''ਵੀਕਐਂਡ ਤਾਲਾਬੰਦੀ'' ਕਾਰਨ ਭੰਬਲਭੂਸੇ ''ਚ ਲੋਕ, ਬਾਜ਼ਾਰਾਂ ''ਚੋਂ ਗਾਹਕ ਗਾਇਬ

06/13/2020 1:44:26 PM

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ’ਚ ਕੋਰੋਨਾ ਵਾਇਰਸ ਦੇ ਵੱਧਦਿਆਂ ਮਾਮਲਿਆਂ ਕਾਰਨ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਤੇ ਐਤਵਾਰ ਨੂੰ ਤਾਲਾਬੰਦੀ ਸਬੰਧੀ ਕੀਤੇ ਉਲਝਣ ਭਰੇ ਐਲਾਨਾਂ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਚੰਡੀਗੜ੍ਹ ਵਿਖੇ ਸਰਕਾਰੀ ਦਫ਼ਤਰਾਂ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਵੱਲੋਂ ਸ਼ਨੀਵਾਰ ਤੇ ਐਤਵਾਰ ਨੂੰ ਤਾਲਾਬੰਦੀ ਸਬੰਧੀ ਬਣਾਈ ਨੀਤੀ 'ਚ ਸਰਕਾਰ ਆਪ ਵੀ ਉਲਝੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕਦੇ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਕਦੇ ਖੋਲ੍ਹਣ ਦਾ। ਬੇਸ਼ੱਕ ਸ਼ੁੱਕਰਵਾਰ ਸ਼ਾਮ ਨੂੰ ਸਰਕਾਰ ਵੱਲੋਂ ਇਸ ਨਵੀਂ ਤਾਲਾਬੰਦੀ ਸਬੰਧੀ ਜੋ ਨਿਰਦੇਸ਼ ਜਾਰੀ ਕੀਤੇ ਗਏ, ਉਨ੍ਹਾਂ ’ਚ ਸ਼ਨੀਵਾਰ ਨੂੰ 5 ਵਜੇ ਤੱਕ ਦੁਕਾਨਾਂ ਖੋਲ੍ਹਣ ਦੇ ਹੁਕਮ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਸਰਕਾਰ ਆਵਾਜਾਈ ’ਤੇ ਰੋਕ ਲਗਾ ਰਹੀ ਹੈ ਅਤੇ ਜੇਕਰ ਸੜਕਾਂ ’ਤੇ ਆਵਾਜਾਈ ਨਹੀਂ ਹੋਵੇਗੀ ਤਾਂ ਗਾਹਕ ਕਿਸ ਤਰ੍ਹਾਂ ਬਜ਼ਾਰਾਂ 'ਚ ਆਉਣਗੇ। ਸ਼ਨੀਵਾਰ ਨੂੰ ‘ਜਗ ਬਾਣੀ’ ਟੀਮ ਵੱਲੋਂ ਜਦੋਂ ਮਾਛੀਵਾੜਾ ਬਾਜ਼ਾਰ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਦੁਕਾਨਾਂ ਪਹਿਲਾਂ ਵਾਂਗ ਖੁੱਲ੍ਹੀਆਂ ਸਨ ਪਰ ਗਾਹਕਾਂ ਦੀ ਰੌਣਕ ਬਿਲਕੁਲ ਗਾਇਬ ਸੀ।

