ਪੰਜਾਬ ''ਚ ਕੇਬਲ ਨੈੱਟਵਰਕ ਕੰਟਰੋਲ ਨੂੰ ਲੈ ਕੇ ਜੰਗ ਤੇਜ਼, ਇਕ ਮਹੀਨੇ ''ਚ ਹੋਈਆਂ 15 FIR ਦਰਜ

Friday, Dec 08, 2023 - 02:43 PM (IST)

ਪੰਜਾਬ ''ਚ ਕੇਬਲ ਨੈੱਟਵਰਕ ਕੰਟਰੋਲ ਨੂੰ ਲੈ ਕੇ ਜੰਗ ਤੇਜ਼, ਇਕ ਮਹੀਨੇ ''ਚ ਹੋਈਆਂ 15 FIR ਦਰਜ

ਚੰਡੀਗੜ੍ਹ/ਅੰਮ੍ਰਿਤਸਰ- ਪੰਜਾਬ 'ਚ ਕੇਬਲ ਦੇ ਨੈੱਟਵਰਕ 'ਤੇ ਕੰਟਰੋਲ ਨੂੰ ਲੈ ਕੇ ਜੰਗ ਸ਼ੁਰੂ ਹੋ ਗਈ ਹੈ ਅਤੇ ਪਿਛਲੇ ਦਿਨੀਂ ਕੁਝ ਹਫ਼ਤਿਆਂ 'ਚ ਸੂਬੇ ਵਿਚ ਕੇਬਲ ਦੇ ਆਪਰੇਟਰਾਂ ਖ਼ਿਲਾਫ਼ ਲਗਭਗ 15 ਕ੍ਰਾਸ-ਐੱਫ਼. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਵਿਰੋਧੀ ਧਿਰਾਂ ਦੋਸ਼ ਲਗਾ ਰਹੀਆਂ ਹਨ ਸੱਧਾਧਾਰੀ ਦਲ ਵੱਲੋਂ ਨਿਰਦੇਸ਼ਕਾਂ ਨੂੰ ਸਿਰਫ਼ “ਸਰਕਾਰ-ਅਨੁਕੂਲ” ਮੀਡੀਆ ਚੈਨਲ ਚਲਾਉਣ ਦਾ ਨਿਰਦੇਸ਼ ਦੇ ਕੇ ਲਈ ਮੀਡੀਆ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੈ। ਚੋਰੀ, ਤਾਰਾਂ ਕੱਟਣ ਅਤੇ ਬਕਸੇ ਚੋਰੀ ਕਰਨ ਦੇ ਸਬੰਧ ਵਿੱਚ ਫਾਸਟਵੇਅ ਟ੍ਰਾਂਸਮਿਸ਼ਨ ਦੇ ਵਿਰੁੱਧ 9 ਅਤੇ ਕੁਝ ਵਿਰੋਧੀ ਕੇਬਲ ਆਪਰੇਟਰਾਂ ਖ਼ਿਲਾਫ਼ 6 ਐੱਫ਼. ਆਈ. ਆਰ. ਦਰਜ ਕੀਤੀਆਂ ਗਈਆਂ ਹਨ।

ਫਾਸਟਵੇਅ ਆਪਰੇਟਰਾਂ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਖ਼ਿਲਾਫ਼ ਐੱਫ਼. ਆਈ. ਆਰ. ਉਨ੍ਹਾਂ ਦੇ ਕਰਮਚਾਰੀਆਂ ਵਿਰੁੱਧ ਨਾਮ ਨਾਲ ਦਰਜ ਕੀਤੀਆਂ ਗਈਆਂ ਸਨ। ਉਥੇ ਹੀ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰਵਾਈਆਂ ਗਈਆਂ ਸਨ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਫਾਸਟਵੇਅ ਆਪਰੇਟਰਾਂ 'ਤੇ 2007 ਤੋਂ 2017 ਤੱਕ ਅਕਾਲੀ-ਭਾਜਪਾ ਦੇ ਸ਼ਾਸਨ ਦੌਰਾਨ ਵੀ ਇਸੇ ਤਰ੍ਹਾਂ ਦੀਆਂ ਦੁਰਵਿਵਹਾਰਾਂ ਦਾ ਦੋਸ਼ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ Weather

ਕੇਬਲ ਆਪਰੇਟਰਾਂ ਨੇ ਬੁੱਧਵਾਰ ਨੂੰ ਅੰਮ੍ਰਿਤਸਰ 'ਚ ਸੂਬਾ ਵਿਆਪੀ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਪੁਲਸ ਕੇਬਲ ਆਪਰੇਟਰਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਪੰਜਾਬ ਭਰ 'ਚ ਕੇਬਲ ਨੈੱਟਵਰਕ ਦੇ ਪੂਰੇ ਸਿਸਟਮ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਅੰਮ੍ਰਿਤਸਰ ਵਿੱਚ 10, ਪਟਿਆਲਾ ਵਿੱਚ 3 ਅਤੇ ਮੋਹਾਲੀ ਅਤੇ ਫਤਿਹਗੜ੍ਹ ਵਿੱਚ ਇਕ-ਇਕ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਲੁਧਿਆਣਾ ਵਿੱਚ ਹੁਣ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।

