ਵਿਆਹ ਵਾਲੇ ਘਰ ਪਏ ਕੀਰਨੇ : ਕਾਰਡ ਦੇਣ ਜਾ ਰਹੇ ਤਿੰਨ ਨੌਜਵਾਨਾਂ ਦੀ ਦਰਦਨਾਕ ਹਾਦਸੇ 'ਚ ਮੌਤ
Monday, Oct 19, 2020 - 09:59 AM (IST)
ਰੈਲਮਾਜਰਾ/ਕਾਠਗੜ੍ਹ : ਵਿਆਹ ਦੇ ਕਾਰਡ ਦੇਣ ਜਾ ਰਹੇ ਤਿੰਨ ਨੌਜਵਾਨਾਂ ਦੀ ਰੋਪੜ-ਫਗਵਾੜਾ ਮੁੱਖ ਮਾਰਗ ਦੇ ਰਿਆਤ ਬਾਹਰਾ ਕਾਲਜ ਰੈਲਮਾਜਰਾ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ: ਨਾਬਾਲਗ ਨਾਲ ਜਬਰ-ਜ਼ਿਨਾਹ ਤੋਂ ਥੜ੍ਹ ਤੋਂ ਵੱਖ ਕੀਤਾ ਸਿਰ
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਭਾਰਤ ਮਸੀਹ ਲੱਧੜ ਨੇ ਦੱਸਿਆ ਕਿ ਅੰਕੁਸ਼ ਪਠਾਣੀਆਂ ਪੁੱਤਰ ਸਰਬਜੀਤ ਸਿੰਘ ਵਾਸੀ ਬੰਬੋਵਾਲ ਥਾਣਾ ਹਾਜੀਪੁਰ ਮੁਤਾਬਕ ਉਹ ਆਪਣੇ ਦੋਸਤ ਅੰਕਿਤ ਗਾਂਧੀ ਪੁੱਤਰ ਬੀਰ ਸਿੰਘ ਗਾਂਧੀ ਵਾਸੀ ਰਾਣੀਪੁਰ ਥਾਣਾ ਸ਼ਾਹਪੁਰਕੰਡੀ, ਮਨਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਰਾਣੀਪੁਰ ਥਾਣਾ ਸ਼ਾਹਪੁਰਕੰਡੀ, ਜੀਤ ਸਿੰਘ ਗੋਪੀ ਪੁੱਤਰ ਰਣਬੀਰ ਸਿੰਘ ਵਾਸੀ ਬੰਬੋਵਾਲ ਥਾਣਾ ਹਾਜੀਪੁਰ ਅਤੇ ਅਮਨਦੀਪ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਬੜੋਈ ਥਾਣਾ ਸ਼ਾਹਪੁਰ ਕੰਢੀ ਨਾਲ ਪਠਾਨਕੋਟ ਤੋਂ ਚੰਡੀਗੜ੍ਹ ਆਪਣੀ ਕਾਰ 'ਚ ਭੈਣ ਦੇ ਵਿਆਹ ਦੇ ਕਾਰਡ ਦੇਣ ਜਾ ਰਹੇ ਸਨ । ਇਸੇ ਦੌਰਾਨ ਜਦੋਂ ਉਹ ਰਾਇਤ ਕਾਲਜ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਤੋਂ ਅੱਗੇ ਜਾ ਰਿਹਾ ਟਰੱਕ ਨੇ ਇਕਦਮ ਬਰੇਕ ਲਗਾ ਦਿੱਤੀ ਜਿਸ ਕਾਰਣ ਉਨ੍ਹਾਂ ਦੀ ਕਾਰ ਟਰੱਕ ਦੇ ਸੱਜੀ ਸਾਈਡ ਹੇਠਾਂ ਜਾ ਵੜੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਏ ਆਸਰੋਂ ਪੁਲਸ ਚੌਕੀ ਦੇ ਮੁਲਾਜ਼ਮਾਂ ਨੇ ਤੁਰੰਤ ਪਹੁੰਚ ਕੇ ਉਨ੍ਹਾਂ ਨੂੰ ਰੂਪਨਗਰ ਦੇ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਅੰਕਿਤ ਗਾਂਧੀ, ਜੀਤ ਸਿੰਘ ਗੋਪੀ ਤੇ ਅਮਨਦੀਪ ਸਿੰਘ ਭਗਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਅੰਕੁਸ਼ ਪਠਾਣੀਆਂ ਅਤੇ ਮਨਪ੍ਰੀਤ ਸਿੰਘ ਨੂੰ ਗੰਭੀਰ ਹਾਲਤ 'ਚ ਚੰਡੀਗੜ੍ਹ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ। ਪੁਲਸ ਨੇ ਵਾਹਨਾਂ ਨੂੰ ਕਬਜ਼ੇ ਚ ਲੈ ਕੇ ਵੱਖ-ਵੱਖ ਧਾਰਾਵਾਂ ਤਹਿਤ ਟਰੱਕ ਡਰਾਈਵਰ ਪਰਮਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ।
ਇਹ ਵੀ ਪੜ੍ਹੋ : ਬਲਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਅੱਤਵਾਦੀਆਂ ਨਾਲ ਮੁਕਾਬਲਾ ਕਰਨ ਵਾਲਿਆਂ ਦੀ ਸੁਰੱਖਿਆ ਲਈ ਯੋਜਨਾ ਬਣਾਏਗੀ ਸਰਕਾਰ