ 11 ਨੂੰ ਖੜਕਾ!

ਦਰਅਸਲ ਭਾਜਪਾ ਨਹੀਂ ਚਾਹੁੰਦੇ ਕਿ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਜਾਂ ਨਵੇਂ ਆਗੂਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਵੇ। ਲਿਹਾਜ਼ਾ ਪਾਰਟੀ ਹੁਣ ਉਨ੍ਹਾਂ ਆਗੂਆਂ ਨੂੰ ਮੌਕਾ ਦੇਣਾ ਚਾਹੁੰਦੀ ਹੈ ਜਿਹੜੇ ਲੰਮੇ ਸਮੇਂ ਤੋਂ ਸਾਈਡ ਲਾਈਨ ਸਨ। ਇਸ ਅਸਤੀਫੇ ਨੂੰ ਵੀ ਇਸੇ ਕੜੀ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। 84 ਸਾਲ ਦੀ ਉਮਰ ਹੋਣਾ, ਲਗਾਤਾਰ 8 ਸਾਲ ਗਵਰਨਰੀ ਕਰ ਲੈਣਾ, ਤਿੰਨ ਵਾਰ ਐੱਮ. ਪੀ. ਰਹਿਣਾ ਇਸ ਕਰਕੇ ਕਿਤੇ ਨਾ ਕਿਤੇ ਭਾਜਪਾ ਸੋਚ ਰਹੀ ਹੈ ਕਿ ਨਵੇਂ ਆਗੂਆਂ ਨੂੰ ਮੌਕਾ ਦੇਣ ਦੇ ਲਈ ਸ਼ਾਇਦ ਪੁਰਾਣੇ ਉਮਰਦਰਾਜ ਆਗੂਆਂ ਨੂੰ ਰਿਟਾਇਰ ਕੀਤਾ ਜਾਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਵਲੋਂ ਪਰਵਾਸੀ ਪੰਜਾਬੀਆਂ ਨੂੰ ਅਪੀਲ, ਹੁਣ ਘਰ ਵਾਪਸੀ ਦਾ ਸਮਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News