ਅੱਜ ਹੈ ਸਾਲ ਦਾ ਸਭ ਤੋਂ ਛੋਟਾ ਦਿਨ, 16 ਘੰਟਿਆਂ ਦੀ ਹੋਵੇਗੀ ਰਾਤ, ਜਾਣੋ ਅਜਿਹਾ ਕਿਉਂ ਹੁੰਦੈ

Tuesday, Dec 21, 2021 - 02:50 PM (IST)

ਅੱਜ ਹੈ ਸਾਲ ਦਾ ਸਭ ਤੋਂ ਛੋਟਾ ਦਿਨ, 16 ਘੰਟਿਆਂ ਦੀ ਹੋਵੇਗੀ ਰਾਤ, ਜਾਣੋ ਅਜਿਹਾ ਕਿਉਂ ਹੁੰਦੈ

ਨਵੀਂ ਦਿੱਲੀ (ਬਿਊਰੋ) : ਮੰਗਲਵਾਰ ਨੂੰ ਸਾਲ ਦਾ ਸਭ ਤੋਂ ਛੋਟਾ ਦਿਨ ਰਹੇਗਾ ਅਤੇ ਰਾਤ 16 ਘੰਟੇ ਦੀ ਹੋਵੇਗੀ। ਸੂਰਜ ਇਸ ਦਿਨ ਕਰਕ ਰੇਖਾ ਤੋਂ ਮਕਰ ਰੇਖਾ ਵੱਲ ਉਤਰਾਇਣ ਤੋਂ ਦੱਖਨਾਇਣ ਵੱਲ ਪ੍ਰਵੇਸ਼ ਕਰਦਾ ਹੈ। ਇਸ ਨੂੰ 'ਵਿੰਟਰ ਸੋਲਸਟਾਇਸ' ਕਿਹਾ ਜਾ ਰਿਹਾ ਹੈ। ਹਿੰਦੂ ਮਾਨਤਾ 'ਚ ਇਸ ਦਾ ਵੱਖਰਾ ਮਹੱਤਵ ਹੈ। ਜੋਤਿਸ਼ ਅਚਾਰੀਆ ਮੁਤਾਬਕ, ਰੋਜ਼ਾਨਾ 58 ਤੋਂ 50 ਸੈਕਿੰਡ ਤੱਕ ਦਿਨ ਦਾ ਸਮਾਂ ਘਟਦਾ ਜਾਵੇਗਾ ਅਤੇ ਰਾਤ ਦਾ ਸਮਾਂ ਵਧਦਾ ਜਾਵੇਗਾ। ਮੰਗਲਵਾਰ ਨੂੰ 10 ਘੰਟੇ 10 ਮਿੰਟ ਅਤੇ 14 ਸੈਕਿੰਡ ਦਾ ਦਿਨ ਹੋਵੇਗਾ ਅਤੇ 13 ਘੰਟੇ 20 ਮਿੰਟ ਅਤੇ 15 ਸੈਕਿੰਡ ਦੀ ਰਾਤ ਹੋਵੇਗੀ। ਇਸੇ ਦਿਨ ਤੋਂ ਸੂਰਜ ਦਾ ਉਤਰਾਇਣ ਸ਼ੁਰੂ ਹੋਵੇਗਾ। ਦਿਨ ਦਾ ਸਮਾਂ ਘਟਣ ਅਤੇ ਰਾਤ ਦਾ ਸਮਾਂ ਵਧਣ ਦਾ ਸਿਲਸਿਲਾ ਮੰਗਲਵਾਰ 25 ਦਸੰਬਰ ਤੋਂ ਹੀ ਮੁੜ ਬਦਲਣ ਲੱਗੇਗਾ। ਸਰਦ ਰੁੱਤ ਦੀ ਵੀ ਸ਼ੁਰੂਆਤ ਹੋਵੇਗੀ। ਹਾਲਾਂਕਿ, 14 ਜਨਵਰੀ ਤੋਂ ਮਕਰ ਸੰਕ੍ਰਾਂਤੀ ਨੂੰ ਸੂਰਜ ਦੇਵਤਾ ਦਾ ਉੱਤਰਾਇਣ ਕਾਲ ਮੰਨਿਆ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - ਆਖ਼ਿਰ ਕਿਉਂ ਹਨੂੰਮਾਨ ਜੀ ਦੀ ਪੂਜਾ ਨਾਲ ਸ਼ਾਂਤ ਹੋ ਜਾਂਦੇ ਹਨ ਸ਼ਨੀ ਦੇਵ ਜੀ, ਜਾਣੋ ਵਜ੍ਹਾ

