ਕੂਡ਼ਾ ਸੁੱਟਣ ’ਤੇ ਔਰਤ ਦੀ ਕੀਤੀ ਕੁੱਟ-ਮਾਰ, ਪਾਡ਼ੇ ਕੱਪਡ਼ੇ

Tuesday, Aug 28, 2018 - 05:26 AM (IST)

ਕੂਡ਼ਾ ਸੁੱਟਣ ’ਤੇ ਔਰਤ ਦੀ ਕੀਤੀ ਕੁੱਟ-ਮਾਰ, ਪਾਡ਼ੇ ਕੱਪਡ਼ੇ

ਮੋਗਾ, (ਅਾਜ਼ਾਦ)- ਕਸਬਾ ਸਮਾਲਸਰ ’ਚ ਕੂਡ਼ਾ ਸੁੱਟਣ ’ਤੇ  ਕੁੱਝ  ਵਿਅਕਤੀਆਂ   ਵੱਲੋਂ ਮਾਇਆ ਦੇਵੀ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕਰਨ ਦੇ ਇਲਾਵਾ ਉਸ ਦੇ ਕੱਪਡ਼ੇ ਵੀ ਪਾਡ਼ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਮਾਲਸਰ ਪੁਲਸ ਵੱਲੋਂ ਤੇਜਾ ਸਿੰਘ, ਬਲਵੀਰ ਕੌਰ, ਮਨਪ੍ਰੀਤ ਸਿੰਘ, ਰਮਨਦੀਪ ਕੌਰ ਨਿਵਾਸੀ ਸਮਾਲਸਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। 
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀਡ਼ਤਾ  ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਕੁੂਡ਼ਾ ਸੁੱਟਣ ਵਾਲੀ ਜਗ੍ਹਾ ’ਤੇ ਕੂਡ਼ਾ ਸੁੱਟਦੇ ਆ ਰਹੇ ਹਨ, ਉਥੇ ਹੋਰ ਲੋਕ ਵੀ ਕੂਡ਼ਾ ਸੁੱਟਦੇ ਹਨ ਪਰ ਕਥਿਤ ਦੋਸ਼ੀ ਉਥੇ ਕੂਡ਼ਾ ਸੁੱਟਣ ਦਾ ਵਿਰੋਧ ਕਰਦੇ ਹਨ ਅਤੇ ਕਹਿ ਰਹੇ ਹਨ ਕਿ ਇਹ ਜਗ੍ਹਾ ਸਾਡੇ ਘਰ ਦੇ ਸਾਹਮਣੇ ਹੈ, ਜਿਸ ਕਾਰਨ ਸਾਨੂੰ ਮੁਸ਼ਕਲ ਹੋ ਰਹੀ ਹੈ, ਜਦਕਿ ਉਕਤ ਜਗ੍ਹਾ ਪੰਚਾਇਤ  ਦੀ  ਹੈ , ਜਦ ਮੈਂ ਉਥੇ ਕੁੂਡ਼ਾ ਸੁੱਟਣ  ਲਈ ਗਈ ਤਾਂ ਕਥਿਤ ਦੋਸ਼ੀਆਂ ਨੇ ਮੇਰੀ ਕੁੱਟ-ਮਾਰ ਕੀਤੀ ਤੇ ਕੱਪਡ਼ੇ ਪਾਡ਼ ਦਿੱਤੇ।
   ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਚਰਨਜੀਤ ਕੌਰ ਨੇ ਦੱਸਿਆ ਕਿ ਉਹ ਸੱਚਾਈ ਜਾਨਣ ਦਾ ਯਤਨ ਕਰ ਰਹੇ ਹਨ ਅਤੇ ਕਥਿਤ ਦੋਸ਼ੀਆਂ ਦੀ ਗ਼੍ਰਿਫਤਾਰੀ ਬਾਕੀ ਹੈ।
 


Related News