ਗੁੱਜਰ ਦੇ ਵਟਸਐਪ ਗਰੁੱਪ ''ਚੋਂ ਮਿਲਿਆ ਪਾਕਿਸਤਾਨੀ ਨੰਬਰ, ਅਲਰਟ ''ਤੇ ਸਪੈਸ਼ਲ ਸੈੱਲ

Tuesday, Sep 03, 2019 - 11:30 AM (IST)

ਗੁੱਜਰ ਦੇ ਵਟਸਐਪ ਗਰੁੱਪ ''ਚੋਂ ਮਿਲਿਆ ਪਾਕਿਸਤਾਨੀ ਨੰਬਰ, ਅਲਰਟ ''ਤੇ ਸਪੈਸ਼ਲ ਸੈੱਲ

ਜਲੰਧਰ (ਵਰੁਣ)— ਕੈਂਟ 'ਚ ਦੁੱਧ ਦੀ ਸਪਲਾਈ ਦੇਣ ਆਏ ਇਕ ਗੁੱਜਰ ਦੇ ਵਟਸਐਪ ਗਰੁੱਪ 'ਚ ਸੇਵ ਪਾਕਿਸਤਾਨੀ ਨੰਬਰ ਦੀ ਸੂਚਨਾ ਤੋਂ ਬਾਅਦ ਜਲੰਧਰ ਪੁਲਸ ਦੇ ਸਪੈਸ਼ਲ ਸੈੱਲ ਅਲਰਟ ਹੋ ਗਏ ਹਨ। ਥਾਣਾ ਕੈਂਟ ਦੀ ਪੁਲਸ ਨੇ ਉਕਤ ਗੁੱਜਰ ਨੂੰ ਹਿਰਾਸਤ 'ਚ ਲੈ ਲਿਆ ਅਤੇ ਗਰੁੱਪ 'ਚ ਜਿੰਨੇ ਵੀ ਆਸ-ਪਾਸ ਦੇ ਗੁੱਜਰ ਐਡ ਸਨ, ਸਾਰਿਆਂ ਨੂੰ ਪੁੱਛਗਿਛ ਲਈ ਹਿਰਾਸਤ 'ਚ ਲੈ ਲਿਆ ਹੈ। ਗਰੁੱਪ 'ਚ ਫਿਲਹਾਲ ਕੋਈ ਵੀ ਇਤਰਾਜ਼ਯੋਗ ਜਾਂ ਦੇਸ਼ ਵਿਰੋਧੀ ਸਮੱਗਰੀ ਨਹੀਂ ਮਿਲੀ। ਸੋਮਵਾਰ ਨੂੰ ਸਵੇਰੇ ਕੈਂਟ 'ਚ ਦੁੱਧ ਦੀ ਸਪਲਾਈ ਦੇਣ ਵਾਲੇ ਗੁੱਜਰ ਦਾ ਸਕਿਓਰਿਟੀ ਕਾਰਨ ਵਟਸਐਪ ਗਰੁੱਪ ਚੈੱਕ ਕੀਤਾ ਗਿਆ ਤਾਂ ਉਸ 'ਚ ਬਣੇ ਇਕ ਗਰੁੱਪ ਵਿਚ ਪਾਕਿਸਤਾਨੀ ਮੋਬਾਇਲ ਨੰਬਰ ਵੀ ਐਡ ਸੀ। ਸੂਚਨਾ ਕੈਂਟ ਦੀ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਗੁੱਜਰ ਨੂੰ ਹਿਰਾਸਤ 'ਚ ਲੈ ਕੇ ਪਹਿਲਾਂ ਤਾਂ ਖੁਦ ਪੁੱਛਗਿਛ ਕੀਤੀ ਅਤੇ ਬਾਅਦ 'ਚ ਸੀ. ਆਈ. ਏ. ਸਟਾਫ ਕੋਲ ਇਨਵੈਸਟੀਗੇਸ਼ਨ ਲਈ ਭੇਜ ਦਿੱਤਾ।

ਉਕਤ ਗਰੁੱਪ 'ਚ ਜੋ ਵੀ ਆਸ-ਪਾਸ ਦੇ ਗੁੱਜਰ ਐਡ ਸਨ ਵੱਖ-ਵੱਖ ਟੀਮਾਂ ਨੇ ਉਨ੍ਹਾਂ ਨੂੰ ਸੀ. ਆਈ. ਏ. ਸਟਾਫ ਅਤੇ ਸਪੈਸ਼ਲ ਆਪਰੇਸ਼ਨ ਯੂਨਿਟ 'ਚ ਤਲਬ ਕਰ ਲਿਆ। ਪੁਲਸ ਟੀਮਾਂ ਖੁਦ ਬਿਆਸ ਨੇੜੇ ਅਤੇ ਹੋਰ ਸਥਾਨਾਂ 'ਤੇ ਜਾ ਕੇ ਗੁੱਜਰਾਂ ਨੂੰ ਲੈ ਕੇ ਜਲੰਧਰ ਪਹੁੰਚੀਆਂ ਅਤੇ ਸਾਰਿਆਂ ਤੋਂ ਵੱਖ-ਵੱਖ ਬਿਠਾ ਕੇ ਪੁੱਛਗਿਛ ਕੀਤੀ ਗਈ। ਹਾਲਾਂਕਿ ਗਰੁੱਪ 'ਚ ਕੋਈ ਵੀ ਦੇਸ਼ ਵਿਰੋਧੀ ਸਮੱਗਰੀ ਨਹੀਂੀਂ ਮਿਲੀ ਅਤੇ ਨਾ ਹੀ ਕੋਈ ਸ਼ੱਕੀ ਵਿਅਕਤੀ ਮਿਲਿਆ ਹੈ।

ਗੁੱਜਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਉਕਤ ਗਰੁੱਪ ਦਾ ਲਿੰਕ ਆਇਆ ਸੀ, ਜਿਸ ਨੂੰ ਕਲਿਕ ਕਰਨ ਤੋਂ ਬਾਅਦ ੳੁਹ ਖੁਦ ਹੀ ਵਟਸਐਪ ਗਰੁੱਪ 'ਚ ਐਡ ਹੋ ਗਏ ਸਨ। ਹਾਲਾਂਕਿ ਪੁਲਸ ਨੇ ਸਾਰੀ ਜਾਂਚ ਤੋਂ ਬਾਅਦ ਗੁੱਜਰਾਂ ਨੂੰ ਰਾਤ ਨੂੰ ਛੱਡ ਦਿੱਤਾ ਸੀ। ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੀ ਗਲਤ ਸਮੱਗਰੀ ਨਹਂੀਂ ਮਿਲੀ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ 'ਜਗ ਬਾਣੀ' ਨੇ ਖਬਰ ਪ੍ਰਕਾਸ਼ਿਤ ਕਰਕੇ ਭਾਰਤੀ ਵਟਸਐਪ ਗਰੁੱਪ ਵਿਚ ਪਾਕਿਸਤਾਨੀ ਫੌਜੀਆਂ ਦੇ ਨੰਬਰ ਐਡ ਹੋਣ ਦਾ ਖੁਲਾਸਾ ਕੀਤਾ ਸੀ। ਸਕਿਓਰਿਟੀ ਰੀਜਨ ਕਾਰਨ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤੀ ਜਾਵੇ, ਇਸ ਲਈ ਹਰ ਸਕਿਓਰਿਟੀ ਦੇ ਹਰ ਇਕ ਐਂਗਲ 'ਤੇ ਨਜ਼ਰ ਰੱਖੀ ਜਾ ਰਹੀ ਹੈ।


author

shivani attri

Content Editor

Related News