13 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ (ਸ਼ਹਿਰੀ) ਪ੍ਰਧਾਨ ਅਮਿਤ ਰਾਠੀ ਸਮੇਤ ਫਾਸਟਵੇਅ ਕੇਬਲ ਦੇ ਕੁਝ ਸਾਥੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ। ਰਾਠੀ ਨੇ ਦੋਸ਼ ਲਗਾਇਆ ਕਿ ਪੁਲਸ ਇਕ ਵਿਧਾਇਕ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ, ਜੋ ਕੇਬਲ ਮਾਫ਼ੀਆ ਦਾ ਸਮਰਥਨ ਕਰ ਰਿਹਾ ਹੈ ਅਤੇ ਆਪਣੇ ਵਿਰੋਧੀਆਂ ਨੂੰ ਫਸਾਉਣ 'ਤੇ ਤੁਲੀ ਹੋਈ ਹੈ। ਨਾਭਾ ਵਿੱਚ ਵੀ ਇਕ ਕੇਬਲ ਆਪਰੇਟਰ ਦੇ ਘਰ ਕੁਝ ਲੋਕਾਂ ਨੇ ਗੋਲ਼ੀਆਂ ਚਲਾ ਦਿੱਤੀਆਂ ਸਨ। ਰਾਠੀ ਨੇ ਕਿਹਾ ਪੁਲਸ ਸਾਡੇ ਕੇਬਲ ਆਪਰੇਟਰਾਂ ਨੂੰ ਬੁਲਾ ਰਹੀ ਹੈ ਅਤੇ ਉਨ੍ਹਾਂ 'ਤੇ ਦਬਾਅ ਪਾ ਰਹੀ ਹੈ ਕਿ ਉਹ ਸਾਡੇ ਨਾਲ ਕੰਮ ਕਰਨਾ ਬੰਦ ਕਰ ਦੇਣ ਅਤੇ ਵਿਰੋਧੀਆਂ ਦੁਆਰਾ ਪ੍ਰਮੋਟ ਕੀਤੇ ਹੋਰ ਨੈੱਟਵਰਕਾਂ ਵਿੱਚ ਸ਼ਾਮਲ ਹੋਣ ਦਾ ਦਬਾਅ ਪਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਹਿਰਾਸਤ ’ਚ ਲਿਆ ਫਿਰੋਜ਼ਪੁਰ ਦਾ DSP ਸੁਰਿੰਦਰ ਬਾਂਸਲ, ਜਾਣੋ ਕੀ ਹੈ ਪੂਰਾ ਮਾਮਲਾ

ਅੰਮ੍ਰਿਤਸਰ ਵਿੱਚ ਸ਼ਹਿਰ ਵਿਚ ਕੇਬਲ ਵਾਰ ਚੱਲ ਰਹੀ ਹੈ। ਫਾਸਟਵੇਅ ਦੇ ਸੰਦੀਪ ਖੰਨਾ ਨੇ ਦੋਸ਼ ਲਾਇਆ ਕਿ ਸਰਕਾਰੀ ਤੰਤਰ ਦੇ ਸਹਿਯੋਗ ਨਾਲ ਇਕ ਹੋਰ ਕੇਬਲ ਆਪਰੇਟਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਉਨ੍ਹਾਂ ਦੀਆਂ ਕੇਬਲ ਤਾਰਾਂ ਨੂੰ ਕੱਟ ਕੇ ਚੋਰੀ ਕਰ ਰਿਹਾ ਹੈ। ਜਲੰਧਰ ਵਿੱਚ 200 ਦੇ ਕਰੀਬ ਕੇਬਲ ਅਪਰੇਟਰ ਹਨ। ਇਨ੍ਹਾਂ ਵਿੱਚੋਂ ਲਗਭਗ 175 ਫਾਸਟਵੇਅ ਨਾਲ ਸਨ ਅਤੇ ਬਾਕੀ 25 ਡੀ. ਐੱਸ. ਕੇਬਲ ਨੈੱਟਵਰਕ ਨੂੰ ਕਨੈਕਸ਼ਨ ਦੇ ਰਹੇ ਹਨ, ਜੋ ਨਵੰਬਰ 2021 ਵਿੱਚ ਕਾਰੋਬਾਰ ਵਿੱਚ ਆਇਆ ਸੀ। ਡੀ. ਐੱਸ. ਕੇਬਲ ਹਰ ਕਿਸਮ ਦੇ ਪੈਕੇਜਾਂ ਲਈ ਫਾਸਟਵੇਅ ਤੋਂ 20 ਰੁਪਏ ਘੱਟ ਚਾਰਜ ਕਰ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ : SHO ਰਾਜੇਸ਼ ਕੁਮਾਰ ਅਰੋੜਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News