ਮੰਡੀਆਂ ''ਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ, ਆੜ੍ਹਤੀ ਤੇ ਕਿਸਾਨ-ਮਜ਼ਦੂਰ ਪਰੇਸ਼ਾਨ

Wednesday, Apr 20, 2022 - 05:10 PM (IST)

ਲਹਿਰਾਗਾਗਾ (ਗਰਗ) : ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੀਆਂ ਅਨਾਜ ਮੰਡੀਆਂ ਅੰਦਰ ਕਣਕ ਦੀ ਖ਼ਰੀਦ ਨੂੰ ਲੈ ਕੇ ਖ਼ਰੀਦ, ਪੇਮੈਂਟ ਅਤੇ ਲਿਫਟਿੰਗ ਨੂੰ ਲੈ ਕੇ ਸੁਚੱਜੇ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਲਹਿਰਾਗਾਗਾ ਦੀ ਅਨਾਜ ਮੰਡੀ ਅਤੇ ਵੱਖ-ਵੱਖ ਖਰੀਦ ਕੇਂਦਰਾਂ ਅੰਦਰ ਲਿਫਟਿੰਗ ਸੁਸਤ ਹੋਣ ਦੇ ਕਾਰਨ ਕਣਕ ਦੀਆਂ ਬੋਰੀਆਂ ਨਾਲ ਭਰੇ ਅੰਬਾਰ ਲੱਗੇ ਹੋਏ ਹਨ। ਅੱਜ ਜਦੋਂ ਕੁੱਝ ਆੜ੍ਹਤੀਆਂ ਤੇ ਹੋਰ ਵਿਅਕਤੀਆਂ ਦੇ ਕਹਿਣ 'ਤੇ ਲਹਿਰਾਗਾਗਾ ਦੀ ਮੁੱਖ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਪੁਰਾਣੀ ਅਨਾਜ ਮੰਡੀ ਅਤੇ ਨਵੀਂ ਅਨਾਜ ਮੰਡੀ ਵਿਖੇ ਕਣਕ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਸਨ।

 ਆੜ੍ਹਤੀਆਂ ਵੱਲੋਂ ਮੀਂਹ-ਹਨ੍ਹੇਰੀ ਤੋਂ ਬਚਾਅ ਲਈ ਬੋਰੀਆਂ ਇਕੱਠੀਆਂ ਕਰਕੇ ਉਸ ਉੱਪਰ ਤਰਪਾਲਾਂ ਪਾਈਆਂ ਗਈਆਂ ਹਨ ਅਤੇ ਲੱਖਾਂ ਬੋਰੀਆਂ ਕੜਕਦੀ ਧੁੱਪ ਵਿੱਚ ਖੁੱਲ੍ਹੇ ਅਸਮਾਨ ਥੱਲੇ ਪਈਆਂ ਸਨ, ਜਿਸ ਦੇ ਚੱਲਦੇ ਆੜ੍ਹਤੀ, ਕਿਸਾਨ ਅਤੇ ਮਜ਼ਦੂਰ ਸਾਰੇ ਹੀ ਪਰੇਸ਼ਾਨ ਦਿਖਾਈ ਦਿੱਤੇ ,ਕਿਉਂਕਿ ਕਿਸੇ ਵੀ ਸਮੇਂ ਮੌਸਮ ਖ਼ਰਾਬ ਭਾਵ ਬਰਸਾਤ ਹੋ ਸਕਦੀ ਹੈ ਅਤੇ ਦੂਜੇ ਪਾਸੇ ਅੰਤਾਂ ਦੀ ਪੈ ਰਹੀ ਗਰਮੀ ਅਤੇ ਧੁੱਪ ਦੇ ਕਾਰਨ ਲੰਬੇ ਸਮੇਂ ਤੋਂ ਬੋਰੀਆਂ 'ਚ ਪਈ ਕਣਕ ਦਾ ਵਜ਼ਨ ਵੀ ਘੱਟ ਰਿਹਾ ਹੈ।

ਇਸਦੇ ਲਈ ਜ਼ਿੰਮੇਵਾਰ ਕੌਣ ਹੈ, ਇਹ ਵੱਡਾ ਸਵਾਲ ਹੈ ਅਤੇ ਆੜ੍ਹਤੀਆਂ ਨੂੰ ਅਨਾਜ ਮੰਡੀ ਵਿਖੇ ਭਰੀਆਂ ਬੋਰੀਆਂ ਦੀ ਨਿਗਰਾਨੀ ਕਰਨੀ ਪੈ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ, ਪ੍ਰਸ਼ਾਸਨ ਜਾਂ ਸਬੰਧਿਤ ਵਿਭਾਗ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਤੁਰੰਤ ਲਿਫਟਿੰਗ ਦੇ ਉਚੇਚੇ ਪ੍ਰਬੰਧ ਕਰਦਾ ਹੈ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿਚ ਬਰਸਾਤ ਜਾਂ ਕਣਕ ਨਾਲ ਭਰੀਆਂ ਬੋਰੀਆਂ ਦੇ ਵਿੱਚੋਂ ਵਜ਼ਨ ਘਟਣ ਦੇ ਕਾਰਨ ਕਿਸਾਨ, ਆੜ੍ਹਤੀ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਇਕ-ਦੂਜੇ ਨਾਲ ਦੋ ਚਾਰ ਹੋਣਾ ਪਵੇਗਾ।ਵਿੱਚ ਲਿਆ ਕੇ ਕੁਝ ਦਿਨਾਂ ਲਈ ਸਪੈਸ਼ਲਾਂ ਦਾ ਕੰਮ ਰੋਕ ਦਿੱਤਾ ਗਿਆ ਹੈ ਅਤੇ ਜਲਦੀ ਹੀ ਭਰੀ ਪਈ ਕਣਕ ਨੂੰ ਚੁੱਕ ਲਿਆ ਜਾਵੇਗਾ,ਉਨ੍ਹਾਂ ਵਜ਼ਨ ਘਟਣ ਜਾਂ ਹੋਰ ਨੁਕਸਾਨ ਦੇ ਮਾਮਲੇ ਤੇ ਕਿਹਾ ਕਿ ਮਾਮਲੇ ਦੀ ਜਾਂਚ ਕਰਾ ਕੇ ਇਸ ਸਬੰਧੀ ਜੋ ਵੀ ਜ਼ਿੰਮੇਵਾਰ ਹੋਵੇਗਾ ਉਸ ਕੋਲੋਂ ਨੁਕਸਾਨ ਦੀ ਪੂਰਤੀ ਕੀਤੀ ਜਾਵੇਗੀ।
 


Babita

Content Editor

Related News