ਚੰਦ ਭਾਨ ਡਰੇਨ ਦੇ ਪਾਣੀ ''ਚ ਰੁੜੇ ਦੂਜੇ ਬੱਚੇ ਦੀ ਲਾਸ਼ ਬਰਾਮਦ

Tuesday, Apr 23, 2019 - 12:48 PM (IST)

ਚੰਦ ਭਾਨ ਡਰੇਨ ਦੇ ਪਾਣੀ ''ਚ ਰੁੜੇ ਦੂਜੇ ਬੱਚੇ ਦੀ ਲਾਸ਼ ਬਰਾਮਦ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - 21 ਅਪ੍ਰੈਲ ਨੂੰ ਚੰਦ ਭਾਨ ਡਰੇਨ ਦੇ ਪਾਣੀ 'ਚ ਪਿੰਡ ਮਦਰੱਸਾ ਦੇ ਦੋ ਬੱਚੇ ਡੁੱਬ ਗਏ ਸਨ, ਜਿਨ੍ਹਾਂ 'ਚੋਂ ਦੂਜੇ ਬੱਚੇ ਦੀ ਲਾਸ਼ ਅੱਜ ਸਵੇਰੇ ਕਰੀਬ 8 ਵਜੇ ਪਿੰਡ ਛੀਬਿਆਂਵਾਲੀ ਨੇੜਿਓ ਸੈਫ਼ਲ ਕੋਲ ਬਰਾਮਦ ਹੋਈ ਹੈ। ਦੱਸ ਦੇਈਏ ਕਿ ਬੱਚਾ ਆਰਕ ਸਿੰਘ (15) ਪੁੱਤਰ ਸੁਖਦੇਵ ਸਿੰਘ, ਜੋ ਨੌਵੀਂ ਜਮਾਤ ਦਾ ਵਿਦਿਆਰਥੀ ਸੀ, ਜਿਸ ਦੀ ਲਾਸ਼ ਨੂੰ ਐੱਨ. ਡੀ. ਆਰ. ਐੱਫ. ਦੀ ਟੀਮ ਦੇ ਜਵਾਨਾਂ ਵਲੋਂ ਡਰੇਨ 'ਚੋਂ ਬਾਹਰ ਕੱਢਿਆ ਗਿਆ ਹੈ। ਜ਼ਿਕਰਯੋਗ ਹੈ ਕਿ ਆਰਕ ਦੀ ਲਾਸ਼ 44 ਘੰਟਿਆਂ ਬਾਅਦ ਬਰਾਮਦ ਹੋਈ ਹੈ, ਜਦਕਿ ਛੋਟੇ ਬੱਚੇ ਅਜੇ ਦੀ ਲਾਸ਼ 22 ਅਪ੍ਰੈਲ ਦੀ ਸ਼ਾਮ ਨੂੰ 30 ਘੰਟਿਆਂ ਬਾਅਦ ਮਿਲੀ ਸੀ। 

ਪਿੰਡ ਦੇ ਵਸਨੀਕ ਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦਾ ਪੋਸਟ ਮਾਰਟਮ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ 'ਚੋਂ ਕਰਵਾਇਆ ਜਾਵੇਗਾ। ਥਾਣਾ ਲੱਖੇਵਾਲੀ ਦੀ ਮੁੱਖੀ ਇੰਸਪੈਕਟਰ ਬੇਅੰਤ ਕੌਰ ਪੁਲਸ ਪਾਰਟੀ ਸਮੇਤ ਕਾਰਵਾਈ ਕਰ ਰਹੇ ਸਨ। ਉਕਤ ਬੱਚਿਆਂ ਦੀ ਮੌਤ ਹੋ ਜਾਣ 'ਤੇ ਸਮੁੱਚੇ ਪਿੰਡ 'ਚ ਸੋਗ ਦੀ ਲਹਿਰ ਹੈ। ਦੱਸ ਦੇਈਏ ਕਿ ਪੋਸਟਮਾਰਟਮ ਤੋਂ ਬਾਅਦ ਹੀ ਮ੍ਰਿਤਕ ਬੱਚਿਆਂ ਦਾ ਪਰਿਵਾਰ ਵਲੋਂ ਅੰਤਿਮ ਸੰਸਕਾਰ ਕੀਤਾ ਜਾਵੇਗਾ।


author

rajwinder kaur

Content Editor

Related News