ਗਰਮੀ ਦੇ ਸ਼ੁਰੂ ਹੁੰਦਿਆਂ ਹੀ ''ਘੜੇ'' ਬਣਦੇ ਨੇ ਰਸੋਈ ਘਰਾਂ ਦਾ ਸ਼ਿੰਗਾਰ
Monday, Jun 07, 2021 - 03:27 PM (IST)
ਫਰੀਦਕੋਟ (ਜਸਬੀਰ ਸਿੰਘ) : ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਗਰੀਬ ਪਰਿਵਾਰਾਂ ਦੇ ਫਰਿੱਜ ਘੜੇ ਬਜ਼ਾਰ ਵਿਚ ਵਿਕਣ ਲਈ ਤਿਆਰ ਹੋ ਗਏ ਹਨ। ਪੁਰਾਤਨ ਸਮੇਂ ਤੋ ਲੈ ਕੇ ਅੱਜ ਦੇ ਯੁੱਗ ਵਿਚ ਵੀ ਮਿੱਟੀ ਦੇ ਬਣੇ ਭਾਂਡੇ ਅਤੇ ਘੜਿਆਂ ਦੀ ਸਰਦਾਰੀ ਅਜੇ ਤੱਕ ਕਾਇਮ ਹੈ। ਫਰਿੱਜ ਦਾ ਠੰਡਾ ਪਾਣੀ ਤਨ ਦੀ ਪਿਆਸ ਤਾਂ ਬੁਝਾ ਦਿੰਦਾ ਹੈ ਪਰ ਘੜੇ ਦਾ ਪਾਣੀ ਕੁਦਰਤੀ ਗੁਣਾਂ ਨਾਲ ਭਰਪੂਰ ਹੈ ਅਤੇ ਘੜੇ ਦਾ ਪਾਣੀ ਸੁਆਦਲਾ ਵੀ ਹੁੰਦਾ ਹੈ। ਅੱਜ ਦੇ ਦੌਰ ਵਿਚ ਜੱਦੀ-ਪੁਸ਼ਤੀ ਕੰਮ ਕਰਨ ਵਾਲੇ ਟਾਂਵੇ-ਟਾਂਵੇ ਹੀ ਰਹਿ ਗਏ ਹਨ ਕਿਉਂਕਿ ਇਸ ਕੰਮ ’ਤੇ ਮਿਹਨਤ ਜ਼ਿਆਦਾ ਅਤੇ ਕਮਾਈ ਘੱਟ ਹੁੰਦੀ ਹੈ। ਚਾਹੇ ਲੋਕ ਮਿੱਟੀ ਦੇ ਭਾਂਡਿਆਂ ਤੋਂ ਕਿਨਾਰਾਂ ਕਰਕੇ ਪਲਾਸਟਿਕ ਅਤੇ ਸਟੀਲ ਨੂੰ ਤਰਜ਼ੀਹ ਦੇਣ ਲੱਗ ਪਏ ਹਨ ਪਰ ਲੋਕ ਭਿਆਨਕ ਬੀਮਾਰੀਆਂ ਤੋਂ ਨਿਜ਼ਾਤ ਪਾਉਣ ਲਈ ਮਿੱਟੀ ਦੇ ਭਾਂਡਿਆਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਰਹੇ ਹਨ।