ਲੁਧਿਆਣਾ ਦਾ ਹੈਰਾਨ ਕਰਨ ਵਾਲਾ ਮਾਮਲਾ, ਪਤੀ ਨੇ ਵਟਸਐਪ ਸਟੇਟਸ ''ਤੇ ਪਾਈਆਂ ਪਤਨੀ ਦੀਆਂ ਅਸ਼ਲੀਲ ਤਸਵੀਰਾਂ

Friday, Nov 06, 2020 - 06:22 PM (IST)

ਲੁਧਿਆਣਾ (ਮਹੇਸ਼) : ਲੁਧਿਆਣਾ ਦੇ ਥਾਣਾ ਟਿੱਬਾ ਦੇ ਇਕ ਇਲਾਕੇ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣਾ ਆਇਆ ਹੈ, ਜਿੱਥੇ ਇਕ ਪਤੀ ਨੇ ਆਪਣੀ ਪਤਨੀ ਅਤੇ ਸਹੁਰਿਆਂ ਨੂੰ ਬਲੈਕਮੇਲ ਕਰਨ ਲਈ ਪਤਨੀ ਦੀਆਂ ਅਸ਼ਲੀਲ ਤਸਵੀਰਾਂ ਆਪਣੇ ਵਟਸਐੱਪ ਸਟੇਟਸ 'ਤੇ ਅਪਲੋਡ ਕਰ ਦਿੱਤੀਆਂ। ਥਾਣਾ ਟਿੱਬਾ ਦੀ ਪੁਲਸ ਨੂੰ ਵਿਆਹੁਤਾ ਨੇ ਲਿਖਤੀ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਹੈ ਅਤੇ ਉਹ ਆਪਣੇ ਪੇਕੇ ਘਰ ਰਹਿੰਦੀ ਹੈ। ਉਕਤ ਨੇ ਦੱਸਿਆ ਉਸ ਦੇ ਪਤੀ ਨੇ ਬਾਥਰੂਮ ਵਿਚ ਕੈਮਰਾ ਲਗਾ ਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲਈਆਂ ਅਤੇ ਇਨ੍ਹਾਂ ਨੂੰ ਆਪਣੇ ਵਟਸਐੱਪ ਸਟੇਟਸ 'ਤੇ ਅਪਲੋਡ ਕਰ ਦਿੱਤਾ ਅਤੇ ਫਿਰ 20 ਲੱਖ ਰੁਪਏ ਦੀ ਮੰਗ ਕਰਨ ਲੱਗਾ। ਅਜਿਹਾ ਨਾ ਕਰਨ 'ਤੇ ਉਸ ਨੇ ਉਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਇਹ ਵੀ ਪੜ੍ਹੋ :  ਲੁਧਿਆਣਾ 'ਚ ਸ਼ਰਮਸਾਰ ਹੋਈ ਇਨਸਾਨੀਅਤ, 4 ਘੰਟੇ ਸੜਕ 'ਤੇ ਤੜਫਦੇ ਰਹੇ ਪਿਓ-ਪੁੱਤ

ਹੁਣ ਥਾਣਾ ਟਿੱਬਾ ਪੁਲਸ ਨੇ ਮੁਲਜ਼ਮ ਖ਼ਿਲਾਫ਼ ਆਈ. ਟੀ. ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਕਤ ਦੀ ਭਾਲ ਸ਼ੁਰੂ ਕਰ ਕੀਤੀ ਹੈ। ਉਧਰ ਪੁਲਸ ਮੁਤਾਬਕ ਵਿਆਹੁਤਾ ਜਨਾਨੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ 31 ਅਕਤੂਬਰ ਨੂੰ ਪੁਲਸ ਕਮਿਸ਼ਨਰ ਨੂੰ ਮਿਲ ਕੇ ਪਤੀ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ 2017 ਨੂੰ ਉਸ ਦਾ ਵਿਆਹ ਮੁਲਜ਼ਮ ਨਾਲ ਹੋਇਆ ਸੀ। ਉਸ ਦੀ ਦੋ ਸਾਲ ਦੀ ਇਕ ਧੀ ਵੀ ਹੈ।

ਇਹ ਵੀ ਪੜ੍ਹੋ :  7ਵੀਂ ਜਮਾਤ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਕਾਰਣ ਜਾਣ ਹੋਵੇਗੀ ਹੈਰਾਨੀ

ਵਿਆਹ ਤੋਂ ਬਾਅਦ ਉਹ ਘਰੇਲੂ ਕਲੇਸ਼ ਕਾਰਨ ਫਰਵਰੀ 2020 'ਚ ਆਪਣੇ ਪੇਕੇ ਘਰ ਆ ਕੇ ਰਹਿਣ ਲੱਗੀ। ਫਿਰ ਉਹ ਮੁਆਫ਼ੀ ਮੰਗ ਕੇ ਉਸ ਨੇ ਆਪਣੇ ਨਾਲ ਲੈ ਆਇਆ। ਪੀੜਤਾ ਨੇ ਕਿਹਾ ਕਿ ਉਸ ਦੇ ਪਤੀ ਨੇ ਸਾਜ਼ਿਸ਼ ਤਹਿਤ ਆਪਣੇ ਬਾਥਰੂਮ 'ਚ ਕੈਮਰਾ ਲਗਾ ਦਿੱਤਾ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਤੇ ਵੀਡੀਓ ਤਿਆਰ ਕਰ ਲਈ ਜਿਸ ਨੂੰ ਦਿਖਾ ਕੇ ਉਸ ਤੋਂ 20 ਲੱਖ ਰੁਪਏ ਲਿਆਉਣ ਦੀ ਮੰਗ ਕਰਨ ਲੱਗਾ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਕਿਹਾ ਕਿ ਇਸ ਕੰਮ ਵਿਚ ਉਸ ਦੇ ਪਤੀ ਦਾ ਮਾਮਾ ਸੋਹਨ ਲਾਲ ਅਤੇ ਦਰਸ਼ਨ ਲਾਲ ਅਤੇ ਸੱਸ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ :  ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ


Gurminder Singh

Content Editor

Related News