ਉਫਾਨ ’ਤੇ ਵੱਗ ਰਹੀ ਹੈ ਕਾਲੀ ਵੇਈਂ, ਪਿੰਡ ਬੂਸੋਵਾਲ ਦੇ ਖੇਤਾਂ ’ਚ 400 ਏਕੜ ਫ਼ਸਲ ਤਬਾਹ
Thursday, Sep 04, 2025 - 05:48 PM (IST)

ਸੁਲਤਾਨਪੁਰ ਲੋਧੀ (ਧੀਰ)-ਸੁਲਤਾਨਪੁਰ ਲੋਧੀ ਇਲਾਕਾ ਪਹਿਲਾਂ ਤੋਂ ਹੀ ਬਿਆਸ ਦਰਿਆ ਦੀ ਮਾਰ ਹੇਠ ਹੈ, ਜਿਸ ਕਾਰਨ ਹਲਕੇ ਕਈ ਪਿੰਡ ’ਚ ਵਧੇ ਪਾਣੀ ਦੇ ਪੱਧਰ ਕਾਰਨ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ। ਲਿਹਾਜ਼ਾ ਬਹੁਤ ਸਾਰੇ ਪਿੰਡ ਪਹਿਲਾਂ ਤੋਂ ਹੀ ਹੜ੍ਹਾਂ ਦੀ ਲਪੇਟ ’ਚ ਹਨ, ਹੁਣ ਸੁਲਤਾਨਪੁਰ ਲੋਧੀ ਤੋਂ ਹੋ ਕੇ ਵਗਦੀ ਕਾਲੀ ਵੇਈਂ ਵੀ ਪੂਰੇ ਉਫਾਨ ’ਤੇ ਵੱਗ ਰਹੀ ਹੈ।
ਇਹ ਵੀ ਪੜ੍ਹੋ: ਹੜ੍ਹਾਂ ਕਾਰਨ ਪੰਜਾਬ ਦਾ ਇਹ ਹਾਈਵੇਅ ਹੋਇਆ ਬੰਦ ! ਜਲੰਧਰ ਆਉਣ-ਜਾਣ ਵਾਲੇ ਲੋਕ ਦੇਣ ਧਿਆਨ
ਪਿੰਡ ਬੂਸੋਵਾਲ ਦੀ ਗੱਲ ਕਰੀਏ ਤਾਂ ਇੱਥੇ ਕਿਸਾਨਾਂ ਦੇ ਖੇਤਾਂ ਅਤੇ ਘਰਾਂ ਵਿਚ ਵੇਈ ਦਾ ਪਾਣੀ ਚਾਰ-ਚਾਰ ਫੁੱਟ ਤੱਕ ਭਰ ਚੁੱਕਿਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਬਿਕਰਮਜੀਤ ਸਿੰਘ ਚੀਮਾ, ਸਾਬਕਾ ਸਰਪੰਚ ਸਿੰਦਰ ਸਿੰਘ ਬੂਸੋਵਾਲ, ਨੰਬੜਦਾਰ ਹਰਜੀਤ ਸਿੰਘ ਨੇ ਕਿਹਾ ਕਿ ਸਾਲ 2023 ਵਿਚ ਵੀ ਇਸੇ ਵੇਈ ਕਾਰਨ ਉਨ੍ਹਾਂ ਦੀ ਫ਼ਸਲ ਬਰਬਾਦ ਹੋਈਆਂ ਸੀ, ਪਰ ਉਨ੍ਹਾਂ ਨੂੰ ਉਸ ਸਮੇਂ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ। ਲਿਹਾਜ਼ਾ ਉਨ੍ਹਾਂ ਮੰਗ ਕੀਤੀ ਹੈ ਕਿ ਵੇਈ ਦੇ ਵੱਧ ਦੇ ਉਫਾਨ ਦਾ ਤੁਰੰਤ ਕੋਈ ਹੱਲ ਕੀਤਾ ਜਾਵੇ।
ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਹੜ੍ਹਾਂ ਵਿਚਾਲੇ ਲਿਆ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ
ਉਨ੍ਹਾਂ ਦੱਸਿਆ ਕਿ ਪਿੰਡ ਬੂਸੋਵਾਲ ਦੇ 20-25 ਘਰ ਅਜਿਹੇ ਹੈ, ਜਿਨ੍ਹਾਂ ਵਿਚ ਪਾਣੀ ਦਾਖਿਲ ਹੋ ਚੁੱਕਾ ਹੈ ਅਤੇ ਕਰੀਬ 400 ਏਕੜ ਫ਼ਸਲਾਂ ਬਰਬਾਦ ਹੋਣ ਦੇ ਕਗਾਰ ’ਤੇ ਪਹੁੰਚ ਚੁੱਕੀਆਂ ਹਨ। ਇਸ ਮੌਕੇ ਸਰਪੰਚ ਬਿਕਰਮਜੀਤ ਸਿੰਘ ਚੀਮਾ, ਸਾਬਕਾ ਸਰਪੰਚ ਸਿੰਦਰ ਸਿੰਘ ਬੂਸੋਵਾਲ, ਹਰਜੀਤ ਸਿੰਘ ਨੰਬੜਦਾਰ, ਸੁਖਵਿੰਦਰ ਸਿੰਘ ਰਾਣਾ, ਜਸਵਿੰਦਰ ਸਿੰਘ ਮੈਬਰ, ਮਲਕੀਤ ਸਿੰਘ, ਜਸਬੀਰ ਸਿੰਘ, ਜੋਬਨ, ਐਮੀ, ਜੋਧਾ, ਗੁਰਲਾਲ, ਪਿੰਕਾ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਹੜ੍ਹਾਂ ਦੀ ਮਾਰ ਝਲ ਰਿਹਾ ਪੰਜਾਬ! ਕਰੀਬ 20 ਹਜ਼ਾਰ ਲੋਕ ਰੈਸਕਿਊ, ਹੁਣ ਤੱਕ 30 ਲੋਕਾਂ ਦੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e