ਹਥਿਆਰਾਂ ਦੇ ਜ਼ੋਰ ’ਤੇ ਲੁਟੇਰੇ 58 ਦੇ ਕਰੀਬ ਬੱਕਰੀਆਂ ਲੈ ਕੇ ਹੋਏ ਰਫੂਚੱਕਰ, ਹੋਇਆ 12 ਲੱਖ ਦਾ ਨੁਕਸਾਨ

Tuesday, May 25, 2021 - 05:37 PM (IST)

ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ) - ਚੋਰਾਂ ਦੇ ਹੌਸਲੇ ਕਿਸ ਕਦਰ ਬੁਲੰਦ ਨੇ ਇਸ ਦੀ ਤਾਜ਼ਾ ਮਿਸਾਲ ਸ੍ਰੀ ਆਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਦੇ ਅਧੀਨ ਪੈਂਦੇ ਪਿੰਡ ਨਲਹੋਟੀ ਹੇਠਲੀ ਵਿਖੇ ਵੇਖੀ ਜਾ ਸਕਦੀ ਹੈ। ਉਕਤ ਸਥਾਨ ’ਤੇ ਅਣਪਛਾਤੇ ਲੁਟੇਰਿਆਂ ਵਲੋਂ ਹਥਿਆਰਾਂ ਦੇ ਜ਼ੋਰ 'ਤੇ ਇਕ ਕਿਸਾਨ ਦੇ ਵਾੜੇ 'ਚੋਂ 58 ਦੇ ਕਰੀਬ ਬੱਕਰੀਆਂ ਚੋਰੀ ਕਰਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 

ਪੜ੍ਹੋ ਇਹ ਵੀ ਖਬਰ - ਇਸ਼ਕ ’ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਜਵਾਨ ਪੁੱਤਰ, ਲਾਸ਼ ਸਾੜ ਕੇ ਡਰੇਨ ’ਚ ਸੁੱਟੀ

ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਅਵਤਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 11 ਵਜੇ ਦੋ ਗੱਡੀਆਂ 'ਚ ਸਵਾਰ ਕੁਝ ਅਣਪਛਾਤੇ 8-9 ਵਿਅਕਤੀ ਆਏ, ਜਿਨ੍ਹਾਂ ਆਉਂਦੇ ਸਾਰ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਨੇ ਉਸ ਨੂੰ ਮੰਜੇ ਨਾਲ ਬੰਨ੍ਹ ਦਿੱਤਾ, ਜਿਸ ਉਪਰੰਤ ਟਾਟਾ 407 ਗੱਡੀ 'ਚ ਇਕ-ਇਕ ਕਰ ਕੇ ਸਾਰੀਆਂ 58 ਬੱਕਰੀਆਂ ਨੂੰ ਲੱਦ ਕੇ ਫ਼ਰਾਰ ਹੋ ਗਏ। ਪੀੜਤ ਕਿਸਾਨ ਨੇ ਦੱਸਿਆ ਕਿ ਚੋਰੀ ਹੋਈਆਂ ਸਾਰੀਆਂ ਬੱਕਰੀਆਂ ਦੀ ਕੀਮਤ ਲਗਪਗ ਬਾਰਾਂ ਲੱਖ ਦੇ ਕਰੀਬ ਸੀ। ਉਸ ਨੇ ਦੱਸਿਆ ਕਿ ਇਹ ਬੱਕਰੀਆਂ ਨਾਲ ਹੀ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ।

ਪੜ੍ਹੋ ਇਹ ਵੀ ਖਬਰ - ਕੋਰੋਨਾ ਤੋਂ ਬਾਅਦ ਅੰਮ੍ਰਿਤਸਰ ’ਚ ਬਲੈਕ ਫੰਗਸ ਦਾ ਜਾਨਲੇਵਾ ਹਮਲਾ, 3 ਮਰੀਜ਼ਾਂ ਦੀ ਹੋਈ ਮੌਤ

ਦੱਸਣਯੋਗ ਹੈ ਕਿ ਆਏ ਦਿਨ ਹਥਿਆਰਬੰਦ ਵਿਅਕਤੀਆਂ ਵਲੋਂ ਕੀਤੀ ਜਾ ਰਹੀਆਂ ਵਾਰਦਾਤਾਂ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੋਲ ਹੈ ਪਰ ਇਹ ਗੁੰਡਾ ਅਨਸਰ ਅਜੇ ਵੀ ਪੁਲਸ ਪਕੜ ਤੋਂ ਬਾਹਰ ਹਨ। ਅਜਿਹੇ ਵਿੱਚ ਇਲਾਕੇ ਵਿੱਚ ਅਜਿਹੀਆਂ ਘਟਨਾਵਾਂ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ। 

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਇਲਾਕੇ 'ਚ ਨਿਰੰਤਰ ਹੋ ਰਹੀ ਦਹਿਸ਼ਤਗਰਦੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਸਬੰਧੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਸਮੇਂ ਪੰਜਾਬ 'ਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ। ਪੁਲਸ ਪ੍ਰਸ਼ਾਸਨ ਘੂਕ ਨੀਂਦ ’ਚ ਸੁੱਤਾ ਪਿਆ ਹੈ। ਸਰਕਾਰ, ਸਿਵਲ ਪ੍ਰਸ਼ਾਸਨ ਤੇ ਪੁਲਸ ਪ੍ਰਸ਼ਾਸਨ ਨੂੰ ਲੋਕਾਂ ਦੇ ਜਾਨ ਮਾਲ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਨੇ ਕਿਹਾ ਕਿ ਜਦੋਂ ਪੁਲਸ ਚੌਕੀ ਕਲਵਾਂ ਦੇ ਐਨ ਨੱਕ ਥੱਲੇ ਲਗਪਗ 200 ਮੀਟਰ ਤੱਕ ਵੀ ਲੋਕ ਸੁਰੱਖਿਅਤ ਨਹੀਂ ਹਨ ਤਾਂ ਦੂਰ ਦੁਰਾਡੇ ਰਹਿਣ ਵਾਲੇ ਲੋਕਾਂ ਦਾ ਰੱਬ ਹੀ ਰਾਖਾ ਹੈ।

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)


rajwinder kaur

Content Editor

Related News