ਜਾਣੋਂ ਕਦੋਂ ਜੇਲ ਚੋਂ ਕਦੋਂ ਬਾਹਰ ਆਵੇਗਾ ਸੱਜਣ ਕੁਮਾਰ

12/31/2018 4:04:08 PM

ਜਲੰਧਰ (ਵੈਬ ਡੈਸਕ) 17 ਦਸੰਬਰ 2018 ਦਿੱਲੀ ਹਾਈਕੋਰਟ ਵੱਲੋਂ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਜਾ ਤੋਂ ਜਾਣ ਤੋਂ ਬਾਅਦ ਸੱਜਣ ਕੁਮਾਰ ਨੇ ਅੱਜ ਅਦਾਲਤ ’ਚ ਆਤਮ-ਸਮਰਪਣ ਕਰ ਦਿੱਤਾ। ਸੱਜਣ ਕੁਮਾਰ ਨੇ ਦਿੱਲੀ ਦੀ ਕੜਕੜਡੂਮਾ ਅਦਾਲਤ ਵਿਚ ਆਤਮ-ਸਮਰਪਣ ਕੀਤਾ, ਜਿਸ ਤੋਂ ਬਾਅਦ ਉਸਨੂੰ ਤਾਅਉਮਰ ਲਈ ਮੰਡੋਲੀ ਜੇਲ ਵਿਚ ਭੇਜ ਦਿੱਤਾ ਗਿਆ। ਭਾਵੇਂ ਕਿ ਸੱਜਣ ਕੁਮਾਰ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਤੱਕ ਜੇਲ ’ਚ ਬਿਤਾਵੇਗਾ ਪਰ ਕੁਝ ਮੌਕੇ ਅਜਿਹੇ ਵੀ ਹੋਣਗੇ ਜਦੋਂ ਉਹ ਜੇਲ ਦੀਆਂ ਸਲਾਖਾਂ ਤੋਂ ਬਾਹਰ ਆ ਸਕੇਗਾ।

ਇਹ ਚਾਰ ਮੌਕੇ ਇਸ ਪ੍ਰਕਾਰ ਹਨ :

1. ਪਰਿਵਾਰ ਵਿਚ ਕਿਸੇ ਦੀ ਮੌਤ ਜਾਣ ਮੌਕੇ
2. ਪਰਿਵਾਰ ਵਿਚ ਵਿਆਹ ਸਮਾਗਮ ਮੌਕੇ 
3. ਦੋਸ਼ੀ ਦੇ ਗੰਭੀਰ ਬਿਮਾਰ ਹੋਣ ਦੀ ਹਾਲਤ ’ਚ
4. ਬਹੁਤ ਜ਼ਿਆਦਾ ਐਮਰਜੈਂਸੀ ਵਾਲੇ ਹਾਲਾਤ ਦੌਰਾਨ 

 ਜਿਕਰਜੋਗ ਹੈ ਕਿ ਸੱਜਣ ਕੁਮਾਰ ਨੂੰ ਹਾਈ ਕੋਰਟ ਨੇ ਇਹ ਸਜ਼ਾ ਸਿੱਖ ਵਿਰੋਧੀ ਦੰਗਿਆਂ ਦੌਰਾਨ ਦਿੱਲੀ ਦੇ ਕੈਂਟ ਇਲਾਕੇ 'ਚ ਭੀੜ ਵੱਲੋਂ ਸਿੱਖਾਂ ਨੂੰ ਮਾਰਨ ਲਈ ਉਕਸਾਉਣ ਦੇ ਦੋਸ਼ ਹੇਠ ਸੁਣਾਈ ਸੀ। ਅਦਾਲਤ ਵੱਲੋਂ ਇਹ ਫੈਸਲਾ ਕਰੀਬ 34 ਸਾਲਾਂ ਬਾਅਦ ਸੁਣਾਇਆ ਗਿਆ ਸੀ। ਇਨ੍ਹਾਂ ਦੰਗਿਆਂ ਵਿਚ ਲੱਗਭਗ 2700 ਸਿੱਖ ਮਾਰੇ ਗਏ ਸਨ।


Related News