ਸਾਉਣ ਦੇ ਪਹਿਲੇ ਦਿਨ ਬਰਸੇ ਬੱਦਲ

07/17/2018 2:52:30 AM

ਲੁਧਿਆਣਾ(ਸਲੂਜਾ)-ਸਾਉਣ ਮਹੀਨੇ ਦੇ ਪਹਿਲੇ ਦਿਨ ਹੀ ਸਥਾਨਕ ਮਹਾਨਗਰ ’ਚ ਤੂਫਾਨ ਰੂਪੀ ਤੇਜ਼ ਹਵਾਵਾਂ ਨਾਲ 167  ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਪੰਜਾਬੀ ਖੇਤੀਬਾਡ਼ੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਇਹ ਦਾਅਵਾ ਕਰਦੇ ਹੋਏ ਦੱਸਿਆ ਕਿ ਸਵੇਰ ਦੇ 7.30 ਵਜੇ ਤੋਂ ਲੈ ਕੇ ਸਵੇਰ ਦੇ 8.30 ਵਜੇ ਤਕ 19 ਮਿਲੀਮੀਟਰ ਬਾਰਸ਼ ਹੋਈ। ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ 53 ਮਿਲੀ-ਮੀਟਰ ਐਵਰਜ ਰੇਨ ਫਾਲ ਵੱਧ ਹੋਣ ਨਾਲ ਪਿਛਲੇ 45 ਸਾਲਾਂ ਦਾ ਰਿਕਾਰਡ ਵੀ ਟੁੱਟ ਗਿਆ।
 ਪਾਵਰਕਾਮ ’ਤੇ ਭਾਰੀ ਪਿਆ ਸਾਉਣ
 ਬਾਰਿਸ਼ ਦੇ ਸ਼ੁਰੂ ਹੁੰਦੇ ਹੋ ਰਾਹੋਂ ਰੋਡ, ਗਿੱਲ ਰੋਡ, ਰੋਜ਼ ਗਾਰਡਨ ਅਤੇ ਪੁਲਸ ਕਮਿਸ਼ਨਲ ਦੀ ਰਹਾਇਸ਼ ਨੇਡ਼ੇ ਇਕ ਦੇ ਬਾਅਦ ਇਕ ਦਰਖਤ ਡਿੱਗਣ ਨਾਲ ਇਥੇ ਆਵਾਜਾਈ ਪ੍ਰਭਾਵਿਤ ਹੋਈ, ਉਥੇ ਬਿਜਲੀ ਗੁੱਲ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੁੰਦਰ ਨਗਰ ਡਵੀਜ਼ਨ ਅਧੀਨ ਪੈਂਦੀ ਰਾਹੋਂ ਰੋਡ ’ਤੇ ਅੱਜ ਅਧੀ ਦਰਜਨ ਦੇ ਕਰੀਬ ਬਿਜਲੀ ਦੇ ਪੋਲ ਡਿੱਗ ਕੇ ਤਬਾਹ ਹੋ ਗਏ, ਜਿਸ ਕਾਰਨ ਸੰਬੰਧਿਤ ਇਲਾਕਿਆਂ ਦੀ ਬਿਜਲੀ ਸਪਲਾਈ ਕਾਫੀ ਸਮੇਂ ਤਕ ਪ੍ਰਭਾਵਿਤ ਰਹੀ। ਪੀਣ ਵਾਲੇ ਪਾਣੀ ਦੀ ਕਮੀ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪਿਆ। ਐਕਸੀਅਨ ਰਾਮ ਪਾਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਦੁਪਹਿਰ ਤਕ ਬਿਜਲੀ ਸਪਲਾਈ ਨੂੰ ਨਾਰਮਲ ਕਰ ਦਿੱਤਾ ਗਿਆ। ਜਮਾਲਪੁਰ ਕਾਲੋਨੀ ਦੇ ਵੇਦ ਪ੍ਰਕਾਸ਼ ਸ਼ਰਮਾ ਨੇ ਦਸਿਆ ਕਿ ਸਵੇਰ ਤੋਂ ਲੈ ਕੇ ਅੱਜ ਸ਼ਾਮ ਢਲਣ ਤਕ ਬਿਜਲੀ ਤੇ ਪਾਣੀ ਦੀ ਸਪਲਾਈ ਠੱਪ ਰਹੀ। ਗ੍ਰੀਨ ਫੀਲਡ ਦੇ ਰਹਿਣ ਵਾਲੇ ਬਿਜਨੈਸ ਮੈਨ ਅਸ਼ੀਸ਼ ਕੁਮਾਰ ਨੇ ਦਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੀ ਇਥੋਂ ਦੇ ਸਮੂਹ ਕਾਰੋਬਾਰੀਆਂ ਦੀ ਜੀਣਾ ਦੁਭਰ ਹੋਇਆ ਪਿਆ ਹੈ। ਪਹਿਲੇ ਦੋ ਦਿਨ ਲਲਤੋਂ ਪਾਵਰ ਸਟੇਸ਼ਨ ਬੰਦ ਰਹਿਣ ਨਾਲ ਉਨਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ। ਅੱਜ ਬਾਰਿਸ਼ ਹੁੰਦੇ ਹੀ ਬਿਜਲੀ ਗੁੱਲ ਹੋ ਗਈ। ਉਨਾਂ ਨੇ ਬਿਜਲੀ ਦੀ ਕਾਰਗੁਜਾਰੀ ਤੇ ਸੁਆਲ ਚੁੱਕਦਿਆਂ ਇਹ ਪੁਛਿਆ ਹੈ ਕਿ ਬਿਜਲੀ ਦੀ ਮੰਗ ਵਧ ਜਾਣ ਦੇ ਸਮੇਂ ਵਿਚ ਇਨਾਂ ਦੇ ਬਿਜਲੀ ਘਰ ਓਵਰ ਲੋਡਿਡ ਹੋ ਜਾਂਦੇ ਹਨ। ਬਾਰਿਸ਼ ਵਿਚ ਇਨਾਂ ਦੀ ਬਿਜਲੀ ਲਾਈਨਾਂ ਟ੍ਰਿਪ ਕਰ ਜਾਂਦੀਆਂ ਹਨ। ਆਖਿਰ ਪਾਵਰਕਾਮ ਨੇ ਕਿਥੇ 400 ਕਰੋਡ਼ ਰੁਪੈ ਖਰਚ ਕਰ ਦਿੱਤੇ। ਇਥੇ ਕਿਥੇ ਪਾਵਰ ਸਪਲਾਈ ਦਾ ਸਿਸਟਮ ਅਪਗ੍ਰੇਡ ਹੋਇਆ ਹੈ। ਬਾਡ਼ੇਵਾਲ ਰੋਡ ਦੇ ਰਹਿਣ ਵਾਲੇ ਦੁਕਾਨਦਾਰ ਗੁਰਮੀਤ ਸਿੰਘ ਨੇ ਦਸਿਆ ਕਿ ਇਕ ਟਰਾਂਫਾਰਮਰ ਦੇ ਟ੍ਰਿਪ ਕੀਤੇ ਜਾਣ ਦੀ ਵਜ੍ਹਾ ਨਾਲ ਉਹ ਪਿਛਲੇ 14 ਘੰਟਿਆਂ ਤੋਂ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਕਿਤੇ ਵੀ ਕੋਈ ਸੁਣਵਾਈ ਲਈ ਤਿਆਰ ਨਹੀਂ ਹੈ। ਉਨਾਂ ਦਾ ਕੰਮ ਕਾਜ ਠੱਪ ਹੋ ਕੇ ਰਹਿ ਗਿਆ ਹੈ। ਦੁਗਰੀ ਦੇ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਇਲਾਕਾ ਨਿਵਾਸੀਆਂ ਨੇ ਵੀ ਬਲੈਕ ਆਊਟ ਹੋਣ ਦੀ ਕਈ ਵਾਰ ਸ਼ਿਕਾਇਤ ਬਿਜਲੀ ਵਿਭਾਗ ਦੇ ਸ਼ਿਕਾਇਤ ਨੰਬਰ 1912 ਤੇ ਲਿਖਵਾਈ ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਸ਼ਿਕਾਇਤ ਅਜ ਤੋਂ ਇਕ ਮਹੀਨੇ ਪਹਿਲਾਂ ਲਿਖਵਾਈ ਗਈ, ਉਸ ਦੇ ਸਟੇਟਸ ਦੇ ਸਬੰਧ ਵਿਚ ਪਾਵਰ ਸਪਲਾਈ ਬਹਾਲ ਹੋਣ ਦੇ ਦਾਅਵੇ ਕਰਨ ਨਾਲ ਇਲਾਕਾ ਨਿਵਾਸੀਆਂ ਦੀ ਪ੍ਰੇਸ਼ਾਨੀ ਘਟ ਹੋਣ ਦੀ ਬਜਾਏ ਵਧ ਗਈ।