ਇਹ ਵੀ ਪੜ੍ਹੋ : PGI ’ਚ ਪਲਾਜ਼ਮਾ ਥੈਰੇਪੀ ਨਾਲ ਪਹਿਲਾ ਮਰੀਜ਼ ਠੀਕ, 3 ਦਿਨ ’ਚ ਹੋਈ ਰਿਕਵਰੀ

PunjabKesari

ਸਰਕਾਰ ਵੱਲੋਂ ਆਵਾਜਾਈ ’ਤੇ ਰੋਕ ਹੋਣ ਕਾਰਨ ਪਿੰਡਾਂ ’ਚੋਂ ਲੋਕ ਮਾਛੀਵਾੜਾ ਸ਼ਹਿਰ ’ਚ ਸਮਾਨ ਖਰੀਦਣ ਨਹੀਂ ਆਏ। ਸੁੰਨੇ ਪਏ ਬਜ਼ਾਰਾਂ ’ਚ ਵਿਹਲੇ ਬੈਠੇ ਦੁਕਾਨਦਾਰਾਂ ਨੇ ਕਿਹਾ ਕਿ ਇੱਕ ਤਾਂ ਉਹ ਕੋਰੋਨਾ ਮਹਾਂਮਾਰੀ ਕਾਰਨ ਪਰੇਸ਼ਾਨ ਹਨ ਅਤੇ ਉਪਰੋਂ ਪੰਜਾਬ ਸਰਕਾਰ ਦੇ ਉਲਝਣ ਭਰੇ ਫੈਸਲੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੰਦੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਅੱਜ ਬਾਜ਼ਾਰਾਂ ’ਚ ਗਾਹਕ ਬਿਲਕੁਲ ਨਹੀਂ ਹਨ ਅਤੇ ਉਹ ਸਵੇਰ ਤੋਂ ਵਿਹਲੇ ਬੈਠੇ ਹਨ, ਇਸ ਲਈ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਨਾਲ ਮੌਜੂਦ ਪੜ੍ਹੀ-ਲਿਖੀ ਅਫ਼ਸਰਸ਼ਾਹੀ ਨੂੰ ਅਪੀਲ ਕਰਦੇ ਹਨ ਕਿ ਤਾਲਾਬੰਦੀ ਸਬੰਧੀ ਕੋਈ ਨੀਤੀ ਸਪੱਸ਼ਟ ਬਣਾਈ ਜਾਵੇ ਕਿ ਜਿਸ ਨੂੰ ਵਾਰ-ਵਾਰ ਬਦਲਣਾ ਨਾ ਪਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਉਹ ਫੈਸਲੇ ਲਵੇ, ਜਿਸ ਨਾਲ ਕਰੋਨਾ ਮਹਾਮਾਰੀ ਨੂੰ ਨੱਥ ਪਵੇ ਕਿਉਂਕਿ ਦੁਕਾਨਾਂ ਖੁੱਲ੍ਹੀਆਂ ਤੇ ਆਵਾਜਾਈ ਬੰਦ ਹੋਣ ਨਾਲ ਇਸ ਵਾਇਰਸ ਨੂੰ ਰੋਕਣਾ ਜ਼ਿਆਦਾ ਕਾਰਗਰ ਸਿੱਧ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਲੁਧਿਆਣਾ 'ਚ 'ਕੋਰੋਨਾ' ਨੇ ਮਚਾਈ ਤਬਾਹੀ, 4 ਇਲਾਕੇ 'ਕੰਟੇਨਮੈਂਟ ਜ਼ੋਨ' ਐਲਾਨੇ
ਕੀ, ਠੇਕਿਆਂ ਤੋਂ ਸ਼ਰਾਬ ਲਿਆਉਣ ਲਈ ਈ-ਪਾਸ ਬਣੇਗਾ?

ਪੰਜਾਬ ਸਰਕਾਰ ਨੇ ਹਰੇਕ ਐਤਵਾਰ ਗੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਬਿਲਕੁਲ ਬੰਦ ਰੱਖਣ ਪਰ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖਣ ਅਤੇ ਨਾਲ ਆਵਾਜਾਈ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ, ਸਰਕਾਰ ਦੇ ਇਸ ਉਲਝਣ ਭਰੇ ਫੈਸਲਿਆਂ ’ਤੇ ਸ਼ਰਾਬ ਪੀਣ ਦੇ ਸ਼ੌਕੀਨਾਂ ਨੇ ਵਿਅੰਗ ਕੱਸਦਿਆਂ ਕਿਹਾ ਕਿ ਜੇਕਰ ਐਤਵਾਰ ਨੂੰ ਉਨ੍ਹਾਂ ਨੂੰ ਠੇਕੇ ਤੋਂ ਸ਼ਰਾਬ ਲੈਣ ਜਾਣਾ ਪਵੇ ਤਾਂ ਕੀ ਉਨ੍ਹਾਂ ਨੂੰ ਈ-ਪਾਸ ਬਣਾਉਣਾ ਪਵੇਗਾ। ਦੂਜੇ ਪਾਸੇ ਦੁਕਾਨਦਾਰਾਂ ਨੇ ਕਿਹਾ ਕਿ ਬੇਸ਼ੱਕ ਕੋਰੋਨਾ ਵਾਇਰਸ ਨੂੰ ਨੱਥ ਪਾਉਣ ਲਈ ਐਤਵਾਰ ਨੂੰ ਗੈਰ-ਜ਼ਰੂਰੀ ਵਸਤਾਂ ਬੰਦ ਰੱਖਣ ਦਾ ਫੈਸਲਾ ਚੰਗਾ ਹੈ ਪਰ ਸਰਕਾਰ ਦੁਕਾਨਦਾਰਾਂ ਨੂੰ ਤਾਂ ਆਰਥਿਕ ਨੁਕਸਾਨ ਪਹੁੰਚਾ ਰਹੀ ਹੈ ਪਰ ਠੇਕੇ ਖੋਲ੍ਹ ਕੇ ਆਪਣਾ ਖ਼ਜਾਨਾ ਭਰਨ ਨੂੰ ਤਰਜ਼ੀਹ ਦੇਣਾ ਕਿੰਨਾ ਕੁ ਵਧੀਆ ਫੈਸਲਾ ਹੈ?
ਇਹ ਵੀ ਪੜ੍ਹੋ : ਲੁਧਿਆਣਾ : ਸ਼ਨੀਵਾਰ-ਐਤਵਾਰ ਨੂੰ ਸ਼ਹਿਰੋਂ ਬਾਹਰ ਜਾਣ ਲਈ ਈ-ਪਾਸ ਜ਼ਰੂਰੀ


Babita

Content Editor

Related News