ਪਾਣੀ ਦੇ ਤੇਜ਼ ਵਹਾਅ ’ਚ ਬੁਲਟ ’ਤੇ ਮਸਤੀ ਕਰ ਰਿਹਾ ਸੀ ਨੌਜਵਾਨ, ਪੈ ਗਈਆਂ ਭਾਜੜਾਂ

Wednesday, Jul 12, 2023 - 05:17 PM (IST)

ਪਾਣੀ ਦੇ ਤੇਜ਼ ਵਹਾਅ ’ਚ ਬੁਲਟ ’ਤੇ ਮਸਤੀ ਕਰ ਰਿਹਾ ਸੀ ਨੌਜਵਾਨ, ਪੈ ਗਈਆਂ ਭਾਜੜਾਂ

ਭਾਦਸੋਂ (ਅਵਤਾਰ) : ਬੀਤੇ ਦਿਨੀ ਭਾਰੀ ਬਰਸਾਤ ਅਤੇ ਹੜ੍ਹ ਦੀ ਸਥਿਤੀ ਨਾਲ ਜਿਥੇ ਸੂਬਾ ਵਾਸੀ ਚਿੰਤਤ ਹਨ ਅਤੇ ਹੜ੍ਹ ਦੇ ਪਾਣੀ ਤੋਂ ਬਚਣ ਲਈ ਹਰ ਹੀਲੇ ਵਰਤ ਕੇ ਸੁਰੱਖਿਅਤ ਰਹਿਣਾ ਚਾਹੁੰਦੇ ਹਨ, ਉਥੇ ਹੀ ਸ਼ੋਸਲ ਮੀਡੀਆ ’ਤੇ ਮਸ਼ਹੂਰ ਹੋਣ ਲਈ ਨੌਜਵਾਨ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ। ਇਸ ਦੀ ਤਾਜ਼ਾ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪਿੰਡ ਚਾਸਵਾਲ ਤੋਂ ਸੁਧੇਵਾਲ ਰੋਡ ’ਤੇ ਚੋਏ ਦੇ ਪਾਣੀ ਵਿਚ ਇਕ ਨੌਜਵਾਨ ਬੂਲੇਟ ਮੋਟਰਸਾਇਕਲ ’ਤੇ ਸਵਾਰ ਹੋ ਕੇ ਹੜ੍ਹ ਵਾਲੇ ਪਾਣੀ ਵਿਚ ਮਸਤੀਆਂ ਕਰਨ ਲੱਗਾ ਅਤੇ ਇਹ ਮਸਤੀ ਉਸਨੂੰ ਉਦੋਂ ਮਹਿੰਗੀ ਪਈ ਜਦੋਂ ਉਹ ਪਾਣੀ ਦੀ ਲਪੇਟ ਵਿਚ ਆ ਗਿਆ। ਇੰਨਾ ਹੀ ਨਹੀਂ ਮੋਟਰਸਾਇਕਲ ਪਾਣੀ ਦੀ ਤੇਜ਼ ਰਫਤਾਰ ਵਿਚ ਵਹਿ ਤੁਰਿਆ ਅਤੇ ਨੌਜਵਾਨ ਵੀ ਆਪਣਾ ਸੰਤੁਲਨ ਨਾ ਰੱਖਣ ਕਾਰਨ ਪਾਣੀ ਦੀ ਮਾਰ ਵਿਚ ਆ ਗਿਆ।

ਇਹ ਵੀ ਪੜ੍ਹੋ : ਪੰਜਾਬ ’ਚ ਬਣੇ ਹਾਲਾਤ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣਾਈ ਰਾਹਤ ਭਰੀ ਖ਼ਬਰ

ਇਸ ਸਮੇਂ ਸਰਪੰਚ ਸੁਖਦੇਵ ਕੌਰ ਚਾਸਵਾਲ ਦੇ ਸਪੁੱਤਰ ਸੁਖਜਿੰਦਰ ਸਿੰਘ ਬਿੱਲਾ, ਸੋਮ ਸਿੰਘ, ਲੱਕੀ ਭਾਦਸੋਂ ਨੇ ਮੁਸਤੈਦੀ ਵਿਖਾਉਂਦੇ ਹੋਏ ਟਰੈਕਟਰ ਨਾਲ ਮੋਟਰਸਾਇਕਲ ਅਤੇ ਨੌਜਵਾਨ ਨੂੰ ਮੁਸ਼ੱਕਲ ਨਾਲ ਪਾਣੀ ’ਚੋਂ ਬਾਹਰ ਕੱਢਿਆ। ਗੱਲਬਾਤ ਕਰਦੇ ਹੋਏ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਗਲਤੀ ਕਰਕੇ ਆਪਣੀ ਜਾਨ ਮੁਸੀਬਤ ਵਿਚ ਨਹੀਂ ਪਾਉਣੀ ਚਾਹੀਦੀ ਹੈ, ਅਜਿਹੀ ਗਲਤੀ ਨਾਲ ਜਾਨੀ-ਮਾਲੀ ਨੁਕਸਾਨ ਵੀ ਹੋ ਸਕਦਾ ਸੀ।

ਇਹ ਵੀ ਪੜ੍ਹੋ : ਘਰ ’ਚ ਪਾਣੀ ਨਾਲ ਅੰਦਰ ਵੜ ਆਇਆ ਸੱਪ, ਸੁੱਤੇ ਪਏ ਵਿਅਕਤੀ ਨੂੰ ਮਾਰ ਦਿੱਤਾ ਡੰਗ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News