ਕਦੇ ਗਰਮੀ ਤੇ ਕਦੇ ਠੰਢ, ਮੌਸਮ ਦੀਆਂ ਅਠਖੇਲੀਆਂ ਲੋਕਾਂ ਲਈ ਬਣਿਆ ਬੁਝਾਰਤ

Monday, Feb 10, 2025 - 03:48 AM (IST)

ਕਦੇ ਗਰਮੀ ਤੇ ਕਦੇ ਠੰਢ, ਮੌਸਮ ਦੀਆਂ ਅਠਖੇਲੀਆਂ ਲੋਕਾਂ ਲਈ ਬਣਿਆ ਬੁਝਾਰਤ

ਲੁਧਿਆਣਾ (ਖੁਰਾਣਾ)- ਕਦੇ ਗਰਮੀ ਤੇ ਕਦੇ ਠੰਢ ਦੇ ਅਹਿਸਾਸ ਨਾਲ ਲਗਾਤਾਰ ਮਿਜਾਜ਼ ਬਦਲ ਰਿਹਾ ਮੌਸਮ ਸ਼ਹਿਰ ਵਾਸੀਆਂ ਲਈ ਇਕ ਅਣਸੁਲਝੀ ਬੁਝਾਰਤ ਬਣਦਾ ਜਾ ਰਿਹਾ ਹੈ। ਮਹਾਨਗਰ ’ਚ ਇਕ ਵਾਰ ਫਿਰ ਤੋਂ ਮੌਸਮ ਦੇ ਕੁਝ ਅਜਿਹੇ ਹੀ ਤੇਵਰ ਦੇਖਣ ਨੂੰ ਮਿਲੇ ਹਨ।

ਸਵੇਰ ਸਮੇਂ ਆਸਮਾਨ ’ਚ ਛਾਏ ਬੱਦਲਾਂ ਦੀ ਚਾਦਰ ਨੇ ਜਿੱਥੇ ਲੋਕਾਂ ਨੂੰ ਠੰਢ ਦਾ ਅਹਿਸਾਸ ਕਰਵਾਇਆ, ਉਥੇ ਹੀ ਇਸ ਦੌਰਾਨ ਦੁਪਹਿਰ ਸਮੇਂ ਖਿੜੀ ਤੇਜ਼ ਧੁੱਪ ਦਾ ਆਨੰਦ ਲੈਣ ਲਈ ਖੁੱਲ੍ਹੇ ਆਸਮਾਨ ਹੇਠਾਂ ਡੇਰਾ ਲਾਈ ਬੈਠੇ ਲੋਕਾਂ ਨੂੰ ਸੂਰਜ ਦੇਵਤਾ ਨੇ ਗਰਮੀ ਦਾ ਅਹਿਸਾਸ ਵੀ ਕਰਵਾਇਆ।

PunjabKesari

ਇਹ ਵੀ ਪੜ੍ਹੋ- PUBG ਨੇ ਖ਼ਰਾਬ ਕਰ'ਤਾ ਮੁੰਡੇ ਦਾ ਦਿਮਾਗ਼ ! ਭੈਣ ਨੂੰ ਫ਼ੋਨ ਕਰ ਕੇ ਪਹੁੰਚ ਗਿਆ ਦਰਿਆ ਕੰਢੇ, ਫ਼ਿਰ...

ਅਜਿਹੇ ’ਚ ਧੁੱਪ ਸੇਕਣ ਲਈ ਬੈਠੇ ਲੋਕਾਂ ਨੇ ਗਰਮੀ ਦਾ ਅਹਿਸਾਸ ਹੋਣ ’ਤੇ ਪਾਏ ਹੋਏ ਜੈਕੇਟ, ਸਵੈਟਰ ਅਤੇ ਸ਼ਾਲ ਇਕ ਪਾਸੇ ਰੱਖ ਕੇ ਧੁੱਪ ਦਾ ਆਨੰਦ ਮਾਣਿਆ। ਇਸ ਦੌਰਾਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕੈਂਪਸ ’ਚ ਸਟੱਡੀ ਕਰਨ ਲਈ ਨਿਕਲੀਆਂ ਵਿਦਿਆਰਥਣਾਂ ਧੁੱਪ ’ਚ ਮਸਤੀ ਕਰਦੀਆਂ ਨਜ਼ਰ ਆਈਆਂ ਪਰ ਬਾਅਦ ਦੁਪਹਿਰ ਨੂੰ ਇਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲਈ ਅਤੇ ਸੂਰਜ ਦੇਵਤਾ ਬੱਦਲਾਂ ’ਚ ਛੁਪ ਗਏ, ਜਿਸ ਕਾਰਨ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਠੰਢ ਦਾ ਮੌਸਮ ਹਾਲੇ ਬਾਕੀ ਹੈ ਜਾਂ ਫਿਰ ਗਰਮੀ ਸ਼ੁਰੂ ਹੋ ਗਈ ਹੈ।

ਉੱਥੇ ਹੀ ਮੌਸਮ ਵਿਭਾਗ ਦੇ ਮਾਹਿਰਾਂ ਦੀ ਮੰਨੀਏ ਤਾਂ ਹਾਲੇ ਮੌਸਮ ’ਚ ਕੋਈ ਖਾਸ ਤਬਦੀਲੀ ਹੋਣ ਵਾਲੀ ਨਹੀਂ ਹੈ। ਇਸ ਦੌਰਾਨ ਆਉਣ ਵਾਲੇ ਦਿਨਾਂ ’ਚ ਧੁੱਪ ਨਿਕਲਣ ’ਤੇ ਜਿਥੇ ਦੁਪਹਿਰ ਸਮੇਂ ਤਾਪਮਾਨ ਕੁਝ ਆਮ ਹੋਵੇਗਾ ਤਾਂ ਓਥੇ ਰਾਤ ਨੂੰ ਠੰਢ ਦੀ ਮਾਰ ਪਵੇਗੀ।

ਇਹ ਵੀ ਪੜ੍ਹੋ- ਦਵਾਈ ਲੈਣ ਜਾਂਦੇ ਬੰਦੇ ਦੀ ਰਸਤੇ 'ਚ ਹੀ ਤੜਫ਼-ਤੜਫ਼ ਨਿਕਲੀ ਜਾਨ, ਨਹੀਂ ਦੇਖ ਹੁੰਦਾ ਧਾਹਾਂ ਮਾਰ ਰੋਂਦਾ ਪਰਿਵਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News