PunjabKesari

ਝੋਨੇ ਦੀ ਫਸਲ  ਨੁਕਸਾਨੀ
 ਪਿੰਡ ਮਾਛੀਆਂ ਕਲਾਂ ਤੇ ਕਡਿਆਣਾ ਕਲਾਂ ਦੇ ਕਿਸਾਨਾਂ ਨੇ ਝਿੰਮ-ਝਿੰਮ ਬਾਰਿਸ਼ ਕਾਰਨ ਝੋਨੇ ਦੀ ਫਸਲ ਨੂੰ ਨੁਕਸਾਨ ਹੋਣ ਬਾਰੇ ਦਸਿਆ ਹੈ। ਇਨਾਂ ਕਿਸਾਨਾਂ ਨੇ ਨੁਕਸਾਨ ਹੁਣ ਪਿਛੇ ਇਹ ਦਲੀਲ ਦਿੱਤੀ ਕਿ ਇਸ ਵਾਰ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਸਮੇਂ ਵਿਚ ਵਾਧਾ ਕੀਤਾ ਗਿਆ ਹੈ, ਉਸੇ ਵਜ੍ਹਾ ਨਾਲ ਅੱਜ ਉਨਾਂ ਨੂੰ ਨੁਕਸਾਨ ਝੱਲਣਾ ਪਿਆ। ਜੇਕਰ ਇਹੀ ਝੋਨੇ ਦੀ ਬਿਜਲਾਈ ਪਹਿਲਾਂ ਤੋਂ ਨਿਸ਼ਚਿ ਸਮੇਂ ਦੌਰਾਨ ਹੋ ਜਾਂਦੀ ਤਾਂ ਫਿਰ ਇੰਨੀ ਬਾਰਿਸ਼ ਨਾਲ ਝੋਨਾ ਡੁੱਬਣ ਕਾਰਨ ਤਬਾਹ ਨਾ ਹੁੰਦਾ। ਉਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੋਏ ਨੁਕਸਾਨ ਦਾ ਜਾਇਜਾ ਲੈ ਕੇ ਉਨਾਂ ਨੂੰ ਮੁਆਵਜਾ ਦਿੱਤਾ ਜਾਵੇ। ਤਾਂ ਕਿਉਨਾਂ ਦੇ ਆਰਥਿਕ ਤੌਰ ਤੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। 
 ਹਵਾ ਤੇ ਨਮੀ ਦੀ ਮਾਤਰਾ ਸਵੇਰੇ 85 ਫੀਸਦੀ
ਇਥੇ ਇਹ ਦੱਸ ਦੇਈਏ ਕਿ ਅੱਜ ਵੱਧ ਤੋਂ ਵੱਧ ਤੇ ਘੱਟੋ ਘਟ ਤਾਪਮਾਨ ਦਾ ਪਾਰਾ ਲਗਭਗ ਇਕੋ ਜਿਹਾ ਹੀ ਰਿਹਾ. ਇਸ ਤਰ੍ਹਾਂ ਸਵੇਰ ਤੇ ਸ਼ਾਮ ਨੂੰ ਨਮੀ ਦੀ ਮਾਤਰਾ ਵਿਚ ਕੇਵਲ 3 ਫਸੀਦੀ ਦਾ ਫਰਕ ਦਰਜ ਕੀਤਾ ਗਿਆ। 
 ਸਿਵਲ ਹਸਪਤਾਲ ਦੀ ਕੰਧ ਡਿੱਗੀ
 ਬਾਰਿਸ਼ ਦੌਰਾਨ ਸਿਵਲ ਹਸਪਤਾਲ ਦੀ ਕੰਧ ਡਿੱਗਣ ਨਾਲ ਮੋਟਰ ਸਾਈਕਲਾਂ, ਰੇਹਡ਼ਿਆਂ ਅਤੇ ਇਕ ਕਾਰ ਡੈਮਜ ਹੋ ਗਏ। ਦੁਕਾਨਾਂ ਤੇ ਘਰਾਂ ਵਿਚ ਬਾਰਿਸ਼ ਦਾ ਪਾਣੀ ਦਾਖਲ ਹੋਣ ਨਾਲ ਫਰਿੱਜ ਤੇ ਮੋਟਰਾਂ ਤਵਾਹ ਹੋਣ ਦੀ ਰਿਪੋਰਟ ਮਿਲੀ ਹੈ।


Related News