ਬਿਜਲੀ ਦੀ ਸਪਾਰਕਿੰਗ ਕਾਰਨ 2 ਏਕੜ ਕਣਕ ਤੇ 3 ਏਕੜ ਨਾੜ ਸੜ ਕੇ ਸੁਆਹ
Tuesday, Apr 24, 2018 - 01:12 PM (IST)

ਟਾਂਡਾ (ਜਸਵਿੰਦਰ)— ਇਥੋਂ ਦੇ ਪਿੰਡ ਪੁਲ ਪੁਖਤਾ ਵਿਖੇ ਮੰਗਲਵਾਰ ਸਵੇਰੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਕਿਸਾਨ ਦੀ ਦੋ ਏਕੜ ਖੜ੍ਹੀ ਕਣਕ ਅਤੇ ਤਿੰਨ ਏਕੜ ਖੜ੍ਹਾ ਨਾੜ ਸੜ ਕੇ ਸਵਾਹ ਹੋਣ ਦੀ ਸੂਚਨਾ ਮਿਲੀ ਹੈ।
ਉਥੇ ਹੀ ਅਚਾਨਕ ਲੱਗੀ ਅੱਗ ਨੂੰ ਦੇਖ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਬਿਜਲੀ ਮਹਿਕਮੇ 'ਤੇ ਖਫਾ ਹੋਏ ਕਿਸਾਨ ਨਿਸ਼ਾਨ ਸਿੰਘ, ਦਵਿੰਦਰ ਸਿੰਘ, ਮਹਿੰਦਰ ਸਿੰਘ, ਰਵੀ ਪਾਲ, ਅਤੇ ਅਮਿੰਰਤਪਾਲ ਸਿੰਘ ਨੇ ਜਿੱਥੇ ਮਹਿਕਮੇ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ, ਉਥੇ ਹੀ ਇਸ ਦਾ ਦੋਸ਼ ਮਹਿਕਮੇ ਸਿਰ ਮੜਿਆ। ਉਨ੍ਹਾਂ ਦੱਸਿਆ ਕਿ ਕਣਕ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਸਪਾਰਕਿੰਗ ਕਾਰਨ ਅੱਜ ਪਰੀਤਮ ਸਿੰਘ ਦੀ ਪੁੱਤਰਾਂ ਵਾਗ ਪਾਲੀ ਦੋ ਏਕੜ ਕਣਕ ਅਤੇ ਤੂੜੀ ਲਈ ਛੱਡਿਆ ਨਾੜ ਸੜ ਕੇ ਸਵਾਹ ਹੋ ਗਿਆ। ਇਸ ਮੌਕੇ ਕਿਸਾਨ ਪਰੀਤਮ ਸਿੰਘ ਨੇ ਵੀ ਮਹਿਕਮੇ 'ਤੇ ਗੁੱਸਾ ਕੱਢਦਿਆਂ ਭਰੇ ਮਨ ਨਾਲ ਦੱਸਿਆ ਕਿ ਉਹ ਹਾੜੀ ਦੀ ਫਸਲ ਤੋਂ ਹੱਥ ਧੋ ਬੈਠੇ ਹਨ। ਇਸ ਮੌਕੇ 'ਤੇ ਪਹੁੰਚੇ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਨੇ ਨੁਕਸਾਨ ਦਾ ਜਾਇਜ਼ਾ ਲੈਂਦੇ ਇਸ ਦੀ ਰਿਪੋਰਟ ਵਿਭਾਗ ਨੂੰ ਭੇਜਣ ਦਾ ਯਕੀਨ ਦੁਆਇਆ।