ਸਿਹਤ ਵਿਭਾਗ ਨੇ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ
Friday, Feb 09, 2024 - 04:58 PM (IST)
ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਹਸਪਤਾਲ ਸੁਨਾਮ ਦੇ ਐੱਸ. ਐੱਮ. ਓ. ਡਾ. ਸੰਜੇ ਕਾਮਰਾ ਦੀ ਅਗਵਾਈ ’ਚ ਸੁਨਾਮ ਦੇ ਗਰਲ ਸਕੂਲ, ਆਦਰਸ਼ ਸਕੂਲ, ਮੋਰਾਂਵਾਲੀ ਸਕੂਲ, ਬੋਆਏ ਸਕੂਲ ਆਦਿ ਜਗ੍ਹਾ ’ਤੇ ਸੈਂਪਲ ਲਏ ਗਏ।
ਇਹ ਸੈਂਪਲ ਸਰਕਾਰੀ ਹਸਪਤਾਲ ਸੁਨਾਮ ਦੇ ਮੁਲਾਜ਼ਮ ਕੁਲਦੀਪ ਗਰਗ, ਗੁਰਤੇਜ ਸਿੰਘ ਅਤੇ ਗੁਰਮੇਲ ਸਿੰਘ ਵੱਲੋਂ ਲਏ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪਾਣੀ ਦੇ ਸੈਂਪਲ ਭਰ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸੰਗਰੂਰ ਵਿਖੇ ਭੇਜੇ ਗਏ ਤਾਂ ਜੋ ਪਾਣੀ ਦੀ ਸ਼ੁੱਧਤਾ ਅਤੇ ਪੀਣ ਯੋਗ ਹੋਣ ਬਾਰੇ ਪਤਾ ਲੱਗ ਸਕੇ। ਪਾਣੀ ਨਾ ਸ਼ੁੱਧ ਹੋਣ ਕਰ ਕੇ ਪੀਲੀਆ, ਹੈਜਾ, ਟਾਈਫਾਈਡ ਆਦਿ ਬੀਮਾਰੀਆਂ ਹੋਣ ਦਾ ਡਰ ਰਹਿੰਦਾ ਹੈ। ਇਸ ਮੌਕੇ ਸਕੂਲਾ ਦੇ ਅਧਿਆਪਕ ਮੌਜੂਦ ਸਨ।