ਗੰਦੇ ਪਾਣੀ ਦੇ ਨਿਕਾਸ ਸਬੰਧੀ ਕਿਸਾਨ ਆਗੂ ਬੀ. ਡੀ. ਪੀ. ਓ. ਨੂੰ ਮਿਲਣਗੇ

07/16/2018 8:00:46 AM

 ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ ਬੌਡੇ ਵਿਖੇ ਪਾਣੀ ਦੇ ਨਿਕਾਸ ਦੀ ਸਮੱਸਿਅਾਂ ਨੂੰ ਲੈ ਕੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਅਤੇ ਬਲਾਕ ਆਗੂ ਬੂਟਾ ਸਿੰਘ ਭਾਗੀਕੇ ਨੇ ਅੱਜ ਪਿੰਡ ਬੌਡੇ ਵਿਖੇ ਪਾਣੀ ਦੇ ਨਿਕਾਸ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ 16 ਜੁਲਾਈ ਨੂੰ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਵੇਰੇ 11 ਵਜੇ ਬੀ. ਡੀ. ਪੀ. ਓ. ਦਫਤਰ ਨਿਹਾਲ ਸਿੰਘ ਵਾਲਾ ਵਿਖੇ ਵਫਦ ਦੇ ਰੂਪ ਵਿਚ ਮਿਲਿਆ ਜਾਵੇਗਾ ਅਤੇ ਪਾਣੀ ਦੀ ਨਿਕਾਸੀ ਬਾਰੇ ਗੱਲਬਾਤ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਿੰਡ ਦੀਆਂ ਗਲੀਆਂ ’ਚ ਗੰਦਾ ਪਾਣੀ ਆਮ ਹੀ ਖਡ਼੍ਹਾ ਰਹਿੰਦਾ ਹੈ, ਜਿਸ ਕਾਰਨ ਅੌਰਤਾਂ ਤੇ ਮਰਦਾਂ ਨੂੰ ਲੰਘਣ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿੰਡ ’ਚ ਬੀਮਾਰੀਆਂ ਫੈਲਣ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਲੋਕਾਂ ਦੀ ਸਮੱਸਿਅਾਂ ਦਾ ਹੱਲ ਨਾ ਕੀਤਾ ਗਿਆ ਤਾਂ ਮੀਟਿੰਗ ਕਰਕੇ ਇਸ ਸਬੰਧੀ ਅਗਲੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਛਿੰਦਰ ਸਿੰਘ ਬੌਡੇ, ਬੰਤ ਸਿੰਘ, ਅਵਤਾਰ ਸਿੰਘ ਪ੍ਰਧਾਨ, ਭਜਨ ਸਿੰਘ ਮੀਨੀਆਂ, ਕਿਸਾਨ ਆਗੂ ਕਾਕਾ ਸਿੰਘ, ਮਹਿੰਦਰ ਸਿੰਘ ਮਾਛੀਕੇ, ਗੁਰਮੇਲ ਸਿੰਘ ਸੈਦੋਕੇ ਆਦਿ ਹਾਜ਼ਰ ਸਨ।

 


Related News