ਦਰਅਸਲ 22 ਦਸੰਬਰ ਤੋਂ ਸੂਰਜ ਦੀ ਉਤਰਾਇਣ ਦੀ ਗਤੀ ਸ਼ੁਰੂ ਹੋ ਜਾਂਦੀ ਹੈ। ਦਿਨ ਦਾ ਸਮਾਂ ਘੱਟਣ ਅਤੇ ਰਾਤ ਦਾ ਸਮਾਂ ਵਧਣ ਦਾ ਸਿਲਸਿਲਾ ਮੰਗਲਵਾਰ ਦੇ ਚਾਰ ਦਿਨਾਂ ਬਾਅਦ ਯਾਨੀ 25 ਦਸੰਬਰ ਤੋਂ ਮੁੜ ਬਦਲਣਾ ਸ਼ੁਰੂ ਹੋ ਜਾਵੇਗਾ। ਰਾਤ ਮੁੜ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਦਿਨ ਦਾ ਸਮਾਂ ਵਧਣਾ ਸ਼ੁਰੂ ਹੋ ਜਾਵੇਗਾ। ਦਿਨ ਘਟਣ ਤੇ ਰਾਤ ਵਧਣ ਕਾਰਨ ਅਗਲੇ 14 ਦਿਨਾਂ 'ਚ ਲਗਪਗ 3 ਮਿੰਟ ਅਤੇ 36 ਸੈਕਿੰਡ ਦਾ ਅੰਤਰਾਲ ਹੋਵੇਗਾ।

ਜੋਤਿਸ਼ ਆਚਾਰੀਆ ਨੇ ਦੱਸਿਆ ਕਿ ਉੱਤਰਾਇਣ 'ਚ ਸੂਰਜ 6 ਮਹੀਨੇ ਅਤੇ ਦੱਖਨਾਇਣ 'ਚ 6 ਮਹੀਨੇ ਰਹਿੰਦਾ ਹੈ। ਸ਼ਾਇਨ ਸੂਰਜ ਦਾ ਮਕਰ ਰਾਸ਼ੀ 'ਚ ਪ੍ਰਵੇਸ਼ ਮੰਗਲਵਾਰ ਰਾਤ 9.28 ਵਜੇ ਉੱਤਰਾਇਣ ਹੋ ਜਾਵੇਗਾ। ਉੱਤਰਾਇਣ ਸੂਰਜ ਮਕਰ ਤੋਂ ਸ਼ਾਇਨ ਸੂਰਜ ਮਿਥੁਨ ਰਾਸ਼ੀ 21 ਜੂਨ ਤਕ ਰਹੇਗਾ। ਇਸ ਤੋਂ ਬਾਅਦ ਸੂਰਜ ਦੁਬਾਰਾ 6 ਮਹੀਨਿਆਂ ਲਈ ਦੱਖਨਾਇਣ ਬਣ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - Vastu Tips: ਘਰ 'ਚ ਰੱਖੀਆਂ ਇਹ ਚੀਜ਼ਾਂ ਰੋਕਦੀਆਂ ਹਨ ਪੈਸਾ, ਗਰੀਬੀ ਤੋਂ ਛੁਟਕਾਰਾ ਪਾਉਣੈ ਤਾਂ ਅੱਜ ਹੀ ਕਰ ਦਿਓ ਬਾਹਰ

ਸ਼ਾਸਤਰਾਂ 'ਚ ਇਹ ਮੰਨਿਆ ਜਾਂਦਾ ਹੈ ਕਿ ਉੱਤਰਾਇਣ ਨੂੰ ਸੂਰਜ 'ਚ ਦੇਵਤਿਆਂ ਦਾ ਦਿਨ ਮੰਨਿਆ ਜਾਂਦਾ ਹੈ ਅਤੇ ਦੱਖਨਾਇਣ​ਸੂਰਜ ਦੇਵਤਿਆਂ ਦੀ ਰਾਤ ਹੈ। ਭੀਸ਼ਮ ਪਿਤਾਮਾ ਨੇ ਉੱਤਰਾਇਣ ਸੂਰਜ 'ਚ ਆਪਣਾ ਸਰੀਰ ਤਿਆਗ ਦਿੱਤਾ ਸੀ। ਉੱਤਰਾਇਣ ਸੂਰਜ 'ਚ ਧਾਰਮਿਕ ਕਰਮਕਾਂਡ, ਦੇਵੀ-ਦੇਵਤਿਆਂ ਦੀ ਪੂਜਾ, ਹਜਾਮਤ ਆਦਿ ਕਰਨਾ ਵਿਸ਼ੇਸ਼ ਤੌਰ 'ਤੇ ਸ਼ੁਭ ਮੰਨਿਆ ਜਾਂਦਾ ਹੈ। ਸਨਾਤਨ ਧਰਮ 'ਚ ਉੱਤਰਾਇਣ ਨੂੰ ਸ਼ੁਭ ਤੇ ਪ੍ਰਕਾਸ਼ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜਦੋਂਕਿ ਦੱਖਨਾਇਣ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਇਸ ਦਿਨ ਤੋਂ ਦਿਨ ਵਧਣ ਲੱਗਦੇ ਹਨ।


ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News