ਜਦੋਂ ਸਕੂਲ ਦੇ ਵਟਸਐਪ ਗਰੁੱਪ ''ਚ ਪਈ ਵੀਡੀਓ ਦੇਖ ਝੁਕ ਗਈਆਂ ਮਹਿਲਾ ਅਧਿਆਪਕਾਂ ਦੀਆਂ ਨਜ਼ਰਾਂ...

Tuesday, Sep 20, 2016 - 12:57 PM (IST)

 ਜਦੋਂ ਸਕੂਲ ਦੇ ਵਟਸਐਪ ਗਰੁੱਪ ''ਚ ਪਈ ਵੀਡੀਓ ਦੇਖ ਝੁਕ ਗਈਆਂ ਮਹਿਲਾ ਅਧਿਆਪਕਾਂ ਦੀਆਂ ਨਜ਼ਰਾਂ...
ਭੋਗਪੁਰ : ਬਲਾਕ ਪ੍ਰਾਈਮਰੀ ਸਿੱਖਿਆ ਅਫਸਰ ਵਲੋਂ ਬਣਾਏ ਗਏ ਮਿਡ-ਡੇਅ-ਮੀਲ ਨਾਲ ਸੰਬੰਧਿਤ ਵਟਸਐੱਪ ਗਰੁੱਪ ''ਚ ਇਕ ਅਧਿਆਪਕ ਨੇ ਅਸ਼ਲੀਲ ਫਿਲਮਾਂ ਅਪਲੋਡ ਕਰ ਦਿੱਤੀਆਂ, ਜਿਸ ਨੂੰ ਦੇਖਦੇ ਸਾਰ ਹੀ ਮਹਿਲਾ ਅਧਿਆਪਕਾਂ ਦੀਆਂ ਨਜ਼ਰਾਂ ਝੁਕ ਗਈਆਂ। ਇਸ ਗਰੁੱਪ ''ਚ ਕਈ ਪ੍ਰਿੰਸੀਪਲ ਅਤੇ ਜ਼ਿਆਦਾਤਰ ਮਹਿਲਾ ਅਧਿਆਪਕਾ ਸ਼ਾਮਲ ਹਨ ਪਰ ਐਤਵਾਰ ਰਾਤ ਨੂੰ ਗਰੁੱਪ ''ਚ ਇਕ ਤੋਂ ਬਾਅਦ ਇਕ ਕਈ ਬਲਿਊ ਫਿਲਮਾਂ ਦੇ ਵੀਡੀਓ ਨੇ ਇਨ੍ਹਾਂ ਮਹਿਲਾਂ ਅਧਿਆਪਕਾਂ ਨੂੰ ਸ਼ਰਮਸਾਰ ਕਰ ਦਿੱਤਾ। 
ਜਾਣਕਾਰੀ ਮੁਤਾਬਕ ਦਫਤਰ ਦੇ ਸਹਾਇਕ ਮੈਨੇਜਰ ਸੁਖਵਿੰਦਰ ਸਿੰਘ ਨੇ ਮਿਡ-ਡੇਅ-ਮੀਲ ਨਾਲ ਸੰਬੰਧਿਤ ਜਾਣਕਾਰੀ ਅਤੇ ਸੂਚਨਾਵਾਂ ਦੇ ਲੈਣ-ਦੇਣ ਲਈ ਇਕ ਵਟਸਐਪ ਗਰੁੱਪ ਬਣਾਇਆ ਹੋਇਆ ਹੈ। ਐਤਵਾਰ ਰਾਤ ਇਕ ਪ੍ਰਾਈਮਰੀ ਸਕੂਲ ਦੇ ਇਕ ਅਧਿਆਪਕ ਨੇ ਅਸ਼ਲੀਲ ਫਿਲਮਾਂ ਇਸ ਗਰੁੱਪ ''ਚ ਪਾ ਦਿੱਤੀਆਂ, ਜਿਸ ਤੋਂ ਬਾਅਦ ਅਧਿਆਪਕਾਂ ਨੇ ਇਸ ਬਾਰੇ ''ਚ ਸਹਾਇਕ ਮੈਨੇਜਰ ਸੁਖਵਿੰਦਰ ਸਿੰਘ ਨੂੰ ਸ਼ਿਕਾਇਤ ਕੀਤੀ। 
ਇਸ ਸੰਬੰਧੀ ''ਚ ਬਲਾਕ ਪ੍ਰਾਈਮਰੀ ਸਿੱਖਿਆ ਅਧਿਕਾਰੀ ਜਗਦੀਸ਼ ਰਾਏ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ, ਜੋ ਕਿ ਬਹੁਤ ਹੀ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਜਿਸ ਅਧਿਆਪਕ ਨੇ ਵੀ ਅਜਿਹਾ ਕੀਤਾ ਹੈ, ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਬਲਾਕ ਸਿੱਖਿਆ ਅਧਿਕਾਰੀ ਇਸ ਗਰੁਪ ''ਚ ਖੁਦ ਵੀ ਸ਼ਾਮਲ ਹਨ। ਇਸ ਹਰਕਤ ਨਾਲ ਪੂਰਾ ਸਿੱਖਿਆ ਵਿਭਾਗ ਸ਼ਰਮਸਾਰ ਹੋ ਗਿਆ ਹੈ। ਦੂਜੇ ਪਾਸੇ ਪਤਾ ਲੱਗਿਆ ਹੈ ਕਿ ਦੋਸ਼ੀ ਅਧਿਆਪਕ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। 

author

Babita Marhas

News Editor

Related News